
ਦੱਖਣੀ ਨਾਈਜਰ ਵਿਖੇ ਇਕ ਝੌਂਪੜੀਨੁਮਾ ਕਲਾਸਰੂਮ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਬੱਚਿਆਂ ਦੀ ਮੌਤ ਹੋ ਗਈ ਹੈ।
ਮਰਾਡੀ: ਦੱਖਣੀ ਨਾਈਜਰ ਵਿਖੇ ਇਕ ਝੌਂਪੜੀਨੁਮਾ ਕਲਾਸਰੂਮ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਹਨਾਂ ਸਾਰੇ ਬੱਚਿਆਂ ਦੀ ਉਮਰ ਪੰਜ ਤੋਂ ਛੇ ਸਾਲ ਦੇ ਵਿਚਕਾਰ ਸੀ। ਸੋਮਵਾਰ ਸਵੇਰੇ ਨਾਈਜਰ ਦੇ ਮਰਾਡੀ ਇਲਾਕੇ ਵਿਚ ਜਦੋਂ ਇਹ ਘਟਨਾ ਵਾਪਰੀ ਤਾਂ ਬੱਚੇ ਸਕੂਲ ਵਿਚ ਪੜ੍ਹ ਰਹੇ ਸਨ। ਇਸ ਘਟਨਾ ਵਿਚ ਕਈ ਬੱਚੇ ਜ਼ਖਮੀ ਵੀ ਹੋਏ। ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕੇ।
Niger classroom fire kills at least 25 schoolchildren
ਹੋਰ ਪੜ੍ਹੋ: ਹਰਦੇਵ ਸਿੰਘ ਮੇਘ ਦੇ ਚੋਣ ਪ੍ਰਚਾਰ ਲਈ ਪਹੁੰਚ ਰਹੀ ਬੀਬਾ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ
ਨਾਈਜਰ ਵਿਚ ਅਕਸਰ ਕਲਾਸਾਂ ਲੱਕੜ ਅਤੇ ਘਾਹ-ਫੂਸ ਦੀਆਂ ਬਣਾਈਆਂ ਜਾਂਦੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਬੈਠਦੇ ਹਨ, ਜਦਕਿ ਇੱਟਾਂ ਤੋਂ ਬਣੀਆਂ ਕਲਾਸਾਂ ਬਹੁਤ ਘੱਟ ਹੁੰਦੀਆਂ ਹਨ। ਮਰਾਡੀ ਸ਼ਹਿਰ ਦੇ ਮੇਅਰ ਚਾਇਬੂ ਅਬੂਬਾਕਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੋਮਵਾਰ ਨੂੰ ਲੱਗੀ ਅੱਗ ਕਾਰਨ ਤਿੰਨ ਅਜਿਹੀਆਂ ਕਲਾਸਾਂ ਤਬਾਹ ਹੋ ਗਈਆਂ ਹਨ। ਇਕ ਚਸ਼ਮਦੀਦ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਘਟਨਾ ਵਾਲੀ ਥਾਂ ਤੋਂ ਕਈ ਲਾਸ਼ਾਂ ਨੂੰ ਲਿਜਾਂਦੇ ਦੇਖਿਆ ਅਤੇ ਕਈ ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।
Niger classroom fire kills at least 25 schoolchildren
ਹੋਰ ਪੜ੍ਹੋ: ਗੁਰਨਾਮ ਚੜੂਨੀ ਨੇ ਪੰਜਾਬ 'ਚ ਚੋਣਾਂ ਲੜਣ ਦਾ ਕੀਤਾ ਐਲਾਨ, ਐਲਾਨਿਆ ਆਪਣਾ ਪਹਿਲਾ ਉਮੀਦਵਾਰ
ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚੋਂ ਕੁਝ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਕੂਲ ਦੀਆਂ ਸਾਰੀਆਂ ਜਮਾਤਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਵੀ ਨਾਈਜਰ ਦੀ ਰਾਜਧਾਨੀ ਨਿਆਮੇ 'ਚ ਸਕੂਲ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਦਰਵਾਜ਼ੇ ਵਿਚ ਫਸ ਜਾਣ ਕਾਰਨ 20 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਕੁੱਲ 28 ਜਮਾਤਾਂ ਤਬਾਹ ਹੋ ਗਈਆਂ ਸਨ।