ਸਿੰਘੂ ਬਾਰਡਰ ਤੋਂ ਖੁਸ਼ੀ ਨਾਲ ਪੱਟੇ ਜਾ ਰਹੇ ਹਨ ਤੰਬੂ, ਬਾਬੇ ਕਹਿੰਦੇ ਘਰ ਜਾਣ ਨੁੰ ਜੀਅ ਨਹੀਂ ਕਰਦਾ
Published : Dec 9, 2021, 6:25 pm IST
Updated : Dec 9, 2021, 6:25 pm IST
SHARE ARTICLE
Ghar wapsi begins for protesting farmers
Ghar wapsi begins for protesting farmers

ਜਾਬ ਤੇ ਹਰਿਆਣਾ ਦੀ ਏਕਤਾ ਬਣੀ ਹੈ ਉਹਨਾਂ ਤੋਂ ਪਿਆਰ ਮਿਲਿਆ ਹੈ ਕਦੇ ਭੁਲਾਇਆ ਨਹੀਂ ਜਾਣਾ

 

ਨਵੀਂ ਦਿੱਲੀ (ਸੁਰਖਾਬ ਚੰਨ)- ਇਕ ਸਾਲ ਤੋਂ ਸੰਘਰਸ਼ ਵਿਚ ਡਟੇ ਕਿਸਾਨਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਬਾਰਡਰਾਂ ’ਤੇ ਅੱਜ ਰੌਣਕ ਮੇਲਾ ਲੱਗਾ ਹੋਇਆ ਹੈ। ਕਿਸਾਨ ਪੂਰੇ ਜੋਸ਼ ਵਿਚ ਹਨ ਅਤੇ ਹਾਰ ਪਾਸਿਓਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਕਿਸਾਨ ਅਪਣੇ ਤੰਬੂ ਜੋ ਕਿਸਾਨ ਸੰਘਰਸ਼ ਦੌਰਾਨ ਲਗਾਏ ਗਏ ਸਨ ਉਹ ਪੁੱਟ ਰਹੇ ਹਨ ਤੇ ਘਰ ਵਾਪਸੀ ਦੀ ਤਿਆਰੀ ਕਰ ਰਹੇ ਹਨ।

file Photo  

ਇਸ ਦੌਰਾਨ ਗੱਲਬਾਤਕਰਦੇ ਹੋਏ ਮਥੂਰਾ ਤੋਂ ਲੋਕਜੀਤ ਸਿੰਘ ਨਾਮ ਦੇ ਬਜ਼ੁਰਗ ਨੇ ਕਿਹਾ ਕਿ ਹੁਣ ਹਰ ਪਾਸੇ ਕਿਸਾਨਾਂ ਦੀ ਅਵਾਜ਼ ਸੁਣੀ ਜਾਇਆ ਕਰੇਗੀ ਕਿਉਂਕਿ ਜਿੰਨਾ ਸੰਘਰਸ਼ ਕਿਸਾਨਾਂ ਨੇ ਕੀਤਾ ਹੈ ਕਿਸੇ ਨੇ੍ ਨਹੀਂ ਕੀਤਾ ਹੋਣਾ। ਇਸ ਦੇ ਨਾਲ ਹੀ ਇਕ ਹੋਰ ਕਿਸਾਨ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਕਾਨੂੰਨ ਰੱਦ ਹੋਏ ਹਨ ਤੇ ਹੁਣ ਕਿਸਾਨ ਢੋਲ ਵਾਜਿਆ ਨਾਲ ਨੱਚ ਗਾ ਕੇ ਘਰ ਵਾਪਸੀ ਕਰਨਗੇ। ਕਿਸਾਨਾਂ ਨੇ ਕਿਹਾ ਕਿ ਉਹ ਸਾਰੇ ਅਪਣੀਆਂ 32 ਕਿਸਾਨ ਜੱਥੇਬੰਦੀਆਂ ਦੇ ਹੁਕਮ ਅਨੁਸਾਰ ਹੀ ਸਮਾਨ ਵਾਪਸ ਲੈ ਕੇ ਜਾਣਗੇ ਤੇ ਉਹਨਾਂ ਹੁਕਮ ਅਨੁਸਾਰ ਹੀ ਕਿਸਾਨ ਅੰਦੋਲਨ ਚੱਲਿਆ ਹੈ ਤੇ ਹੁਣ ਵੀ ਉਹਨਾਂ ਦੇ ਕਹੇ ਅਨੁਸਾਰ ਹੀ ਕੰਮ ਕੀਤਾ ਜਾਵੇਗਾ।

file Photo  

ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਵਾਪਸੀ ਕਰਨ ਨੂੰ ਦਿਲ ਨਹੀਂ ਕਰਦਾ ਪਰ ਜਾਣਾ ਪੈ ਰਿਹਾ ਹੈ ਕਿਉਂਕਿ ਜੋ ਪੰਜਾਬ ਤੇ ਹਰਿਆਣਾ ਦੀ ਏਕਤਾ ਬਣੀ ਹੈ ਉਹਨਾਂ ਤੋਂ ਪਿਆਰ ਮਿਲਿਆ ਹੈ ਹਰ ਰੋਜ਼ ਨਵੇਂ ਨਵੇਂ ਬੰਦਿਆਂ ਨੂੰ ਮਿਲਣਾ ਉਹਨਾਂ ਨਾਲ ਸਾਂਝ ਪਾਉਣੀ, ਉਹ ਕਦੇ ਭੁਲਾਇਆ ਨਹੀਂ ਜਾਣਾ। ਉਹਨਾਂ ਕਿਹਾ ਕਿ ਗੁਰੂ ਨਾਨਕ ਸਦਕਾ ਸਾਨੂੰ ਇੱਥੇ ਸਭ ਤੋਂ ਵੱਡੀ ਚੀਜ਼ ਆਪਸੀ ਭਾਈਚਾਰਾ ਮਿਲੀ ਹੈ, ਜਾਤ-ਪਾਤ ਤੋਂ ਵਖਰੇਵਾ ਕਿਵੇਂ ਰੱਖਣਾ ਹੈ ਇਹ ਸਭ ਸਿੱਖਿਆ ਹੈ। 

file Photo

ਇਕ ਕਿਸਾਨ ਬੀਬੀ ਨੇ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਹੁਣ ਸਮਾਂ ਆ ਗਿਆ ਹੈ ਇਸ ਸਮੇਂ ਵਿਚ ਲੋਕਾਂ ਕੋਲ ਇਕ ਦੂਜੇ ਦੀਆਂ ਮਸ਼ਕਿਲਾਂ ਜਾਂ ਦੁੱਖ ਸਾਂਜਾ ਕਰਨ ਦਾ ਸਮਾਂ ਹੀ ਨਹੀਂ ਹੈ, ਲੋਕ ਅਪਣੇ ਕੰਮਾਂ ਵਿਚ ਐਨੇ ਵਿਅਸਤ ਹਨ ਕਿ ਇਕ ਦੂਜੇ ਕੋਲ ਬੈਠ ਵੀ ਨਹੀਂ ਸਕਦੇ ਪਰ ਇੱਥੇ ਸਾਰੇ ਧਰਮਾਂ ਤੇ ਜਾਤ-ਪਾਤ ਭੁੱਲ ਕੇ ਲੋਕਾਂ ਨੇ ਸ਼ਿਰਕਤ ਕੀਤੀ ਤੇ ਸਭ ਦਾ ਆਪਸੀ ਪਿਆਰ ਐਨਾ ਕੁ ਜ਼ਿਆਦਾ ਵਧ ਗਿਆ ਕਿ ਹੁਣ ਅੰਦੋਲਨ ਛੱਡਣ ਨੂੰ ਮਨ ਨਹੀਂ ਕਰਦਾ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement