ਪੁਲਿਸ ਮੁਤਾਬਕ ਰਾਮਵੀਰ ਨੇ ਜੈਪੁਰ 'ਚ ਨਿਤਿਨ ਫੌਜੀ ਲਈ ਪੂਰੇ ਇੰਤਜ਼ਾਮ ਕੀਤੇ ਹੋਏ ਸਨ
Gogamedi Murder Case Update: ਰਾਜਸਥਾਨ ਪੁਲਿਸ ਨੇ ਗੋਗਾਮੇੜੀ ਕਤਲ ਮਾਮਲੇ ਵਿਚ ਹਰਿਆਣਾ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਦੱਸਿਆ ਕਿ ਗੋਗਾਮੇੜੀ ਕਤਲ ਕਾਂਡ ਦੇ ਸਾਜ਼ਿਸ਼ਕਰਤਾਵਾਂ ਵਿਚੋਂ ਇੱਕ ਰਾਮਵੀਰ ਜਾਟ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਸੁਰੇਤੀ ਪਿਲਾਨੀਆ ਦਾ ਰਹਿਣ ਵਾਲਾ ਹੈ।
ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੀ ਮੰਗਲਵਾਰ ਨੂੰ ਨਿਤਿਨ ਫੌਜੀ ਅਤੇ ਰੋਹਿਤ ਰਾਠੌੜ ਦੁਆਰਾ ਅੰਨ੍ਹੇਵਾਹ ਗੋਲੀਬਾਰੀ ਵਿਚ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ ਰਾਮਵੀਰ ਨੇ ਜੈਪੁਰ 'ਚ ਨਿਤਿਨ ਫੌਜੀ ਲਈ ਪੂਰੇ ਇੰਤਜ਼ਾਮ ਕੀਤੇ ਹੋਏ ਸਨ। ਉਸ ਨੇ ਦੱਸਿਆ ਕਿ ਦੋਵੇਂ ਦੋਸਤ ਹਨ। ਘਟਨਾ ਤੋਂ ਬਾਅਦ ਰਾਮਵੀਰ ਨੇ ਮੁਲਜ਼ਮ ਨਿਤਿਨ ਅਤੇ ਰੋਹਿਤ ਨੂੰ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਬਾਗਰੂ ਟੋਲ ਪਲਾਜ਼ਾ ਤੋਂ ਅੱਗੇ ਜਾ ਕੇ ਰਾਜਸਥਾਨ ਰੋਡਵੇਜ਼ ਦੀ ਬੱਸ 'ਚ ਬਿਠਾ ਦਿੱਤਾ।
ਪੁਲਿਸ ਅਨੁਸਾਰ ਇਸ ਮਾਮਲੇ ਵਿਚ ਰਾਮਵੀਰ ਅਤੇ ਇੱਕ ਹੋਰ ਸ਼ੱਕੀ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
(For more news apart from Gogamedi murder case update, stay tuned to Rozana Spokesman)