
ਬੰਗਲਾਦੇਸ਼ 'ਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ...
ਢਾਕਾ : ਬੰਗਲਾਦੇਸ਼ 'ਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੱਜੇ ਪੱਖੀ ਗਰੁੱਪ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸ਼ੇਖ ਹਸੀਨਾ ਸਰਕਾਰ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਅਸੰਤੁਸ਼ਟਾਂ ਦੀ ਅਵਾਜ਼ ਦਬਾਉਣ ਲਈ ਕਰ ਰਹੀ ਹੈ।
Sheikh Hasina, Manmohan Singh
ਬੰਗਲਾਦੇਸ਼ ਸਾਈਬਰ ਟ੍ਰੀਬਿਊਨਲ ਦੇ ਇਕ ਜੱਜ ਨੇ ਮੁਨੀਰ ਹੁਸੈਨ ਨਾਮਕ ਵਿਅਕਤੀ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ। ਖਬਰਾਂ ਮੁਤਾਬਕ ਇਸ ਮਾਮਲੇ ਵਿਚ ਦੋ ਹੋਰ ਮੁਲਜ਼ਮ ਸਨ ਪਰ ਇਲਜ਼ਾਮਾਂ ਦੇ ਸਾਬਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ।
Sheikh Hasina, Manmohan Singh
ਫ਼ੈਸਲੇ ਦੇ ਮੁਤਾਬਕ ਮੁਨੀਰ 'ਮੁਨੀਰ ਟੈਲੀਕਾਮ' ਨਾਮ ਤੋਂ ਇਕ ਦੁਕਾਨ ਚਲਾਉਂਦਾ ਸੀ ਅਤੇ 2013 ਵਿਚ ਉਸਨੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ ਜਿੱਲੂਰ ਰਹਿਮਾਨ ਅਤੇ ਮਨਮੋਹਨ ਸਿੰਘ ਦੀ ਅਜਿਹੀ ਤਸਵੀਰਾਂ ਭੇਜੀਆਂ ਸਨ ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਸੱਜੇ ਪੱਖੀ ਸਮੂਹਾਂ ਨੇ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ।