
ਜੰਮੂ ਕਸ਼ਮੀਰ ਵਿਚ ਸੀਮਾ ਉਤੇ ਪਾਕਿਸਤਾਨ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ......
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਸੀਮਾ ਉਤੇ ਪਾਕਿਸਤਾਨ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਵੀਰਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਸੀਮਾ ਦੇ ਨੇੜੇ ਪੁੰਛ ਸੈਕਟਰ ਵਿਚ ਲਗਾਤਾਰ ਤੀਸਰੇ ਦਿਨ ਸੀਜ਼ਫਾਇਰ ਦੀ ਉਲੰਘਣਾ ਕੀਤੀ। ਭਾਰਤੀ ਜਵਾਨਾਂ ਨੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿਤਾ। ਪਿਛਲੇ ਤਿੰਨ ਦਿਨਾਂ ਵਿਚ ਪਾਕਿਸਤਾਨ ਨੇ 7 ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਸੁਰੱਖਿਆ ਰੇਖਾ ਦੀ ਉਲੰਘਣਾ ਕਰਦੇ ਹੋਏ ਬੁੱਧਵਾਰ ਨੂੰ ਵੀ ਜੰਮੂ-ਕਸ਼ਮੀਰ ਵਿਚ ਸੁਰੱਖਿਆ ਰੇਖਾ ਦੇ ਨੇੜੇ ਭਾਰਤੀ ਚੌਕੀਆਂ ਉਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ।
Indian Army
ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਪੁੰਛ ਜਿਲ੍ਹੇ ਵਿਚ ਗੁਲਪੁਰ ਅਤੇ ਖਾਰੀ ਕਰਮਾਰਾ ਵਿਚ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਦੱਸਿਆ, ‘ਸਵੇਰੇ ਕਰੀਬ ਨੌਂ ਵਜੇ, ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਡਰ ਤੋਂ ਸੁਰੱਖਿਆ ਰੇਖਾ ਦੀ ਉਲੰਘਣਾ ਕਰਦੇ ਹੋਏ ਪੁੰਛ ਵਿਚ ਛੋਟੇ ਹਥਿਆਰਾਂ ਅਤੇ ਭਾਰੀ ਕੈਲੀਬਰ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਅਤੇ ਗੋਲੇ ਦਾਗੇ।’ ਉਨ੍ਹਾਂ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਇਸ ਦਾ ਮੁੰਹਤੋੜ ਜਵਾਬ ਦਿਤਾ।
Indian Army
ਪਾਕਿਸਤਾਨ 2003 ਵਿਚ ਭਾਰਤ ਦੇ ਨਾਲ ਹੋਏ ਸੁਰੱਖਿਆ ਰੇਖਾ ਸਮਝੌਤੇ ਦਾ ਲਗਾਤਾਰ ਉਲੰਘਣਾ ਕਰ ਰਿਹਾ ਹੈ। 2018 ਵਿਚ ਪਿਛਲੇ 15 ਸਾਲਾਂ ਵਿਚ ਪਾਕਿਸਤਾਨੀ ਸੈਨਿਕਾਂ ਨੇ ਸਭ ਤੋਂ ਜਿਆਦਾ 2,936 ਵਾਰ ਸੁਰੱਖਿਆ ਰੇਖਾ ਦੀ ਉਲੰਘਣਾ ਕੀਤੀ। ਪਿਛਲੇ ਇਕ ਹਫ਼ਤੇ ਦੇ ਦੌਰਾਨ ਪਾਕਿਸਤਾਨੀ ਸੈਨਿਕਾਂ ਨੇ ਮਨਕੋਟੇ, ਖਾਰੀ ਕਰਮਾਰਾ, ਗੁਲਪੁਰ ਅਤੇ ਪੁੰਛ ਇਲਾਕੀਆਂ ਵਿਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ।
ਹਾਲਾਂਕਿ ਇਸ ਵਿਚ ਕੋਈ ਜਖ਼ਮੀ ਨਹੀਂ ਹੋਇਆ। ਉੱਤਰੀ ਕਮਾਨ ਦੇ ਪ੍ਰਮੁੱਖ ਲੇਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਸੋਮਵਾਰ ਨੂੰ ਭਾਰਤੀ ਇਲਾਕੀਆਂ ਦਾ ਦੌਰਾ ਕੀਤਾ ਸੀ ਅਤੇ ਜੰਮੂ ਅਤੇ ਰਾਜੌਰੀ ਜਿਲ੍ਹੀਆਂ ਵਿਚ ਸੁਰੱਖਿਆ ਹਾਲਤ ਦੀ ਸਮੀਖਿਆ ਕੀਤੀ ਸੀ।