
ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਸੁਰੱਖਿਆ ਰੇਖਾ......
ਨਵੀਂ ਦਿੱਲੀ (ਭਾਸ਼ਾ): ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਸੁਰੱਖਿਆ ਰੇਖਾ (ਐਲਓਸੀ) ਦੇ ਕੋਲ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਜਿਸ ਵਿਚ ਇਕ 55 ਸਾਲ ਦੇ ਨਾਗਰਿਕ ਦੀ ਮੌਤ ਹੋ ਗਈ। ਜੰਮੂ ਵਿਚ ਆਰਮੀ ਦੇ ਜਨਸੰਪਰਕ ਅਧਿਕਾਰੀ ਲੇਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ, ‘ਦੁਪਹਿਰ ਕਰੀਬ 12 ਵਜੇ ਪਾਕਿਸਤਾਨੀ ਫੌਜ ਵਲੋਂ ਨੌਸ਼ੇਰਾ ਸੈਕਟਰ ਵਿਚ ਗੋਲੀਬਾਰੀ ਕੀਤੀ ਗਈ ਜਿਸ ਵਿਚ ਦੀਈਂਗ ਪਿੰਡ ਦੇ ਰਹਿਣ ਵਾਲੇ ਬੋਧਰਾਜ ਦੀ ਮੌਤ ਹੋ ਗਈ।’
Army
ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਕਾਰਨ ਬੋਧਰਾਜ ਜਖ਼ਮੀ ਹੋ ਗਿਆ ਅਤੇ ਉਸ ਨੂੰ ਫੌਜ ਦੀ ਮੈਡੀਕਲ ਯੂਨਿਟ ਨੇ ਜਲਦੀ ਉਥੇ ਤੋਂ ਕੱਢਿਆ ਪਰ ਉਸ ਨੇ ਦਮ ਤੋੜ ਦਿਤਾ। ਅਧਿਕਾਰੀ ਨੇ ਦੱਸਿਆ, ‘ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿਤਾ।’ ਫੌਜ ਦੇ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਵਾਰ ਨੂੰ ਮਦਦ ਦਾ ਵਾਅਦਾ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿਚ ਦੂਜੀ ਵਾਰ ਪਾਕਿਸਤਾਨੀ ਫੌਜ ਵਲੋਂ ਨੌਸ਼ੇਰਾ ਸੈਕਟਰ ਵਿਚ ਸੀਮਾ ਪਾਰ ਤੋਂ ਗੋਲੀਬਾਰੀ ਕੀਤੀ ਗਈ।
Indian Army
ਗੁਜ਼ਰੇ 24 ਦਸੰਬਰ ਨੂੰ ਪਾਕਿਸਤਾਨੀ ਫੌਜ ਵਲੋਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਸਵੇਰੇ ਸਾਢੇ ਨੌਂ ਵਜੇ ਤੋਂ ਪੰਜ ਘੰਟੇ ਤੱਕ ਸੈਕਟਰ ਦੇ ਕੇਰੀ, ਲਾਮ, ਪੁਖਰਨੀ ਅਤੇ ਪੀਰ ਬਦਾਸੇਰ ਖੇਤਰਾਂ ਦੇ ਪਿੰਡਾਂ ਉਤੇ ਗੋਲੀਬਾਰੀ ਕੀਤੀ ਗਈ। ਬੀਤੇ ਸੋਮਵਾਰ ਤੋਂ ਰਾਜੌਰੀ ਵਿਚ ਪਾਕਿਸਤਾਨੀ ਫੌਜ ਦੀ ਫਾਇਰਿੰਗ ਜਾਰੀ ਹੈ। ਇਸ ਪੂਰੇ ਇਲਾਕੇ ਵਿਚ ਸਕੂਲ ਬੰਦ ਕਰਾ ਦਿਤੇ ਗਏ ਹਨ।
ਫਾਇਰਿੰਗ ਨੂੰ ਦੇਖਦੇ ਹੋਏ ਸੋਮਵਾਰ ਨੂੰ ਪ੍ਰਸ਼ਾਸਨ ਨੇ ਪੰਜ ਕਿਮੀਟਰ ਦੇ ਦਾਇਰੇ ਵਿਚ ਸਥਿਤ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿਤਾ। ਭਾਰਤੀ ਫੌਜ ਪਾਕਿਸਤਾਨੀ ਫਾਇਰਿੰਗ ਦਾ ਜਵਾਬ ਦੇ ਰਹੀ ਹੈ ਪਰ ਬੁੱਧਵਾਰ ਨੂੰ ਇਹ ਹਾਦਸਾ ਸਾਹਮਣੇ ਆਇਆ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ।