RBI ਦਾ ਵੱਡਾ ਫ਼ੈਸਲਾ, ਗਾਹਕਾਂ ਨੂੰ ਹੋਵੇਗਾ ਫਾਇਦਾ, ਦੇਖੋ ਪੂਰੀ ਖ਼ਬਰ
Published : Jan 10, 2020, 1:39 pm IST
Updated : Jan 10, 2020, 4:11 pm IST
SHARE ARTICLE
RBI Mobile Video KYC
RBI Mobile Video KYC

ਖਾਸ ਕਰ ਕੇ ਉਹਨਾਂ ਗਾਹਕਾਂ ਨੂੰ ਜੋ ਵਾਰ ਵਾਰ ਬੈਂਕ ਨਹੀਂ ਆ ਸਕਦੇ।

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਤੈਅ ਕੀਤਾ ਹੈ ਕਿ ਹੁਣ ਕਿਸੇ ਵੀ ਗਾਹਕ ਦਾ KYC ਮੋਬਾਇਲ ਵੀਡੀਉ ਤੇ ਗੱਲਬਾਤ ਦੌਰਾਨ ਵੀ ਕੀਤਾ ਜਾ ਸਕਦਾ ਹੈ। RBI ਦੇ ਇਸ ਫ਼ੈਸਲੇ ਨਾਲ ਗਾਹਕਾਂ ਨੂੰ ਬਹੁਤ ਫਾਇਦਾ ਹੋਵੇਗਾ। ਖਾਸ ਕਰ ਕੇ ਉਹਨਾਂ ਗਾਹਕਾਂ ਨੂੰ ਜੋ ਵਾਰ ਵਾਰ ਬੈਂਕ ਨਹੀਂ ਆ ਸਕਦੇ। ਇਸ ਨਾਲ ਕਾਗਜ਼ੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ।  

RBIRBI

Know Your Customers ਯਾਨੀ KYC ਦੀ ਪ੍ਰਕਿਰਿਆ ਪੂਰੀ ਕਰਨ ਲਈ RBI ਦਾ ਇਹ ਫ਼ੈਸਲਾ ਬੈਂਕਾਂ ਨੂੰ ਵੀ ਰਾਹਤ ਦੇਣ ਵਾਲਾ ਹੈ। ਇਸ ਦੇ ਨਾਲ ਹੀ ਆਰਬੀਆਈ ਨੇ eKYC ਅਤੇ Digital KYC ਲਈ Aadhaar ਜਾਂ e-documents ਨੂੰ ਵੀ ਮਨਜ਼ੂਰੀ ਦਿੱਤੀ ਹੈ।

RBIRBI

RBI ਨੇ ਨਿਯਮਾਂ ਵਚ ਬਦਲਾਅ ਤੋਂ ਬਾਅਦ ਭਾਰਤ ਵਿਚ Video KYC ਨੂੰ ਆਗਿਆ ਮਿਲ ਜਾਵੇਗੀ। ਫਿਨਟੇਕ ਪਰਵਰਤਨ ਕਾਉਂਸਿਲ ਦੇ ਚੇਅਰਮੈਨ ਨਵੀਨ ਸੁਰਯਾ ਦਾ ਕਹਿਣਾ ਹੈ ਕਿ ਮੈਂ ਸੋਚਦਾ ਹਾਂ ਕਿ ਇਹ ਦੁਨੀਆ ਵਿਚ ਪਹਿਲੀ ਵਾਰ ਹੋਵੇਗਾ ਜਿੱਥੇ Regulator ਨੇ Video KYC ਨੂੰ ਆਗਿਆ ਦਿੱਤੀ ਹੈ।

RBIRBI

ਬੈਂਕ App ਦੀ ਮਦਦ ਨਾਲ ਕਸਟਮਰਸ ਤੋਂ ਆਧਾਰ ਅਤੇ ਪੈਨ ਵੀਡੀਉ ਕੇਵਾਈਸੀ ਦੁਆਰਾ ਲੈ ਕੇ ਹੀ ਆਨਬੋਰਡ ਕਰ ਸਕਦੀ ਹੈ। ਇੰਨਾ ਹੀ ਨਹੀਂ ਜਿਹਨਾਂ ਕੋਲ e-KYC ਦਾ ਅਕਸੈਸ ਨਹੀਂ ਹੈ ਉਹ ਆਧਾਰ ਦਾ ਸਰੀਰਕ ਤਸਦੀਕ ਜਾਂ QR ਕੋਡ ਦੁਆਰਾ ਪ੍ਰਕਿਰਿਆ ਪੂਰੀ ਕਰ ਸਕਦੀ ਹੈ।

RBIRBI

RBI ਦੇ ਇਸ ਸਰਕੂਲਰ ਨੂੰ ਲੈ ਕੇ ਨੀਤੀ ਆਯੋਗ ਦੇ ਚੀਫ ਅਮਿਤਾਭ ਕਾਂਤ ਨੇ ਟਵੀਟ ਕਰ ਕੇ ਕਿਹਾ ਕਿ RBI ਦੀ ਬਹੁਤ ਵੱਡੀ ਪਹਿਲ ਗਾਹਕਾਂ ਦੀ ਵੀਡੀਉ ਬੈਸਡ ਆਈਡੈਂਟਫਿਕੇਸ਼ਨ ਪ੍ਰੋਸੈਸ ਦੇ ਸਰਕੂਲਰ ਵਿਚ ਪੇਸ਼ ਹੋਣਾ ਲਾਜ਼ਮੀ ਨਹੀਂ ਹੋਵੇਗਾ ਅਤੇ ਇਸ ਨਾਲ ਪੇਪਰਲੈਸ ਬੈਂਕਿੰਗ ਨੂੰ ਵੀ ਵਧਾਵਾ ਮਿਲੇਗਾ। ਉਹਨਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਵਿਚ ਡਿਜੀਟਲ ਕ੍ਰਾਂਤੀ ਲਿਆਉਣ ਲਈ ਇਹ ਇਕ ਵੱਡਾ ਕਦਮ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement