
ਰੱਬੀ ਸ਼ੇਰਗਿੱਲ ਨੇ ਕੇਂਦਰ ‘ਤੇ ਸਾਧੇ ਨਿਸ਼ਾਨੇ...
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਨਵੀਂ ਦਿੱਲੀ ਦੀਆਂ ਸੜਕਾਂ ਉਤੇ ਕਿਸਾਨਾਂ ਵੱਲੋਂ ਲਗਾਤਾਰ 46ਵੇਂ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਹੈ। ਮੋਦੀ ਦੀ ਤਾਨਾਸ਼ਾਹੀ ਕਿਸਾਨਾਂ ਦੇ ਜਜ਼ਬਿਆਂ ਨੂੰ ਝੁਕਾਉਣ ਤੋਂ ਕੋਹਾਂ ਦੂਰ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਧਰਨਾ ਪ੍ਰਦਰਸ਼ਨ ਵਿਚ ਸੂਝਵਾਨ ਲੋਕ ਤੇ ਗਾਇਕ ਲਗਾਤਾਰ ਪਹੁੰਚ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਦੇਖ ਕੇ ਬਹੁਤ ਲੋਕ ਪ੍ਰਭਾਵਿਤ ਹੁੰਦੇ ਹਨ।
ਉਥੇ ਹੀ ਅੱਜ ਪੰਜਾਬ ਦੇ ਮਸ਼ਹੂਰ ਗਾਇਕ ਰੱਬੀ ਸ਼ੇਰਗਿੱਲ ਵਿਚ ਧਰਨਾ ਪ੍ਰਦਰਸ਼ਨ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਥੇ ਸਿਆਸਤ ਦੀ ਹਾਰ ਦੇਖਣ ਨੂੰ ਮਿਲਦੀ ਹੈ ਕਿ ਜੋ ਸਾਡੇ ਪ੍ਰਤੀਨਧੀ ਲੋਕਤੰਤਰ ਹੈ ਇਹ ਆਪਣੀ ਲਿਮਟ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਜਿਹੜੇ ਇੱਥੋਂ ਦਾ ਆਵਾਮ ਹੈ ਉਹ ਜਾਣ ਚੁੱਕਾ ਹੈ ਕਿ ਤੁਹਾਨੂੰ ਵੋਟ ਦੇ ਨਾਲ ਨੋਟ ਵੀ ਚਾਹੀਦੇ ਹਨ ਪਰ ਸਾਡਾ ਪੱਖ ਪੂਰਨ ਵਾਲਾ ਕੋਈ ਨਹੀਂ ਦਿਖਦਾ ਤੇ ਸਾਨੂੰ ਆਪਣੇ ਹੱਕਾਂ ਲਈ ਖ਼ੁਦ ਸੜਕਾਂ ਉਤੇ ਆਉਣਾ ਪਵੇਗਾ।
Rabbi Shergill
ਰੱਬੀ ਨੇ ਕਿਹਾ ਕਿ ਮੈਂ ਇਸ ਅੰਦੋਲਨ ਨੂੰ ਹਿੰਦੂਸਤਾਨ ਦੀ ਆਵਾਮ ਦੇ ਲਈ ਰਾਹ ਖੋਲ੍ਹਣ ਵਾਲਾ ਅੰਦੋਲਨ ਮੰਨਦਾ ਹਾਂ ਕਿਉਂਕਿ ਹਿੰਦੂਸਤਾਨ ਦੇ ਵਿਚ ਇਲੈਕਸ਼ਨ ਨਿਰਅਰਥਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਬਾਰੇ ਤਾਂ ਕਦੇ ਗੱਲ ਜਾਂ ਕਦੇ ਬਹਿਸ ਹੁੰਦੀ ਹੀ ਨਹੀਂ ਕਿਉਂ ਸਿਰਫ਼ ਤਾਨਾਸ਼ਾਹੀ ਹੈ ਆਪਣੀ ਗੱਲ ਮਨਾਉਣ ਲਈ ਲੋਕਾਂ ਦੀ ਸੰਘੀ ਦੇ ਵਿਚ ਠੋਕਣੀ ਹੈ। ਇਸ ਦੌਰਾਨ ਰੱਬੀ ਨੇ ਕਿਹਾ ਕਿ ਇਸ ਅੰਦੋਲਨ ਵਿਚ ਮੈਂ ਭਾਰਤੀ ਸਿਸਟਮ ਨੂੰ ਖੋਲ੍ਹਣ ਦੀ ਕਵਾਇਦ ਦੇਖੀ ਹੈ। ਇਸ ਅੰਦੋਲਨ ਵਿਚ ਲੋਕਾਂ ਦੀ ਤਰੱਕੀ ਨਹੀਂ ਸਗੋਂ ਲੋਕਾਂ ਦਾ ਤਰਾਕ ਹੋ ਰਿਹਾ ਹੈ।
Kissan Morcha
ਰੱਬੀ ਨੇ ਕਿਹਾ ਕਿ ਇਸ ਦੇਸ਼ ਨੂੰ ਬਣਾਉਣ ਵਾਲੇ ਪੰਜਾਬੀ ਹੀ ਕਿਉਂਕਿ ਪੰਜਾਬ ਦੇ ਲੋਕ ਅਤੇ ਪੰਜਾਬ ਹਿੰਦੂਸਤਾਨ ਦੀ ਨੀਂਹ ਹੈ। ਅੱਗੇ ਰੱਬੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਅਮਰੀਕਾ ਦੇ ਨਾਲ ਦੇਖਦਿਆਂ ਕਿਹਾ ਕਿ ਅਮਰੀਕਾ ਵਿਚ ਖੇਤੀਬਾੜੀ ਸੈਕਟਰ ਨੂੰ 500 ਬਿਲੀਅਨ ਡਾਲਰ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਤੁਸੀਂ ਭਾਰਤ ਵਿਚ ਦੇਖ ਲਓ ਕਿੰਨੀ ਦਿੱਤੀ ਜਾਂਦੀ ਹੈ ਕਿਉਂਕਿ ਕਈਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਸੀਂ ਪੂਰੇ ਆਰਥਕ ਨਜ਼ਰ ਦੇ ਨਾਲ ਨਹੀਂ ਦੇਖ ਸਕਦੇ। ਰੱਬੀ ਨੇ ਕਿਹਾ ਕਿ ਪੰਜਾਬ ਨੇ ਜਿਹੜਾ ਆਈਡਾ ਸ਼ਾਂਤਮਈ ਅੰਦੋਲਨ ਦਾ ਦਿੱਤਾ ਹੈ ਇਹ ਬੇਮਿਸਾਲ ਹੈ ਤੇ ਦੁਨੀਆ ਰਹਿੰਦੀ ਤੱਕ ਰਹੇਗਾ।