ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਅੱਗੇ ਝੁਕੀ ਹੀ ਨਹੀਂ ਸਗੋਂ ਇਖ਼ਲਾਕੀ ਤੌਰ 'ਤੇ ਖ਼ਤਮ ਹੋ ਚੁੱਕੀ ਹੈ- ਸਿਰਸਾ
Published : Jan 10, 2021, 3:32 pm IST
Updated : Jan 10, 2021, 3:33 pm IST
SHARE ARTICLE
Manjinder singh sirsa
Manjinder singh sirsa

ਉਨ੍ਹਾਂ ਕਿਹਾ ਜਦੋਂ ਵੀ ਕਿਸੇ ਹਕੂਮਤ ਦੇ ਖ਼ਿਲਾਫ਼ ਸੰਘਰਸ਼ ਚੱਲਦਾ ਹੈ ਤਾਂ ਉਹ ਹਰ ਤਰ੍ਹਾਂ ਦੇ ਦੋਸ਼ ਲਾਉਂਦੀ ਹੈ,

ਨਵੀਂ ਦਿੱਲੀ, ( ਅਰਪਨ ਕੌਰ ) : ਮਨਜਿੰਦਰ ਸਿਰਸਾ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਸੰਘਰਸ਼ ਅੱਗੇ ਝੁਕੀ ਹੀ ਨਹੀਂ ਸਗੋਂ ਸਰਕਾਰ ਇਖ਼ਲਾਕੀ ਤੌਰ ‘ਤੇ ਖ਼ਤਮ ਹੋ ਚੁੱਕੀ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਿਸਾਨ ਅੰਦੋਲਨ ਦੇ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਕਿਸਾਨਾਂ ਨੂੰ ਜੋ ਰੋਜ਼ਾਨਾ ਜੀਵਨ ਵਿਚ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾ ਰਹੀ ਹੈ । ਕਮੇਟੀ ਦੇ ਕਿਸਾਨਾਂ ਦੇ ਹਰ ਦੁੱਖ ਵਿਚ ਸ਼ਰੀਕ ਹੈ ।

 

ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚਾ ਇਕੱਲਾ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਪੂਰੇ ਦੇਸ਼ ਦਾ ਬਣ ਗਿਆ ਹੈ, ਹੁਣ ਜਾਂ ਤਾਂ ਦੇਸ ਜਿੱਤੇਗਾ ਜਾਂ ਦੇਸ਼ ਹਾਰੇਗਾ । ਉਨ੍ਹਾਂ ਕਿਹਾ ਕਿ ਦਿਵਸ ਦਾ ਹਰ ਨਾਗਰਿਕ ਇਨਸਾਫ ਮੰਗ ਰਿਹਾ ਹੈ, ਸਰਕਾਰ ਇਨਸ਼ਾਫ ਦੇਣ ਤੋਂ ਭੱਜ ਰਹੀ ਹੈ,  ਇਨ੍ਹਾਂ ਕਾਲੇ ਕਾਨੂੰਨਾਂ ਨਾਲ ਹਰ ਦੇਸ਼ ਦਾ ਹਰ ਵਰਗ ਮਜ਼ਦੂਰ, ਛੋਟੇ ਦੁਕਾਨਦਾਰ, ਛੋਟਾ ਵਪਾਰੀ ਸਭ ਤਬਾਹ ਹੋ ਜਾਣਗੇ । 

 

ਉਨ੍ਹਾਂ ਕਿਹਾ ਜਦੋਂ ਵੀ ਕਿਸੇ ਹਕੂਮਤ ਦੇ ਖ਼ਿਲਾਫ਼ ਸੰਘਰਸ਼ ਚੱਲਦਾ ਹੈ ਤਾਂ ਉਹ ਹਰ ਤਰ੍ਹਾਂ ਦੇ ਦੋਸ਼ ਲਾਉਂਦੀ ਹੈ, ਕਿਸਾਨੀ ਸੰਘਰਸ਼ ਵਿਚ ਵੀ ਕੇਂਦਰ ਸਰਕਾਰ ਇਹੋ ਕਰ ਰਹੀ ਹੈ , ਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਕਿਸਾਨੀ ਸੰਘਦਸ਼ ਨੂੰ ਬਦਨਾਮ ਕਰ ਰਿਹਾ ਹੈ ਅਤੇ ਡਿਜੀਟਲ ਮੀਡੀਆ ਕਿਸਾਨੀ ਸੰਘਰਸ਼ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਅੰਦੋਲਨ ਨੂੰ ਸਰਕਾਰਾਂ ਬਦਨਾਮ ਕਰ ਰਹੀਆਂ ਹੋਣ ਅਤੇ ਉਹ ਅੰਦੋਲਨ ਨੂੰ ਬਦਨਾਮ ਨਾ ਹੋਵੇ । 

 

ਸਿਰਸਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹਰ ਫ਼ੈਸਲੇ ਦਾ ਸੁਆਗਤ ਕਰਦੇ ਹਾਂ ਜੇਕਰ ਕਿਸਾਨ ਇੱਥੇ ਦੋ ਸਾਲ ਰਹਿਣਗੇ ਤਾਂ ਅਸੀਂ ਕਿਸਾਨਾਂ ਨੂੰ ਦੋ ਸਾਲ ਸੇਵਾਵਾਂ ਮੁਹੱਈਆ ਕਰਵਾਉਂਦੇ ਰਹਾਂਗੇ । ਕਿਸਾਨੀ ਸੰਘਰਸ਼ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ ਅਤੇ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement