
ਯੂਜ਼ਰਸ ਨੇ ਵੀ ਲਗਾਈ ਕਲਾਸ
ਨਵੀਂ ਦਿੱਲੀ: ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਵੀ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੀ ਉਲੰਘਣਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸਾਇਨਾ ਨੇਹਵਾਲ ਦੇ ਟਵੀਟ 'ਤੇ ਤਮਿਲ ਅਦਾਕਾਰ ਸਿਧਾਰਥ ਨੇ ਵੀ ਟਿੱਪਣੀ ਕੀਤੀ ਹੈ। ਸਿਧਾਰਥ ਨੇ #ਰਿਹਾਨਾ ਦੇ ਨਾਲ ਟਵੀਟ ਕੀਤਾ ਕਿ ਵਿਸ਼ਵ ਦੀ ਐਸਟਰਲ ਰੂਸਟਰ ਚੈਂਪੀਅਨ...ਰੱਬ ਦਾ ਸ਼ੁਕਰ ਹੈ ਸਾਡੇ ਕੋਲ ਭਾਰਤ ਦੇ ਰਾਖੇ ਹਨ।
Subtle cock champion of the world... Thank God we have protectors of India. ????????
— Siddharth (@Actor_Siddharth) January 6, 2022
Shame on you #Rihanna https://t.co/FpIJjl1Gxz
ਸਿਧਾਰਥ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਯੂਜ਼ਰਸ ਨੇ ਲਿਖਿਆ ਕਿ ਸਿਧਾਰਥ ਨੇ ਸਾਇਨਾ 'ਤੇ ਅਪਮਾਨਜਨਕ ਟਿੱਪਣੀ ਕੀਤੀ ਹੈ। ਦੱਸ ਦੇਈਏ ਕਿ ਸਾਇਨਾ ਨੇਹਵਾਲ ਨੇ ਟਵੀਟ ਕਰਕੇ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੋ ਕੁਝ ਹੋਇਆ ਹੈ, ਉਹ ਗਲਤ ਹੈ। ਸਾਇਨਾ ਨੇ ਟਵੀਟ ਕੀਤਾ ਕਿ "ਕੋਈ ਵੀ ਦੇਸ਼ ਸੁਰੱਖਿਅਤ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਜੇਕਰ ਉਸ ਦੇ ਆਪਣੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਂਦਾ ਹੈ, ਮੈਂ ਸਭ ਤੋਂ ਸਖ਼ਤ ਸ਼ਬਦਾਂ ਵਿੱਚ, ਮੈਂ ਅਰਾਜਕਤਾਵਾਦੀਆਂ ਦੁਆਰਾ ਪੀਐਮ ਮੋਦੀ 'ਤੇ ਕਾਇਰਾਨਾ ਹਮਲੇ ਦੀ ਨਿੰਦਾ ਕਰਦੀ ਹਾਂ।
No nation can claim itself to be safe if the security of its own PM gets compromised. I condemn, in the strongest words possible, the cowardly attack on PM Modi by anarchists.#BharatStandsWithModi #PMModi
— Saina Nehwal (@NSaina) January 5, 2022