Uttar Pradesh News: 6 ਮਹੀਨੇ ਦੀ ਧੀ ਨੂੰ ਗੋਦ 'ਚ ਲੈ ਕੇ ਮਾਂ ਨੇ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਵਾਂ ਦੀ ਹੋਈ ਮੌਤ

By : GAGANDEEP

Published : Jan 10, 2024, 3:44 pm IST
Updated : Jan 10, 2024, 3:44 pm IST
SHARE ARTICLE
A mother jumped from the 16th floor with her daughter Uttar Pradesh News in punjabi
A mother jumped from the 16th floor with her daughter Uttar Pradesh News in punjabi

Uttar Pradesh News: ਇਕ ਦਿਨ ਪਹਿਲਾਂ ਮਨਾਇਆ ਸੀ ਪੁੱਤ ਦਾ ਜਨਮ ਦਿਨ

A mother jumped from the 16th floor with her daughter Uttar Pradesh News in punjabi : ਗ੍ਰੇਟਰ ਨੋਇਡਾ 'ਚ ਇਕ ਔਰਤ ਨੇ ਆਪਣੀ 6 ਮਹੀਨੇ ਦੀ ਬੇਟੀ ਸਮੇਤ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੀ ਧੀ ਨੂੰ ਗੋਦ ਵਿੱਚ ਲੈ ਕੇ ਅਪਾਰਟਮੈਂਟ ਦੀ 16ਵੀਂ ਮੰਜ਼ਿਲ ਤੋਂ ਛਾਲ ਮਾਰ ਦਿਤੀ। ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਔਰਤ ਨੇ ਇਕ ਦਿਨ ਪਹਿਲਾਂ ਹੀ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਸੀ। ਪਤੀ ਅਮਰੀਕਾ ਵਿੱਚ ਕੰਮ ਕਰਦਾ ਹੈ। ਔਰਤ ਲਾਅ ਰੈਜ਼ੀਡੈਂਸੀ ਸੁਸਾਇਟੀ ਵਿਚ ਆਪਣੇ ਭਰਾ ਅਤੇ ਮਾਂ ਨਾਲ ਰਹਿੰਦੀ ਸੀ।

ਇਹ ਵੀ ਪੜ੍ਹੋ: Jalandhar News: ਨਸ਼ੇ 'ਚ ਧੁੱਤ ਦੋ ਕੁੜੀਆਂ ਨੇ ਰੱਜ ਕੇ ਮਚਾਇਆ ਹੰਗਾਮਾ, ਛੁਡਾਉਣ ਗਏ ਲੋਕਾਂ ਨੂੰ ਦੰਦਾਂ ਨਾਲ ਵੱਢਣ ਦੀ ਕੀਤੀ ਕੋਸ਼ਿਸ਼ 

ਪੁਲਿਸ ਨੇ ਦੱਸਿਆ ਕਿ ਔਰਤ ਦੀ ਪਛਾਣ ਸਾਰਿਕਾ (33) ਵਜੋਂ ਹੋਈ ਹੈ। ਉਹ ਟਾਵਰ-2 ਦੀ 16ਵੀਂ ਮੰਜ਼ਿਲ 'ਤੇ ਆਪਣੇ ਭਰਾ ਅਤੇ ਮਾਂ ਨਾਲ ਰਹਿੰਦੀ ਸੀ। ਔਰਤ ਦਾ ਇੱਕ ਹੋਰ 4 ਸਾਲ ਦਾ ਬੇਟਾ ਹੈ। ਘਟਨਾ ਮੰਗਲਵਾਰ ਰਾਤ ਕਰੀਬ 12 ਵਜੇ ਦੀ ਹੈ। ਔਰਤ ਆਪਣੇ ਕਮਰੇ ਤੋਂ ਉੱਠੀ ਅਤੇ ਬਾਲਕੋਨੀ ਤੋਂ ਹੇਠਾਂ ਛਾਲ ਮਾਰ ਦਿਤੀ।

ਇਹ ਵੀ ਪੜ੍ਹੋ: Jalandhar News: ਅੰਗੀਠੀ 'ਚੋਂ ਨਿਕਲੇ ਧੂੰਏਂ ਕਾਰਨ ਦਮ ਘੁੱਟਣ ਨਾਲ ਔਰਤ ਦੀ ਮੌਤ 

ਦੋਵਾਂ ਦੇ ਹੇਠਾਂ ਡਿੱਗਣ ਦੀ ਆਵਾਜ਼ ਸੁਣੀ ਤਾਂ ਸੁਰੱਖਿਆ ਗਾਰਡ ਮੌਕੇ 'ਤੇ ਪਹੁੰਚ ਗਏ। ਪਰਿਵਾਰ ਨੂੰ ਸੂਚਿਤ ਕੀਤਾ। ਮਾਂ-ਧੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਥਾਣਾ ਬਿਸਰਖ ਨੂੰ ਸੂਚਨਾ ਦਿੱਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਰਿਕਾ ਦੇ ਭਰਾ ਨੇ ਪੁਲਿਸ ਨੂੰ ਦਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਇਥੇ ਰਹਿਣ ਲਈ ਆਈ ਸੀ। ਇੱਕ ਦਿਨ ਪਹਿਲਾਂ ਹੀ 4 ਸਾਲ ਦੇ ਬੇਟੇ ਦਾ ਜਨਮ ਦਿਨ ਮਨਾਇਆ ਗਿਆ ਸੀ। ਇਸ ਵਿਚ ਸਾਰਿਕਾ ਦੇ ਸਹੁਰਿਆਂ ਨੇ ਵੀ ਸ਼ਮੂਲੀਅਤ ਕੀਤੀ। ਉਸ ਨੇ ਦਸਿਆ ਕਿ ਭੈਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਉਹ ਡਿਪਰੈਸ਼ਨ ਵਿਚ ਸੀ।

ਕੋਤਵਾਲੀ ਇੰਚਾਰਜ ਅਰਵਿੰਦ ਕੁਮਾਰ ਨੇ ਦਸਿਆ ਕਿ ਪਰਿਵਾਰ ਅਤੇ ਸੁਸਾਇਟੀ ਤੋਂ ਪੁੱਛਗਿੱਛ ਕੀਤੀ ਗਈ। ਪਤਾ ਲੱਗਾ ਕਿ ਔਰਤ ਡਿਪਰੈਸ਼ਨ ਵਿਚ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਉਸ ਨੇ ਇਸੇ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਕੀਤੀ ਹੈ। ਅਪਾਰਟਮੈਂਟ ਦੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਸੁਸਾਇਟੀ ਦੇ ਸੁਰੱਖਿਆ ਇੰਚਾਰਜ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਆਵਾਜ਼ ਆਈ ਸੀ। ਜਦੋਂ ਸਾਡੀ ਟੀਮ ਮੌਕੇ 'ਤੇ ਪਹੁੰਚੀ ਤਾਂ ਪਾਰਕ 'ਚ ਬੱਚੀ ਅਤੇ ਔਰਤ ਦੀਆਂ ਲਾਸ਼ਾਂ ਪਈਆਂ ਸਨ।

 (For more Punjabi news apart from A mother jumped from the 16th floor with her daughter Uttar Pradesh News in punjabi, stay tuned to Rozana Spokesman)

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement