ਦਿੱਲੀ ਨਹੀਂ, ਮੇਘਾਲਿਆ ਦਾ ਇਹ ਸ਼ਹਿਰ ਰਿਹਾ 2023 ’ਚ ਭਾਰਤ ਦਾ ਸੱਭ ਤੋਂ ਪ੍ਰਦੂਸ਼ਿਤ
Published : Jan 10, 2024, 9:16 pm IST
Updated : Jan 10, 2024, 9:16 pm IST
SHARE ARTICLE
Representative image.
Representative image.

ਬਿਹਾਰ, ਹਰਿਆਣਾ ਅਤੇ ਰਾਜਸਥਾਨ ਦੇ 18 ਸ਼ਹਿਰ ਚੋਟੀ ਦੇ 50 ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਅੱਠ ਹਨ

ਨਵੀਂ ਦਿੱਲੀ: ਮੇਘਾਲਿਆ ਦਾ ਬਰਨੀਹਾਟ 2023 ’ਚ ਭਾਰਤ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸੱਭ ਤੋਂ ਉੱਪਰ ਹੈ। ਇਸ ਤੋਂ ਬਾਅਦ ਬਿਹਾਰ ਦਾ ਬੇਗੂਸਰਾਏ ਅਤੇ ਉੱਤਰ ਪ੍ਰਦੇਸ਼ ਦਾ ਗ੍ਰੇਟਰ ਨੋਇਡਾ ਦਾ ਨੰਬਰ ਹੈ। ਬੁਧਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।

ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਨੇ ਅਪਣੀ ਰੀਪੋਰਟ ’ਚ ਕਿਹਾ ਕਿ ਸਰਦੀਆਂ ’ਚ ਉੱਚ ਹਵਾ ਪ੍ਰਦੂਸ਼ਣ ਲਈ ਜਾਣੀ ਜਾਂਦੀ ਦਿੱਲੀ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਹੈ। 

ਸੀ.ਆਰ.ਈ.ਏ. ਦਖਣੀ ਏਸ਼ੀਆ ਦੇ ਵਿਸ਼ਲੇਸ਼ਕ ਸੁਨੀਲ ਦਹੀਆ ਨੇ ਕਿਹਾ ਕਿ 2023 ’ਚ 227 ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ, ਜਿਨ੍ਹਾਂ ’ਚੋਂ 85 ਸ਼ਹਿਰ ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨ.ਸੀ.ਏ.ਪੀ.) ਦੇ ਅਧੀਨ ਆਉਂਦੇ ਹਨ। ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਐਨ.ਸੀ.ਏ.ਪੀ. ਦੇ 85 ਸ਼ਹਿਰਾਂ ’ਚੋਂ 78 ’ਚ ਪੀ.ਐਮ. 10 ਦਾ ਪੱਧਰ ਕੌਮੀ ਹਵਾ ਕੁਆਲਿਟੀ ਮਿਆਰ (60 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਤੋਂ ਵੱਧ ਹੈ। 

2019 ’ਚ ਸ਼ੁਰੂ ਕੀਤੇ ਗਏ ਕੌਮੀ ਸਵੱਛ ਹਵਾ ਪ੍ਰੋਗਰਾਮ ਦਾ ਉਦੇਸ਼ 2024 ਤਕ 131 ਸ਼ਹਿਰਾਂ ’ਚ ਪੀ.ਐਮ. 2.5 ਅਤੇ ਪੀ.ਐਮ. 10 ਪ੍ਰਦੂਸ਼ਕਾਂ ਨੂੰ 20-30 ਫ਼ੀ ਸਦੀ ਤਕ ਘਟਾਉਣਾ ਹੈ ਜੋ 2011 ਤੋਂ 2015 ਤਕ ਨਿਰਧਾਰਤ ਹਵਾ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ। 

ਐਨ.ਸੀ.ਏ.ਪੀ. ਦੇ ਅਧੀਨ ਆਉਣ ਵਾਲੇ ਬਰਨੀਹਾਟ ’ਚ 2023 ’ਚ ਪੀ.ਐਮ. 10 ਦੀ ਸੱਭ ਤੋਂ ਵੱਧ ਸਾਲਾਨਾ ਔਸਤ ਨਮੀ 301 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤੀ ਗਈ, ਜਦਕਿ ਅਸਾਮ ਦੇ ਸਿਲਚਰ ’ਚ ਪੀਐਮ 10 ਦਾ ਪੱਧਰ ਸੱਭ ਤੋਂ ਘੱਟ 29 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ। 

ਬਿਹਾਰ ਦਾ ਬੇਗੂਸਰਾਏ (ਔਸਤਨ ਸਾਲਾਨਾ ਪੀਐਮ 10 ਪੱਧਰ 265 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਅਤੇ ਉੱਤਰ ਪ੍ਰਦੇਸ਼ ਦਾ ਗ੍ਰੇਟਰ ਨੋਇਡਾ (228 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ) ਦੂਜਾ ਅਤੇ ਤੀਜਾ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਬਿਹਾਰ, ਹਰਿਆਣਾ ਅਤੇ ਰਾਜਸਥਾਨ ਦੇ 18 ਸ਼ਹਿਰ ਚੋਟੀ ਦੇ 50 ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਅੱਠ ਹਨ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement