ਦਿੱਲੀ ਵੀ ਜਿਸ ਲਈ ਦੂਰ ਸੀ ਕਦੇ, ਉਸ ਕੁੜੀ ਨੂੰ ਅਮਰੀਕਾ ਨੇ ਬੁਲਾਇਆ
Published : Feb 10, 2019, 11:41 am IST
Updated : Feb 10, 2019, 11:44 am IST
SHARE ARTICLE
Sneha with parents
Sneha with parents

ਫਿਲਮ ਦੇ ਆਸਕਰ ਵਿਚ ਨਾਮਜ਼ਦ ਹੋਣ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਤੋਂ ਪਹਿਲਾਂ ਪਿੰਡ ਵਿਚੋਂ ਕੋਈ ਅਮਰੀਕਾ ਨਹੀਂ ਗਿਆ।

ਹਾਪੁੜ : ਔਰਤਾਂ ਦੀ ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਬਣੀ ਫਿਲਮ 'ਪੀਰੀਅਡ-ਐਂਡ ਆਫ ਸਟੈਂਸ' ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਫਿਲਮ ਹਾਪੁੜ ਜ਼ਿਲ੍ਹੇ ਦੇ ਪਿੰਡ ਕਾਠੀ ਖੇੜਾ ਦੀ ਇਕ ਕੁੜੀ 'ਤੇ ਫਿਲਮਾਈ ਗਈ ਹੈ। ਇਹ ਕੁੜੀ ਅਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਅਪਣੇ ਹੀ ਪਿੰਡ ਵਿਚ ਸਬਲਾ ਮਹਿਲਾ ਉਦਯੋਗ ਸੰਮਤੀ ਵਿਚ ਸੈਨੇਟਰੀ ਪੈਡ ਬਣਾਉਂਦੀ ਹੈ।

period end of sentenceperiod end of sentence

ਇਹ ਪੈਡ ਪਿੰਡ ਦੀਆਂ ਔਰਤਾਂ ਦੇ ਨਾਲ ਨਾਰੀ ਸਸ਼ਕਤੀਕਰਨ ਦੇ ਲਈ ਕੰਮ ਕਰ ਰਹੀ ਸੰਸਥਾ ਐਕਸ਼ਨ ਇੰਡੀਆ ਨੂੰ ਵੀ ਸਪਲਾਈ ਕੀਤੇ ਜਾਂਦੇਂ ਹਨ। ਫਿਲਮ ਵਿਚ ਇਕ ਔਰਤ ਨੂੰ ਜਦ ਪੀਰੀਅਡ ਵਿਚ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਜਾਣਦੀ ਤਾਂ ਹਾਂ ਪਰ ਦੱਸਣ ਵਿਚ ਸ਼ਰਮ ਆਉਂਦੀ ਹੈ। ਜਦਕਿ ਇਹੋ ਸਵਾਲ ਇਕ ਹੋਰ ਕੁੜੀ ਨੂੰ ਪੁੱਛੇ ਜਾਣ 'ਤੇ ਦੱਸਿਆ ਕਿ ਸਕੂਲ ਵਿਚ ਘੰਟੀ ਵਜਦੀ ਹੈ ਤਾਂ ਉਸ ਨੂੰ ਪੀਰੀਅਡ ਕਹਿੰਦੇ ਹਾਂ।

The ogranisationThe ogranisation

ਛੋਟੇ ਕਿਸਾਨ ਰਾਜਿੰਦਰ ਦੀ 22 ਸਾਲਾ ਬੇਟੀ ਸਨੇਹ ਦਾ ਬਚਪਨ ਤੋਂ ਹੀ ਪੁਲਿਸ ਵਿਚ ਭਰਤੀ ਹੋਣ ਦਾ ਸੁਪਨਾ ਹੈ। ਉਹ ਹਾਪੁੜ ਤੋਂ ਅੱਗੇ ਕਦੇ ਸ਼ਹਿਰ ਵੀ ਨਹੀਂ ਗਈ। ਉਸ ਨੇ ਬੀਏ ਤੱਕ ਦੀ ਪੜ੍ਹਾਈ ਹਾਪੁੜ ਦੇ ਏਕੇਪੀ ਕਾਲਜ ਤੋਂ ਕੀਤੀ। ਇਸੇ ਦੌਰਾਨ ਸਨੇਹ ਦੀ ਭਾਬੀ ਸੁਮਨ ਜੋ ਕਿ ਐਕਸ਼ਨ ਇੰਡੀਆ ਲਈ ਕੰਮ ਕਰਦੀ ਸੀ, ਨੇ ਦੱਸਿਆ ਕਿ ਸੰਸਥਾ ਪਿੰਡ ਵਿਚ ਸੈਨੇਟਰੀ ਪੈਡ ਬਣਾਉਣ ਦੀ ਮਸ਼ੀਨ ਲਗਾਉਣ ਵਾਲੀ ਹੈ।

Sneha at workSneha at work

ਕੀ ਤੂੰ ਇਸ ਵਿਚ ਕੰਮ ਕਰੇਂਗੀ ਤਾਂ ਸਨੇਹ ਨੇ ਸੋਚਿਆ ਕਿ ਪੈਸੇ ਕਮਾ ਕੇ ਅਪਣੀ ਕੋਚਿੰਗ ਦੀ ਫੀਸ ਇਕੱਠੀ ਕਰ ਲਵਾਂਗੀ। ਮਾਂ ਉਰਮਿਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹਾਮੀ ਭਰ ਦਿਤੀ। ਪਿਤਾ ਨੂੰ ਦੱਸਿਆ ਗਿਆ ਕਿ ਸੰਸਥਾ ਬੱਚਿਆਂ ਦੇ ਡਾਈਪਰ ਬਣਾਉਣ ਦਾ ਕੰਮ ਕਰਦੀ ਹੈ। ਇਕ ਦਿਨ ਸੰਸਥਾ ਵੱਲੋਂ ਹਾਪੁੜ ਜ਼ਿਲ੍ਹੇ ਵਿਚ ਕੁਆਰਡੀਨੇਟਰ  ਦਾ ਕੰਮ ਦੇਖਣ ਵਾਲੀ ਸ਼ਬਾਨਾ ਦੇ ਨਾਲ ਕੁਝ ਵਿਦੇਸ਼ੀ ਲੋਕ ਆਏ ਤਾਂ ਉਹਨਾਂ

Sanitary padsSanitary pads

ਦੱਸਿਆ ਕਿ ਔਰਤਾਂ ਦੇ ਪੀਰੀਅਡ ਵਿਸ਼ੇ ਨੂੰ ਲੈ ਕੇ ਇਕ ਫਿਲਮ ਬਣਾਉਣੀ ਹੈ। ਸਨੇਹ ਨੇ ਸੋਚਿਆ ਕਿ ਮੈਂ ਸ਼ਰਮਾ ਜਾਵਾਂਗੀ ਤਾਂ ਫਿਲਮ ਵਿਚ ਕਿਵੇਂ ਕੰਮ ਕਰਾਂਗੀ? ਮੈਂ ਹਾਂ ਕਰ ਦਿਤੀ। ਪਿੰਡ ਵਿਚ ਸ਼ੂਟਿੰਗ ਹੋਈ ਅਤੇ ਫਿਲਮ ਬਣ ਕੇ ਤਿਆਰ ਹੋ ਗਈ। ਸਾਲ ਬਾਅਦ ਪਤਾ ਲਗਾ ਕਿ ਇਸ ਫਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਸਨੇਹ ਦੱਸਦੀ ਹੈ ਕਿ ਆਸਕਰ ਬਾਰੇ ਸਿਰਫ ਸੁਣਿਆ ਸੀ।

USA USA

ਉਹ ਉਤਸ਼ਾਹਿਤ ਵੀ ਹੈ 'ਤੇ ਡਰੀ ਹੋਈ ਵੀ ਹੈ। ਉਸ ਦੇ ਨਾਲ ਸਬਲਾ ਸੰਮਤੀ ਨੂੰ ਚਲਾਉਣ ਵਾਲੀ ਸੁਮਨ ਵੀ ਅਮਰੀਕਾ ਜਾ ਰਹੀ ਹੈ। ਸਨੇਹ ਦਾ ਸਪਨਾ ਉਂਝ ਅੱਜ ਵੀ ਪੁਲਿਸ ਵਿਚ ਭਰਤੀ ਹੋਣਾ ਹੀ ਹੈ। ਫਿਲਮ ਦੇ ਆਸਕਰ ਵਿਚ ਨਾਮਜ਼ਦ ਹੋਣ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਤੋਂ ਪਹਿਲਾਂ ਪਿੰਡ ਵਿਚੋਂ ਕੋਈ ਅਮਰੀਕਾ ਨਹੀਂ ਗਿਆ। ਸਬਲਾ ਸੰਮਤੀ ਨੂੰ ਚਲਾਉਣ ਵਾਲੀ ਸੁਮਨ ਦਸਵੀਂ ਤੱਕ ਪੜ੍ਹੀ ਹੈ।

OscarOscar

ਸਾਲ 2017 ਵਿਚ ਔਰਤਾਂ ਦੇ ਰੁਜ਼ਗਾਰ ਲਈ ਨਿਰਦੇਸ਼ਕ ਗੌਰੀ ਚੌਧਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਅਰੁਣਾਚਲਮ ਮੁਰੁਗਨੰਤਨਮ ਦੀ ਬਣਾਈ ਹੋਈ ਮਸ਼ੀਨ ਲਗਾਉਣ ਦਾ ਪ੍ਰਬੰਧ ਕੀਤਾ। ਅੱਜ ਪਿੰਡ ਵਿਚ 7 ਕੁੜੀਆਂ ਰੋਜਾਨਾ 600 ਸੈਨੇਟਰੀ ਪੈਡ ਬਣਾਉਂਦੀਆਂ ਹਨ। ਜਿਸ ਫਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ ਉਹ ਸਿਰਫ 30 ਮਿੰਟ ਦੀ ਹੈ ਪਰ ਇਸ ਫਿਲਮ

 'Period. End of Sentence' 'Period. End of Sentence'

ਵਿਚ ਕੁਝ ਅਜਿਹੇ ਦ੍ਰਿਸ਼ ਦਿਖਾਏ ਗਏ ਜੋ ਔਰਤਾਂ ਦੀ ਗੁਪਤਤਾ ਨਾਲ ਸਬੰਧ ਰੱਖਦੇ ਹਨ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਿੰਡ ਦੀਆਂ ਔਰਤਾਂ ਪੀਰੀਅਡ ਵੇਲ੍ਹੇ ਵਰਤੇ ਗਏ ਕਪੜੇ ਨੂੰ ਰਾਤ ਵੇਲ੍ਹੇ ਖੇਤਾਂ ਵਿਚ ਲੁਕੋ ਦਿੰਦੀਆਂ ਹਨ। ਦੱਸ ਦਈਏ ਕਿ ਪਿੰਡਾਂ ਵਿਚ ਅੱਜ ਵੀ ਔਰਤਾਂ ਅਪਣੀ ਸਿਹਤ ਪ੍ਰਤੀ ਜਾਗਰੂਕ ਨਹੀਂ ਹਨ। ਉਹ ਸੈਨੇਟਰੀ ਪੈਡ ਦੀ ਵਰਤੋਂ ਨਹੀਂ ਕਰਦੀਆਂ ਸਗੋਂ ਗੰਦੇ ਕਪੜੇ ਨੂੰ ਪੀਰੀਅਡ ਵੇਲ੍ਹੇ ਵਰਤਦੀਆਂ ਹਨ ਜੋ ਕਿ ਸਿਹਤ ਪੱਖੋਂ ਬਹੁਤ ਨੁਕਸਾਨਦਾਇਕ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement