
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਗਮਾਂ ਵਿਚ ਮਿਲੇ ਤੋਹਫਿਆਂ ਦੀ ਨੀਲਾਮੀ ਨੂੰ ਲੋਕਾਂ ਵਲੋਂ ਚੰਗੀ ਪ੍ਰਤੀਕਿਰਆ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਗਮਾਂ ਵਿਚ ਮਿਲੇ ਤੋਹਫਿਆਂ ਦੀ ਨੀਲਾਮੀ ਨੂੰ ਲੋਕਾਂ ਵਲੋਂ ਚੰਗੀ ਪ੍ਰਤੀਕਿਰਆ ਮਿਲੀ ਹੈ। ਰਾਸ਼ਟਰੀ ਆਧੁਨਿਕ ਕਲਾ ਅਜਾਇਬ-ਘਰ ਦੁਆਰਾ ਦਿੱਲੀ ਵਿਚ ਆਯੋਜਿਤ ਨੀਲਾਮੀ ਤੋਂ ਜੁਟਾਈ ਗਈ ਰਾਸ਼ੀ ਦਾ ਇਸਤੇਮਾਲ ਸਰਕਾਰ ਦੀ ਮਹੱਤਵਪੂਰਨ ਨਾਮਮੀ ਗੰਗਾ ਪ੍ਰਯੋਜਨਾ ਵਿਚ ਹੋਵੇਗਾ। 27 ਜਨਵਰੀ ਨੂੰ ਸ਼ੁਰੂ ਹੋਈ ਇਹ ਨੀਲਾਮੀ ਪ੍ਰਕਿਰਿਆ ਸ਼ਨਿਚਰਵਾਰ ਦੀ ਸ਼ਾਮ ਨੂੰ ਖਤਮ ਹੋਈ। ਭਾਰਤੀਆਂ ਵਲੋਂ ਨੀਲਾਮੀ ਨੂੰ ਬੇਹੱਦ ਚੰਗੀ ਪ੍ਰਤੀਕਿਰਆ ਮਿਲੀ ਹੈ।
PM Modi Gifts
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼-ਵਿਦੇਸ਼ਾਂ ਤੋਂ ਮਿਲੇ ਲੱਗਭੱਗ ਦੋ ਹਜਾਰ ਤੋਹਫ਼ਿਆਂ ਦੀ ਨੀਲਾਮੀ 27 ਅਤੇ 28 ਜਨਵਰੀ ਨੂੰ ਹੋਈ। ਇਨ੍ਹਾਂ ਤੋਹਫ਼ਿਆਂ ਦੀ ਆਨਲਾਇਨ ਨੀਲਾਮੀ 29 ਤੋਂ 31 ਜਨਵਰੀ ਤੱਕ ਕੀਤੀ ਗਈ। ਸੰਸਕ੍ਰਿਤੀ ਮੰਤਰਾਲਾ ਅਤੇ ਨੈਸ਼ਨਲ ਗੈਲਰੀ ਆਫ਼ ਮਾਰਡਨ ਆਰਟ ਨੇ ਇਸ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਬਚੀਆਂ ਹੋਈਆਂ ਵਸਤੂਆਂwww. pmmementos.gov.in ਉਤੇ ਉਪਲਬਧ ਹੋਈਆਂ। ਇਸ ਦੌਰਾਨ ਲੱਗਭੱਗ 1800 ਸਿਮਰਤੀ ਚਿੰਨ੍ਹਾਂ ਦੀ ਬਹੁਤ ਉੱਚੀ ਬੋਲੀ ਲੱਗੀ।
PM Narendra Modi
ਦੱਸ ਦਈਏ ਕਿ ਰਾਸ਼ਟਰੀ ਆਧੁਨਿਕ ਕਲਾ ਅਜਾਇਬ-ਘਰ ਦੁਆਰਾ ਆਯੋਜਿਤ ਨੀਲਾਮੀ ਵਿਚ ਵਿਸ਼ੇਸ਼ ਰੂਪ ਤੋਂ ਹੱਥ ਨਾਲ ਬਣਿਆ ਮੋਟਰਸਾਈਕਲ ਉਤੇ ਪੰਜ ਲੱਖ ਰੁਪਏ ਦੀ ਬੋਲੀ ਲੱਗੀ। ਇਕ ਪੈਂਟਿੰਗ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਰੇਲਵੇ ਪਲੈਟਫਾਰਮ ਉਤੇ ਦਿਖਾਇਆ ਗਿਆ ਹੈ ਉਸ ਵੀ ਚੰਗੀ ਬੋਲੀ ਲੱਗੀ।
PM Modi Gifts
ਭਗਵਾਨ ਸ਼ਿਵ ਦੀ ਇਕ ਮੂਰਤੀ ਦੀ ਹੇਠਲੀ ਕੀਮਤ ਪੰਜ ਹਜਾਰ ਰੁਪਏ ਹੈ, ਇਸ ਦੀ ਨੀਲਾਮੀ 10 ਲੱਖ ਰੁਪਏ ਵਿਚ ਹੋਈ ਹੈ। ਜੋ ਕਿ ਇਸ ਦੀ ਅਸਲੀ ਕੀਮਤ ਤੋਂ 200 ਗੁਣਾ ਜਿਆਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਤੋਹਫ਼ਿਆ ਦੀ ਨੀਲਾਮੀ ਕੀਤੀ ਸੀ। ਤਾਂਕਿ ਲੜਕੀਆਂ ਦੀ ਸਿੱਖਿਆ ਲਈ ਰਾਸ਼ੀ ਮਿਲ ਸਕੇ।