ਐਨ.ਪੀ.ਪੀ. ਨੇ ਐਨ.ਡੀ.ਏ. ਤੋਂ ਅਲੱਗ ਹੋਣ ਦੀ ਦਿਤੀ ਧਮਕੀ
Published : Feb 10, 2019, 12:52 pm IST
Updated : Feb 10, 2019, 12:52 pm IST
SHARE ARTICLE
NPP Chief Conrad K. Sangma
NPP Chief Conrad K. Sangma

ਉੱਤਰ ਪੂਰਬ ਵਿਚ ਨਾਗਰਿਕਤਾ ਬਿੱਲ ਦਾ ਵੱਡੇ ਪੱਧਰ  'ਤੇ ਹੋ ਰਹੇ ਵਿਰੋਧ ਦੌਰਾਨ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ.....

ਸ਼ਿਲਾਂਗ : ਉੱਤਰ ਪੂਰਬ ਵਿਚ ਨਾਗਰਿਕਤਾ ਬਿੱਲ ਦਾ ਵੱਡੇ ਪੱਧਰ  'ਤੇ ਹੋ ਰਹੇ ਵਿਰੋਧ ਦੌਰਾਨ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਧਮਕੀ ਦਿਤੀ ਕਿ ਜੇਕਰ ਇਹ ਬਿੱਲ ਰਾਜ ਸਭਾ ਵਿਚ ਪਾਸ ਹੁੰਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਕੇਂਦਰ 'ਚ ਸੱਤਾਧਾਰੀ ਐਨ.ਡੀ.ਏ. ਤੋਂ ਅੱਲਗ ਹੋ ਜਾਏਗੀ। ਸੰਗਮਾ ਨੇ ਕਿਹਾ ਕਿ ਐਨ.ਪੀ.ਪੀ. ਦੀ ਇਥੇ ਸਨਿਚਰਵਾਰ ਨੂੰ ਹੋਈ ਮਹਾਂਸਭਾ ਵਿਚ ਇਸ ਸਬੰਧੀ ਇਕ ਮਤਾ ਪਾਸ ਕੀਤਾ ਗਿਆ। ਉਨ੍ਹਾਂ ਦਸਿਆ ਕਿ ਐਨ.ਪੀ.ਪੀ. ਮੇਘਾਲਿਆ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਨੂੰ ਸਮੱਰਥਨ ਦੇ ਰਹੀ ਹੈ।

ਮਹਾਂਸਭਾ ਵਿਚ ਇਨ੍ਹਾਂ  ਚਾਰਾਂ ਉੱਤਰ-ਪੂਰਬੀ ਰਾਜਾਂ ਦੇ ਪਾਰਟੀ ਨੇਤਾ ਮੌਜੂਦ ਸਨ। ਸੰਗਮਾਂ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਦਸਿਆ, 'ਪਾਰਟੀ ਨੇ ਇਕ ਮਤੇ ਤਹਿਤ ਇਸ ਪੇਸ਼ਕਸ਼ ਨੂੰ ਮਨਜ਼ੂਰ ਕੀਤਾ ਹੈ ਜਿਸ ਵਿਚ ਨਾਗਰਿਕਤਾ ਸੋਧ ਬਿੱਲ 2016 ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਐਨ.ਪੀ.ਪੀ. ਐਨ.ਡੀ.ਏ. ਨਾਲੋਂ ਅਪਣਾ ਗਠਬੰਧਨ ਤੋੜ ਦੇਵੇਗਾ। ' ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮਹਾਂਸਭਾ ਵਿਚ ਕੀਤਾ ਗਿਆ। (ਪੀਟੀਆਈ)

Location: India, Meghalaya, Shillong

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement