ਚੰਦਰਬਾਬੂ ਨਾਇਡੂ 'ਤੇ ਪੀਐਮ ਮੋਦੀ ਦਾ ਨਿਜੀ ਹਮਲਾ
Published : Feb 10, 2019, 4:12 pm IST
Updated : Feb 10, 2019, 4:12 pm IST
SHARE ARTICLE
Chandrababu Naidu and Modi
Chandrababu Naidu and Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਟੀਡੀਪੀ ਪ੍ਰਮੁੱਖ....

ਵਿਜੇਵਾੜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਟੀਡੀਪੀ ਪ੍ਰਮੁੱਖ ਰਾਜ ਦੇ ਵਿਕਾਸ ਦੇ ਵਾਦਿਆਂ ਤੋਂ ਯੂ-ਟਰਨ ਲੈ ਕੇ ਸਿਰਫ ਐਨਡੀਏ ਸਰਕਾਰ ਦੀਆਂ ਯੋਜਨਾਵਾਂ ਦੀ ਨਕਲ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇੱਥੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਨੇ ਵਿਸ਼ੇਸ਼ ਦਰਜੇ ਦੇ ਮੁਕਾਬਲੇ ਆਂਧ੍ਰ ਪ੍ਰਦੇਸ਼ ਨੂੰ ਬਹੁਤ ਜ਼ਿਆਦਾ ਦਿਤਾ।

PM ModiPM Modi

ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਪੈਕੇਜ ਨੂੰ ਮੰਨਿਆ ਅਤੇ ਸਵੀਕਾਰ ਵੀ ਕੀਤਾ ਪਰ ਪੈਸੇ ਦਾ ਸਮੁਚਿਤ ਪ੍ਰਯੋਗ ਕਰਨ 'ਚ ਅਸਫਲ ਰਹਿਣ ਅਤੇ ਰਾਜ ਦਾ ਵਿਕਾਸ ਨਾ ਕਰ ਪਾਉਣ 'ਤੇ ਉਨ੍ਹਾਂ ਨੇ ਯੂ-ਟਰਨ ਲੈ ਲਿਆ। ਕਾਂਗਰਸ-ਟੀਡੀਪੀ ਗਠ-ਜੋੜ ਲਈ ਨਾਇਡੂ 'ਤੇ ਤੰਜ ਕਰਦੇ ਹੋਏ ਪੀਐਮ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਐਨ.ਟੀ.ਰਾਮਾ ਰਾਓ (ਐਨਟੀਆਰ) ਨੇ ਕਾਂਗਰਸ ਦੇ ਅਹਿਮ ਤੋਂ ਪੀਡ਼ਤ ਹੋ ਕੇ ਆਂਧ੍ਰ ਪ੍ਰਦੇਸ਼ ਨੂੰ ਕਾਂਗਰਸ ਅਜ਼ਾਦ ਬਣਾਉਣ ਲਈ ਪਾਰਟੀ ਦਾ ਗਠਨ ਕੀਤਾ ਸੀ। 

Chandrababu NaiduChandrababu Naidu

ਉਨ੍ਹਾਂ ਨੇ ਕਿਹਾ ਕਿ ਹਾਂ, ਨਾਇਡੂ ਉਨ੍ਹਾਂ ਤੋਂ ਸੀਨੀਅਰ ਹਨ, ਪਰ ਸਿਰਫ ਚੋਣ ਹਾਰਨ, ਪਾਲਾ ਬਦਲਣ ਅਤੇ ਅਪਣੇ ਸੋਹਰੇ (ਐਨਟੀ ਰਾਮਾ ਰਾਓ) ਨੂੰ ਧੋਖਾ ਦੇਣ 'ਚ। ਉਨ੍ਹਾਂ ਨੇ ਕਿਹਾ ਕਿ ਉਹ ਮੈਨੂੰ ਯਾਦ ਦਿਲਾਉਂਦੇ ਰਹਿੰਦੇ ਹੈ ਕਿ ਉਹ ਸੀਨੀਅਰ ਹੈ।  ਇਸ 'ਚ ਕੋਈ ਦੋ-ਰਾਏ ਨਹੀਂ ਹੈ। ਹਾਲਾਂਕਿ ਤੁਸੀ ਸੀਨੀਅਰ ਹੋ, ਮੈਂ ਕਦੇ ਤੁਹਾਡਾ ਅਪਮਾਨ ਨਹੀਂ ਕੀਤਾ। ਤੁਸੀ ਵੱਸ 'ਚ ਬਦਲਨ 'ਚ ਸੀਨੀਅਰ ਹਾਂ। ਅਪਣੇ ਹੀ ਸਹੁਰੇ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਸੀਨੀਅਰ। ਇਕ ਸੀਨੀਅਰ ਚੋਣ-ਦਰ-ਚੋਣ ਹਾਰ ਰਿਹਾ ਹੈ, ਜਦੋਂ ਕਿ ਮੈਂ ਨਹੀਂ।

PM ModiPM Modi

ਇੱਥੇ ਤੱਕ ਕਿ ਨਾਇਡੂ ਅੱਜ ਜਿਸ ਨੂੰ ਗਾਲਾਂ ਦੇ ਰਹੇ ਹਨ, ਕੱਲ ਉਸੀ ਨੂੰ ਗਲੇ ਲਗਾਉਣ 'ਚ ਵੀ ਸੀਨੀਅਰ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਇਲਜ਼ਾਮ ਲਗਾਇਆ ਕਿ ਹਾਲਾਂਕਿ ਕੇਂਦਰ ਨੇ ਆਂਧ੍ਰ ਪ੍ਰਦੇਸ਼ ਨੂੰ ਦਿਤੇ ਗਏ ਪੈਸੇ ਦੇ ਇਕ-ਇਕ ਪੈਸੇ ਦਾ ਹਿਸਾਬ ਮੰਗਿਆ ਹੈ, ਇਸ ਲਈ ਨਾਇਡੂ ਉਨ੍ਹਾਂ ਦੇ ਖਿਲਾਫ ਹਨ। ਨਾਇਡੂ ਨੇ ਐਨਟੀਆਰ ਦੇ ਅਹੁਦੇ- ਨਿਸ਼ਾਨ 'ਤੇ ਚਲਣ ਦਾ ਵਚਨ ਕੀਤਾ ਹੈ, ਕੀ ਉਹ ਚੱਲ ਸਕੇ ਹਨ? ਕਾਂਗਰਸ ਦੇ ਸ਼ਾਸਨ 'ਚ, ਦਿੱਲੀ ਦਾ ਅਹਿਮ ਹਮੇਸ਼ਾ ਰਾਜਾਂ ਅਪਮਾਨ ਕਰਦਾ ਸੀ। ਇਸ ਲਈ ਐਨਟੀਆਰ ਨੇ ਆਂਧ੍ਰ ਪ੍ਰਦੇਸ਼ ਨੂੰ ਕਾਂਗਰਸ ਅਜ਼ਾਦ ਬਣਾਉਣ ਦਾ ਫੈਸਲਾ ਲਿਆ ਸੀ ਅਤੇ ਟੀਡੀਪੀ ਦਾ ਗਠਨ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement