
ਕਿਹਾ, ਪਾਰਲੀਮੈਂਟ ਵਰਗੀ ਥਾਂ ‘ਤੇ ਗਲ਼ਤ ਸ਼ਬਦਾਵਲੀ ਵਰਤਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ
ਨਵੀਂ ਦਿੱਲੀ : ਕਈ ਦਿਨਾਂ ਬਾਅਦ ਅੱਜ ਕਿਸਾਨ ਅੰਦੋਲਨ ਦੀ ਸਟੇਜ ਤੋਂ ਮੁਖਾਤਿਬ ਹੁੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਭਾਵੇਂ ਕਿਸਾਨਾਂ ਦਾ ਅੰਦੋਲਨ ਅੱਜ ਵੀ ਇਕ ਖਿੱਤੇ ਦਾ ਹੀ ਜਾਪ ਰਿਹਾ ਹੈ ਪਰ ਅੰਦਰੋਂ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਅੰਦੋਲਨ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ। ਬੀਤੇ ਦਿਨੀਂ ਕੀਤੇ ਚੱਕਾ ਜਾਮ ਦੌਰਾਨ ਦੇਸ਼ ਦੇ 21 ਸੂਬਿਆਂ ਅੰਦਰ 3 ਹਜ਼ਾਰ ਤੋਂ ਵਧੇਰੇ ਥਾਵਾਂ ‘ਤੇ ਰਿਹਾ ਹੈ ਜੋ ਕਿਸਾਨੀ ਅੰਦੋਲਨ ਦੇ ਦੇਸ਼ ਵਿਆਪੀ ਹੋਣ ਦੀ ਗਵਾਹੀ ਭਰਦਾ ਹੈ।
Balbir Singh Rajewal
ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਬਾਹਰੋਂ ਇਸ ਤਰ੍ਹਾਂ ਵਿਖਾ ਰਹੀ ਹੈ ਕਿ ਉਸ ਨੂੰ ਕੋਈ ਪ੍ਰਵਾਹ ਨਹੀਂ ਹੈ, ਪਰ ਅੰਦਰੋਂ ਪੂਰੀ ਤਰ੍ਹਾਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਲਾਜ ਵਾਇਜ ਕਲਾਜ ਗੱਲਬਾਤ ਕਰ ਕੇ ਕਾਨੂੰਨਾਂ ਨੂੰ ਗਲਤ ਸਾਬਤ ਕਰ ਚੁੱਕੇ ਹਾਂ। ਹੁਣ ਸਰਕਾਰ ਕਾਨੂੰਨਾਂ ਵਿਚ ਸੋਧਾਂ ਦੀ ਦੁਹਾਈ ਪਾ ਰਹੀ ਹੈ ਪਰ ਜਿਹੜੇ ਕਾਨੂੰਨ ਵਿਚ ਬਣਦੇ ਸਾਰ ਹੀ 10 ਗਲਤੀਆਂ ਨਿਕਲ ਆਉਣ ਉਹ ਸਹੀ ਕਿਸ ਤਰ੍ਹਾਂ ਹੋ ਸਕਦੈ।
Balbir Singh Rajewal
ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਅਸੂਲਾਂ ਤੋਂ ਉਖੜ ਚੁੱਕੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਅਹੁਦੇ ਦੇ ਇਖਲਾਕ ਨੂੰ ਭੁੱਲ ਚੁੱਕਾ ਹੈ। ਪ੍ਰਧਾਨ ਮੰਤਰੀ ਵਲੋਂ ਲੋਕ ਸਭਾ ਵਿਚ ਦਿਤੇ ਭਾਸ਼ਨ ‘ਤੇ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਕਿਸਾਨ ਆਗੂਆਂ ਬਾਰੇ ਬੋਲੇ ਗਏ ਸ਼ਬਦ ਅਤਿ ਨਿੰਦਣਯੋਗ ਹਨ।
Balbir Singh Rajewal
ਪ੍ਰਧਾਨ ਮੰਤਰੀ ਵਲੋਂ ਕਹੇ ਸ਼ਬਦ ਦੇ ਮਾਇਨਿਆ ਮੁਤਾਬਕ ਸਾਨੂੰ ਗੰਦ ਦੇ ਕੀੜੇ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਅੰਦੋਲਨ ਕਰਨ ਨੂੰ ਸਾਡਾ ਪੇਸ਼ਾ ਦੱਸਿਆ ਹੈ। ਦੇਸ਼ ਦੀ ਪਾਰਲੀਮੈਂਟ ਵਿਚ ਇਕ ਪਾਸੇ ਕਿਸਾਨ ਨੂੰ ਅੰਨਦਾਤਾ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਗੰਦ ਦੇ ਕੀੜੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਪਾਰਲੀਮੈਂਟ ਵਰਗੀ ਪਵਿੱਤਰ ਥਾਂ ‘ਤੇ ਗ਼ਲਤ ਸ਼ਬਦਾਂਵਲੀ ਵਰਤਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।
https://www.facebook.com/RozanaSpokesmanOfficial/videos/240766984358886