
ਵਿਆਹ ਵਾਲੇ ਘਰ ਪਿਆ ਚੀਕ ਚਿਹਾੜਾ
ਰਾਜਸਮੰਦ: ਦਿੱਲੀ-ਮੁੰਬਈ ਹਾਈਵੇਅ 'ਤੇ ਬਾਈਕ 'ਤੇ ਜਾ ਰਹੇ ਪੰਜ ਲੋਕਾਂ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਪਿਓ-ਪੁੱਤ, ਭਰਾ-ਭੈਣ ਸਮੇਤ 5 ਦੀ ਮੌਤ ਹੋ ਗਈ। ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਇਹ ਹਾਦਸਾ ਵੀਰਵਾਰ ਸ਼ਾਮ 7 ਵਜੇ ਰਾਜਸਮੰਦ ਦੇ ਭੀਮਾ 'ਚ ਕੁਕਰ ਖੇੜਾ ਨੇੜੇ NH-8 'ਤੇ ਵਾਪਰਿਆ।
ਇਹ ਵੀ ਪੜ੍ਹੋ:ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ 2.4 ਲੀਟਰ ਤੋਂ ਵਧ ਕੇ 5.7 ਲੀਟਰ ਹੋਈ- ਕੰਜ਼ਿਊਮਰ ਵਾਈਸ ਦੀ ਰਿਪੋਰਟ
ਭੀਮ ਥਾਣਾ ਅਧਿਕਾਰੀ ਸੰਗੀਤਾ ਬੰਜਾਰਾ ਨੇ ਦੱਸਿਆ ਕਿ ਸੁਨਾਰ ਕੁੜੀ ਦਾ ਰਹਿਣ ਵਾਲਾ ਫੌਜੀ ਜਵਾਨ ਭੰਵਰ ਸਿੰਘ ਆਪਣੇ ਸਾਲੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਬਾਈਕ 'ਤੇ ਸਹੁਰੇ ਪਿੰਡ ਟਿਬਾਣਾ ਜਾ ਰਿਹਾ ਸੀ। ਉਸ ਨਾਲ ਬਾਈਕ ਤੇ 4 ਹੋਰ ਜਾਣੇ ਮੌਜੂਦ ਸਨ। ਪਿੰਡ ਸਦਰਾਂ ਨੇੜੇ ਅਚਾਨਕ ਇੱਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਸਵਾਰ ਇਧਰ-ਉਧਰ ਡਿੱਗ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਐਂਬੂਲੈਂਸ 'ਚ ਸਥਾਨਕ ਹਸਪਤਾਲ ਪਹੁੰਚਾਇਆ। ਜਿੱਥੇ 4 ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜ਼ਖਮੀਆਂ 'ਚੋਂ ਇਕ ਨੇ ਇਲਾਜ ਦੌਰਾਨ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਮਤੀ ਤੋਂ ਬੇਵਰ ਜਾਣ ਵਾਲੇ ਇਸ ਹਾਈਵੇਅ ਦਾ ਨਿਰਮਾਣ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ:ਡਿਜੀਟਲ ਇੰਡੀਆ: ਚੰਗਾ ਸਿਸਟਮ ਨਾ ਹੋਣ ਕਾਰਨ ਆਪਣਿਆਂ ਦੀਆਂ ਲਾਸ਼ਾਂ ਨੂੰ ਮੋਢਿਆਂ 'ਤੇ ਚੁੱਕਣ ਲਈ ਮਜਬੂਰ ਘਰਦੇ
ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਸਰਪੰਚ ਖਿਆਲੀਰਾਮ, ਪੁਸ਼ਪੇਂਦਰ ਸਿੰਘ ਸਮੇਤ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਹਾਦਸੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਜਵਾਨ ਸੁਨਾਰ ਕੁੜੀ ਵਾਸੀ ਭੰਵਰ ਸਿੰਘ (35), ਉਸ ਦਾ ਪੁੱਤਰ ਅਜੈਪਾਲ ਸਿੰਘ, ਭੰਵਰ ਸਿੰਘ ਦਾ ਭਰਾ ਈਸ਼ਵਰ ਸਿੰਘ ਪੁੱਤਰ ਸ਼ੈਤਾਨ ਸਿੰਘ (13) ਅਤੇ ਪੁੱਤਰੀ ਲੀਲਾ (17) ਅਤੇ ਇਕ ਹੋਰ ਲੜਕੀ ਊਸ਼ਾ ਪੁੱਤਰੀ ਮਿੱਠੂ ਦੀ ਮੌਤ ਹੋ ਗਈ |। ਜਾਣਕਾਰੀ ਮੁਤਾਬਕ ਲੀਲਾ ਦੀ ਮੰਗਣੀ 10 ਦਿਨ ਪਹਿਲਾਂ ਹੋਈ ਸੀ।
ਲੋਕਾਂ ਮੁਤਾਬਕ ਸੀਆਰਪੀਐਫ ਜਵਾਨ ਭੰਵਰ ਸਿੰਘ ਆਪਣੇ ਸਾਲੇ ਵਿਆਹ ਲਈ ਛੁੱਟੀ 'ਤੇ ਆਇਆ ਹੋਇਆ ਸੀ। ਉਹ ਬੀਤੀ ਸ਼ਾਮ ਆਪਣੀ ਪਤਨੀ ਨੂੰ ਸਹੁਰੇ ਘਰ ਛੱਡਣ ਗਿਆ ਸੀ। ਵਾਪਸ ਪਿੰਡ ਆ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਆਹ ’ਤੇ ਜਾ ਰਿਹਾ ਸੀ। ਹਾਦਸੇ ਦੀ ਖ਼ਬਰ ਜਦੋਂ ਵਿਆਹ ਵਾਲੇ ਘਰ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ। ਜਵਾਨ ਦੇ ਛੋਟੇ ਭਰਾ ਹਜ਼ਾਰੀ ਸਿੰਘ ਨੇ ਦੱਸਿਆ ਕਿ ਭੰਵਰ ਸਿੰਘ ਸਾਲ 2011 ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਕੁੱਕ ਵਜੋਂ ਤਾਇਨਾਤ ਸੀ। ਫਿਲਹਾਲ ਜੰਮੂ-ਕਸ਼ਮੀਰ 'ਚ ਤਾਇਨਾਤੀ ਦੱਸੀ ਜਾ ਰਹੀ ਹੈ। ਮ੍ਰਿਤਕ ਦਾ ਪਿਤਾ ਵੀ ਫੌਜ ਤੋਂ ਸੇਵਾਮੁਕਤ ਹੈ।