Parliament Budget Session: ਸੰਸਦ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ
Published : Feb 10, 2024, 7:21 pm IST
Updated : Feb 10, 2024, 7:21 pm IST
SHARE ARTICLE
Parliament Budget Session adjourned sine die
Parliament Budget Session adjourned sine die

ਸਪੀਕਰ ਨੇ 17ਵੀਂ ਲੋਕ ਸਭਾ ਦੇ ਆਖਰੀ ਸੈਸ਼ਨ ’ਚ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਦਾ ਜ਼ਿਕਰ ਕੀਤਾ

Parliament Budget Session: ਸੰਸਦ ਦਾ ਬਜਟ ਇਜਲਾਸ ਸਨਿਚਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ। ਇਸ ਦੌਰਾਨ ਅੰਤਰਿਮ ਆਮ ਬਜਟ, ਜੰਮੂ-ਕਸ਼ਮੀਰ ਦਾ ਅੰਤਰਿਮ ਬਜਟ, ਇਮਤਿਹਾਨ ਪੇਪਰ ਲੀਕ ਹੋਣ ਵਿਰੁਧ ਲਿਆਂਦਾ ਗਿਆ ਬਿਲ ਪਾਸ ਕੀਤਾ ਗਿਆ ਅਤੇ ਅਰਥਵਿਵਸਥਾ ਨੂੰ ਲੈ ਕੇ ਸਰਕਾਰ ਵਲੋਂ ਲਿਆਂਦੇ ਗਏ ਵ੍ਹਾਈਟ ਪੇਪਰ ਸਮੇਤ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਅਤੇ ਰਾਮ ਲਲਾ ਦੀ ਪਵਿੱਤਰਤਾ ’ਤੇ ਵੀ ਚਰਚਾ ਹੋਈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ 17ਵੀਂ ਲੋਕ ਸਭਾ ਦੇ ਆਖਰੀ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਅਪਣੇ ਰਵਾਇਤੀ ਭਾਸ਼ਣ ’ਚ ਇਸ ਸਮੇਂ ਦੌਰਾਨ ਵੱਖ-ਵੱਖ ਬਿਲਾਂ ਨੂੰ ਪਾਸ ਕਰਨ ’ਚ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਦਾ ਜ਼ਿਕਰ ਕੀਤਾ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਸੰਤੁਸ਼ਟੀ ਜ਼ਾਹਰ ਕੀਤੀ ਕਿ ਸੈਸ਼ਨ ਦੌਰਾਨ ਉੱਚ ਸਦਨ ਨਿਰਧਾਰਤ ਸਮੇਂ ਤੋਂ ਕਈ ਦਿਨ ਅੱਗੇ ਬੈਠਾ ਰਿਹਾ ਅਤੇ ਵਿਧਾਨਕ ਅਤੇ ਹੋਰ ਸੂਚੀਬੱਧ ਕੰਮਕਾਜ ਪੂਰਾ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਦੋਹਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਸਦਨਾਂ ’ਚ ਮੌਜੂਦ ਸਨ। ਬਜਟ ਸੈਸ਼ਨ 31 ਜਨਵਰੀ ਨੂੰ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਸੀ। ਇਹ ਨਵੇਂ ਸੰਸਦ ਭਵਨ ’ਚ ਰਾਸ਼ਟਰਪਤੀ ਦਾ ਪਹਿਲਾ ਭਾਸ਼ਣ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫ਼ਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਸੀ।

ਦੋਹਾਂ ਸਦਨਾਂ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਚਰਚਾ ਹੋਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਦਿਤਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਅੰਤਰਿਮ ਬਜਟ ਅਤੇ ਅੰਤਰਿਮ ਬਜਟ ’ਤੇ ਦੋਹਾਂ ਸਦਨਾਂ ’ਚ ਚਰਚਾ ਹੋਈ ਅਤੇ ਇਸ ਨੂੰ ਮਨਜ਼ੂਰੀ ਦਿਤੀ ਗਈ। ਬਜਟ ਸੈਸ਼ਨ ਦੌਰਾਨ, ਵੱਡੇ ਬਿਲ ਪਾਸ ਕੀਤੇ ਗਏ, ਜਿਨ੍ਹਾਂ ’ਚ ਜਨਤਕ ਇਮਤਿਹਾਨ ਦੇ ਅਣਉਚਿਤ ਸਾਧਨਾਂ ਦੀ ਰੋਕਥਾਮ ਬਿਲ, 2024, ਜਿਸ ਦਾ ਉਦੇਸ਼ ਇਮਤਿਹਾਨ ਪੇਪਰਾਂ ਨੂੰ ਲੀਕ ਹੋਣ ਤੋਂ ਰੋਕਣਾ ਹੈ, ਅਤੇ ਵੱਖ-ਵੱਖ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਸੂਚੀ ’ਚ ਸੂਚੀਬੱਧ ਕਰਨ ਲਈ ਇਕ ਬਿਲ ਸ਼ਾਮਲ ਹੈ।

ਇਸ ਸੈਸ਼ਨ ਦੌਰਾਨ ਅਰਥਵਿਵਸਥਾ ਦੀ ਸਥਿਤੀ ਅਤੇ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਇਤਿਹਾਸਕ ਮੰਦਰ ਦੀ ਉਸਾਰੀ ਅਤੇ ਸ਼੍ਰੀ ਰਾਮ ਲਲਾ ਦੀ ਪਵਿੱਤਰਤਾ ਨੂੰ ਲੈ ਕੇ ਸਰਕਾਰ ਵਲੋਂ ਲਿਆਂਦੇ ਗਏ ਵ੍ਹਾਈਟ ਪੇਪਰ ’ਤੇ ਵੀ ਚਰਚਾ ਹੋਈ। ਇਜਲਾਸ 9 ਫ਼ਰਵਰੀ ਤਕ ਪ੍ਰਸਤਾਵਿਤ ਕੀਤਾ ਗਿਆ ਸੀ ਪਰ ਬਾਅਦ ’ਚ ਇਸ ਨੂੰ ਇਕ ਦਿਨ ਲਈ ਵਧਾ ਦਿਤਾ ਗਿਆ ਸੀ।

(For more Punjabi news apart from Parliament Budget Session adjourned sine die, stay tuned to Rozana Spokesman)

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement