
ਕਿਹਾ, ਪਹਿਲਾਂ ਹੀ ‘ਆਪ’ ਸੁਪਰੀਮੋ ਨੂੰ ਯਮੁਨਾ ਦੇ ਸ਼ਰਾਪ ਬਾਰੇ ਦਿਤੀ ਸੀ ਚਿਤਾਵਨੀ
New Delhi: ਤੁਸੀਂ ਯਮੁਨਾ ਮਾਤਾ ਦੇ ਸ਼ਰਾਪ ਕਾਰਨ ਹਾਰੇ ਹੋ, ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਐਤਵਾਰ ਨੂੰ ਅਪਣਾ ਅਸਤੀਫ਼ ਸੌਂਪਣ ਲਈ ਰਾਜ ਭਵਨ ਗਈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਕਥਿਤ ਤੌਰ ’ਤੇ ਇਹ ਗੱਲ ਕਹੀ। ਸੂਤਰਾਂ ਨੇ ਇਹ ਵੀ ਕਿਹਾ ਕਿ ਐਲਜੀ ਨੇ ਆਤਿਸ਼ੀ ਨੂੰ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਬੌਸ ਅਰਵਿੰਦ ਕੇਜਰੀਵਾਲ ਨੂੰ ਯਮੁਨਾ ਦੇ ਸ਼ਰਾਪ ਬਾਰੇ ਚਿਤਾਵਨੀ ਦਿਤੀ ਸੀ, ਕਿਉਂਕਿ ਉਨ੍ਹਾਂ ਨੇ ਨਦੀ ਦੀ ਸਫ਼ਾਈ ਲਈ ਇਕ ਪ੍ਰਾਜੈਕਟ ਨੂੰ ਸੁਪਰੀਮ ਕੋਰਟ ਵਿਚ ਰੁਕਵਾ ਦਿਤਾ ਸੀ। ਰਾਜ ਭਵਨ ਦੇ ਸੂਤਰਾਂ ਮੁਤਾਬਕ ਆਤਿਸ਼ੀ ਨੇ ਐਲਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਦਿਤਾ।
ਯਮੁਨਾ ’ਤੇ ਉੱਚ ਪਧਰੀ ਕਮੇਟੀ ’ਤੇ ਸੁਪਰੀਮ ਕੋਰਟ ਦੀ ਪਾਬੰਦੀ 2 ਸਾਲ ਤੋਂ ਵੱਧ ਸਮੇਂ ਤੋਂ ਲਾਗੂ ਹੈ। ‘ਸ਼ਰਾਪ’ ਬਾਰੇ ਚਿਤਾਵਨੀ ਦੀਆਂ ਜੜਾਂ ਦੋ ਸਾਲ ਪਹਿਲਾਂ ਸਕਸੈਨਾ ਅਤੇ ਕੇਜਰੀਵਾਲ ਦਰਮਿਆਨ ਹੋਏ ਅੜਿੱਕੇ ਨਾਲ ਜੁੜੀਆਂ ਹਨ। ਯਮੁਨਾ ਵਿਚ ਵਧੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ, ਜਨਵਰੀ 2023 ਵਿਚ ਐਨਜੀਟੀ ਨੇ ਨਦੀ ਦੇ ਪੁਨਰ ਸੁਰਜੀਤੀ ਦੀ ਨਿਗਰਾਨੀ ਕਰਨ ਲਈ ਐਲਜੀ ਦੇ ਅਧੀਨ ਇਕ ਉੱਚ ਪਧਰੀ ਕਮੇਟੀ ਦਾ ਗਠਨ ਕੀਤਾ ਸੀ। ਜਿਵੇਂ ਹੀ ਪੈਨਲ ਨੇ ਅਪਣਾ ਕੰਮ ਸ਼ੁਰੂ ਕੀਤਾ, ਕੇਜਰੀਵਾਲ ਨੇ ਅਪਣਾ ਸਮਰਥਨ ਜ਼ਾਹਰ ਕੀਤਾ ਅਤੇ ਮਦਦ ਦੀ ਪੇਸ਼ਕਸ਼ ਕੀਤੀ।
ਹਾਲਾਂਕਿ, ਦਿੱਲੀ ਸਰਕਾਰ ਨੇ ਬਾਅਦ ਵਿਚ ਐਨਜੀਟੀ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ, ਜਿਸ ’ਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿਤੀ ਕਿ ਇਕ ਡੋਮੇਨ ਮਾਹਰ ਨੂੰ ਪੈਨਲ ਦੀ ਅਗਵਾਈ ਕਰਨੀ ਚਾਹੀਦੀ ਹੈ। ਇਹ ਪਾਬੰਦੀ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ ਹੈ। ਮੰਨਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਸਕਸੈਨਾ ਨੇ ‘ਆਪ’ ਸੁਪਰੀਮੋ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਯਮੁਨਾ ਦੇ ਸ਼ਰਾਪ ਦਾ ਸਾਹਮਣਾ ਕਰਨਾ ਪਵੇਗਾ।