ਲੋਕ ਸਭਾ ਚੋਣਾਂ ਸਮੇਂ ਈਵੀਐਮ ਹੈਕ ਕਰਨੀ ਕਿੰਨੀ ਸੌਖੀ
Published : Mar 10, 2019, 8:25 pm IST
Updated : Mar 10, 2019, 8:32 pm IST
SHARE ARTICLE
Evm Voting Machine
Evm Voting Machine

8 ਸਾਲ ਪਹਿਲਾਂ ਮਿਸ਼ੀਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ 'ਜੁਗਾੜ ਪੁਰਜ਼ਾ' ਮਸ਼ੀਨ ਨਾਲ ਜੋੜਿਆ ਅਤੇ ਇੱਕ ਮੋਬਾਈਲ ਫੋਨ ਤੋਂ ਮੈਸਜ ਭੇਜ ਕੇ ਨਤੀਜੇ ਬਦਲ ਕੇ ਦਿਖਾਏ..

2019 ਦੀਆਂ ਆਮ ਚੋਣਾ ਵਿਚ 80 ਕਰੋੜ ਵੋਟਰ 2000 ਸਿਆਸੀ ਪਾਰਟੀਆਂ ਦੇ ਰਾਜਨੀਤਿਕ ਭਵਿੱਖ ਦਾ ਫੈਸਲਾ ਕਰਨਗੇ। ਚੋਣਾਂ ਦੀ ਭਰੋਸੇਯੋਗਤਾ ਇਨ੍ਹਾਂ ਦੀ ਨਿਰਪੱਖਤਾ 'ਤੇ ਨਿਰਭਰ ਕਰਦੀ ਹੈ। ਭਾਵ ਇਹ ਕਿ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਨੇਪਰੇ ਚੜ੍ਹੇ। ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਪੋਲਿੰਗ ਬੂਥਾਂ ਉੱਪਰ ਸਿਆਸੀ ਪਾਰਟੀਆਂ ਦੇ ਗੁੰਡੇ ਕਬਜ਼ਾ ਕਰਦੇ ਰਹੇ ਅਤੇ ਫੇਰ ਆਪਣੀ ਪਾਰਟੀ ਨੂੰ ਸਾਰੀਆਂ ਵੋਟਾਂ ਪੁਆ ਦਿੰਦੇ। ਇਹ ਸਭ ਉਸ ਸਮੇਂ ਬਦਲਿਆ ਜਦੋਂ ਪਿਛਲੀ ਸਦੀ ਦੇ ਅਖ਼ੀਰ ਵਿੱਚ ਦੇਸ ਵਿੱਚ ਇਲੈਕਟਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਹੋਈ।

ਹਾਲਾਂਕਿ ਵੇਲੇ-ਕੁ-ਵੇਲੇ ਇਨ੍ਹਾਂ ਮਸ਼ੀਨਾਂ ਦੀ ਭਰੋਸੇਯੋਗਤਾ ਉੱਪਰ ਵੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਅਕਸਰ ਹਾਰਨ ਵਾਲੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ ਰਹੀਆਂ ਹਨ ਕਿ ਮਸ਼ੀਨਾਂ ਨਾਲ ਛੇੜਛਾੜ ਹੋਈ ਹੈ, ਜਾਂ ਇਨ੍ਹਾਂ ਦੀ ਹੈਕਿੰਗ ਹੋਈ ਹੈ। ਖੜ੍ਹੇ ਕੀਤੇ ਜਾ ਰਹੇ ਹਨ। ਪਿਛਲੇ ਹਫ਼ਤੇ ਚੋਣ ਕਮਿਸ਼ਨ ਨੇ ਅਮਰੀਕਾ ਵਿਚ ਰਹਿੰਦੇ ਇੱਕ ਤਕਨੀਸ਼ੀਅਨ ਦੇ ਦਾਅਵਿਆਂ ਨੂੰ ਰੱਦ ਕੀਤਾ ਕਿ 2014 ਦੀਆਂ ਆਮ ਚੋਣਾਂ ਵਿਚ ਇਨ੍ਹਾਂ ਮਸ਼ੀਨਾਂ ਦੀ ਹੈਕਿੰਗ ਹੋਈ ਸੀ। ਉਨ੍ਹਾਂ ਚੋਣਾਂ ‘ਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੱਜੇ ਪੱਖੀ ਸਰਕਾਰ ਬਣੀ ਸੀ।

Evm Govt seal

ਇੱਕ ਗੱਲ ਜ਼ਰੂਰ ਹੈ ਕਿ ਈਵੀਐੱਮ ਵਿਚ ਵਰਤੀ ਜਾਂਦੀ ਤਕਨੀਕ ਦੀ ਭਰੋਸੇਯੋਗਤਾ ਬਾਰੇ ਹਮੇਸ਼ਾ ਹੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਘੱਟੋ-ਘੱਟ ਸੱਤ ਵਾਰ ਤਾਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਚੁੱਕੀ ਹੈ। ਭਾਰਤੀ ਚੋਣ ਕਮਿਸ਼ਨ ਨੇ ਹਮੇਸ਼ਾ ਅਜਿਹੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਅਤੇ ਮਸ਼ੀਨਾਂ ਦਾ ਪੱਖ ਲਿਆ ਹੈ। ਭਾਰਤ ਵਿਚ 16 ਲੱਖ ਵੋਟਿੰਗ ਮਸ਼ੀਨਾਂ ਹਨ ਅਤੇ ਹਰੇਕ ਮਸ਼ੀਨ ਵੱਧ ਤੋਂ ਵੱਧ 2000 ਵੋਟਾਂ ਰਿਕਾਰਡ ਕਰ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਪੋਲਿੰਗ ਬੂਥ ਉੱਪਰ ਵੋਟਰਾਂ ਦੀ ਗਿਣਤੀ 15 ਸੌ ਤੋਂ ਵੱਧ ਅਤੇ ਉਮੀਦਵਾਰਾਂ ਦੀ ਗਿਣਤੀ 64 ਤੋਂ ਵੱਧ ਨਹੀਂ ਹੋ ਸਕਦੀ ਹੈ।

ਦੇਸ਼ ਵਿਚ ਹੀ ਬਣਾਈਆਂ ਮਸ਼ੀਨਾਂ ਬੈਟਰੀ ਨਾਲ ਚੱਲ ਸਕਦੀਆਂ ਹਨ ਅਤੇ ਉਨ੍ਹਾਂ ਖੇਤਰਾਂ ਵਿਚ ਵੀ ਕੰਮ ਕਰ ਸਕਦੀਆਂ ਹਨ ਜਿੱਥੇ ਹਾਲੇ ਬਿਜਲੀ ਨਹੀਂ ਪਹੁੰਚੀ। ਇਨ੍ਹਾਂ ਮਸ਼ੀਨਾਂ ਦੇ ਸਾਫ਼ਟਵੇਅਰ ਇੱਕ ਸਰਕਾਰੀ ਸੰਸਥਾ ਦੇ ਇੰਜੀਨੀਅਰਾਂ ਨੇ ਤਿਆਰ ਕੀਤਾ ਸੀ। ਸਰਕਾਰ ਦਾ ਦਾਅਵਾ ਹੈ ਕਿ ਇਸ ਸਾਫਟਵੇਅਰ ਬਾਰੇ ਹੋਰ ਕਿਸੇ ਨੂੰ ਕੁਝ ਨਹੀਂ ਪਤਾ।

Lok Sabha election in Punjab

ਵੋਟਰ, ਮਸ਼ੀਨ ਤੇ ਬਟਣ ਦਬਾਅ ਕੇ ਆਪਣੀ ਵੋਟ ਦਰਜ ਕਰਵਾਉਂਦੇ ਹਨ। ਦੂਸਰੀ ਮਸ਼ੀਨ ਚੋਣ ਅਮਲੇ ਕੋਲ ਹੁੰਦੀ ਹੈ ਜਿਸ ਨਾਲ ਉਹ ਵੋਟਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਹੋਰ ਵੋਟਾਂ ਦਰਜ ਹੋਣ ਤੋਂ ਬੰਦ ਕਰ ਦਿੰਦੇ ਹਨ। ਦੂਸਰੇ ਹਾਲਤ ਵਿੱਚ ਇਸ ਮਸ਼ੀਨ ਦੀ ਵਰਤੋਂ ਉਸ ਹਾਲਤ ਵਿਚ ਕੀਤੀ ਜਾਂਦੀ ਹੈ ਜਦੋਂ ਕੋਈ ਧੱਕੇ ਨਾਲ, ਬੂਥ ’ਤੇ ਕਬਜ਼ੇ ਦੇ ਇਰਾਦੇ ਨਾਲ ਪੋਲਿੰਗ ਬੂਥ ਵਿਚ ਵੜਨ ਦੀ ਕੋਸ਼ਿਸ਼ ਕਰਦਾ ਹੈ।

ਜਿਸ ਮਸ਼ੀਨ ਵਿਚ ਵੋਟਿੰਗ ਰਿਕਾਰਡ ਹੁੰਦੀ ਹੈ ਉਸ ਨੂੰ ਛੇੜਛਾੜ ਤੋਂ ਬਚਾਉਣ ਲਈ, ਕਮਿਸ਼ਨ ਦੀ ਸੀਲ ਅਤੇ ਉਸ ਉੱਪਰੋਂ ਲਾਖ ਦੀ ਸੀਲ ਲਾਈ ਗਈ ਹੁੰਦੀ ਹੈ। ਹੁਣ ਤੱਕ ਇਨ੍ਹਾਂ ਮਸ਼ੀਨਾਂ ਦੀ ਤਿੰਨ ਆਮ ਚੋਣਾਂ ਅਤੇ 113 ਵਿਧਾਨ ਸਭਾ ਚੋਣਾਂ ਵਿਚ ਵਰਤੋਂ ਕੀਤੀ ਜਾ ਚੁੱਕੀ ਹੈ। ਇਹ ਸਮੇਂ ਪੱਖੋਂ ਕਿਫ਼ਾਇਤੀ ਹਨ। ਕਿਸੇ ਲੋਕ ਸਭਾ ਸੀਟ ਦੇ ਨਤੀਜੇ ਆਉਣ ਵਿਚ ਹੁਣ ਮਹਿਜ਼ ਤਿੰਨ ਤੋਂ ਪੰਜ ਘੰਟਿਆਂ ਦਾ ਸਮਾਂ ਲਗਦਾ ਹੈ ਜਦਕਿ ਵੋਟ ਪਰਚੀਆਂ ਦੀ ਹੱਥੀਂ ਗਿਣਤੀ ਕੀਤੀ ਜਾਂਦੀ ਸੀ ਤਾਂ ਇਸੇ ਕੰਮ ਵਿਚ 40 ਘੰਟੇ ਲੱਗ ਜਾਂਦੇ ਸਨ।

Air Strike

ਇਨ੍ਹਾਂ ਮਸ਼ੀਨਾਂ ਨੇ ਇਨਵੈਲਿਡ ਵੋਟਾਂ ਦੀ ਸਮੱਸਿਆ ਵੀ ਖ਼ਤਮ ਕਰ ਦਿੱਤੀ ਹੈ। ਜਦੋਂ ਵੋਟ ਪਰਚੀ ਉੱਪਰ ਮੋਹਰ ਇੱਕ ਤੋਂ ਜ਼ਿਆਦਾ ਚੋਣ ਨਿਸ਼ਾਨਾਂ ’ਤੇ ਲੱਗੀ ਹੁੰਦੀ ਸੀ ਤਾਂ ਉਹ ਵੋਟ ਇਨਵੈਲਿਡ ਮੰਨੀ ਜਾਂਦੀ ਸੀ। ਅਜਿਹਾ ਉਸ ਸਮੇਂ ਹੁੰਦਾ ਸੀ ਜਦੋਂ ਵੋਟਰ ਆਪ ਹੀ ਇੱਕ ਤੋਂ ਜ਼ਿਆਦਾ ਨਿਸ਼ਾਨਾਂ 'ਤੇ ਮੋਹਰ ਲਾ ਦਿੰਦਾ ਸੀ ਜਾਂ ਪਰਚੀ ਮੋੜਨ ਸਮੇਂ ਮੋਹਰ ਦੀ ਸਿਆਹੀ ਕਿਸੇ ਹੋਰ ਨਿਸ਼ਾਨ 'ਤੇ ਵੀ ਲੱਗ ਜਾਂਦੀ ਸੀ। ਉਸ ਹਾਲਤ ਵਿੱਚ ਵੋਟ ਗਿਣਨ ਵਾਲੇ ਲਈ ਫੈਸਲਾ ਮੁਸ਼ਕਿਲ ਹੋ ਜਾਂਦਾ ਸੀ ਕਿ ਵੋਟ ਅਸਲ ਵਿਚ ਪਾਈ ਕਿਸ ਨੂੰ ਗਈ ਹੈ।

ਇਨਵੈਲਿਡ ਵੋਟਾਂ ਖ਼ਤਮ ਹੋ ਜਾਣ ਅਤੇ ਨਤੀਜੇ ਜਲਦੀ ਆ ਜਾਣ ਕਾਰਨ ਚੋਣਾਂ ਦਾ ਖ਼ਰਚਾ ਵੀ ਘਟਿਆ ਹੈ। ਖੋਜ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਮਸ਼ੀਨਾਂ ਨੇ ਚੋਣਾਂ ਵਿਚ ਹੋਣ ਵਾਲੀ ਘਪਲੇਬਾਜ਼ੀ ਨੂੰ ਨੱਥ ਪਾਈ ਹੈ ਅਤੇ ਇਨਸਾਨੀ ਭੁੱਲ ਦੀ ਗੁੰਜਾਇਸ਼ ਨੂੰ ਘਟਾਇਆ ਹੈ ਅਤੇ ਕੁੱਲ ਮਿਲਾ ਕੇ ਇਹ ਮਸ਼ੀਨਾਂ ਭਾਰਤੀ ਲੋਕਤੰਤਰ ਲਈ ਫਾਇਦੇ ਦਾ ਸੌਦਾ ਹਨ।

ਵਿਧਾਨ ਸਭਾ ਚੋਣਾਂ ਤੋਂ ਇਕੱਠੇ ਕੀਤੇ ਡਾਟੇ ਦੀ ਵਰਤੋਂ ਕਰਕੇ ਸਿਸਰ ਦੇਬਨਾਥ, ਮੁਦਿਤ ਕਪੂਰ ਅਤੇ ਸ਼ਾਮਿਕਾ ਰਾਵੀ ਨੇ 2017 ਵਿਚ ਇੱਕ ਖੋਜ-ਪਰਚੇ ਵਿਚ ਵੋਟਿੰਗ ਮਸ਼ੀਨਾਂ ਦੇ ਚੋਣਾਂ ਉੱਪਰ ਪੈਣ ਵਾਲੇ ਅਸਰ ਦਾ ਅਧਿਐਨ ਕੀਤਾ।

ਉਨ੍ਹਾਂ ਦੇ ਸਾਹਮਣੇ ਆਇਆ ਕਿ ਮਸ਼ੀਨਾਂ ਨੇ ਸਾਰਥਕ ਰੂਪ ਵਿਚ ਚੋਣਾਂ ਵਿਚ ਹੋਣ ਵਾਲੀ ਘਪਲੇਬਾਜ਼ੀ ਨੂੰ ਘਟਾਇਆ ਹੈ। ਗ਼ਰੀਬਾਂ ਅਤੇ ਕਮਜ਼ੋਰਾਂ ਨੂੰ ਬਾਹਰ ਆ ਕੇ ਵੋਟ ਕਰਨ ਵਿਚ ਮਦਦ ਕੀਤੀ ਹੈ ਅਤੇ ਚੋਣਾਂ ਵਿਚ ਮੁਕਾਬਲੇ ਨੂੰ ਤਿੱਖਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਸੱਤਾਧਾਰੀ ਪਾਰਟੀ ਦੀਆਂ ਵੋਟਾਂ ਵੀ ਸਾਰਥਕ ਰੂਪ ਵਿਚ ਘਟੀਆਂ ਹਨ।

8 ਸਾਲ ਪਹਿਲਾਂ ਮਿਸ਼ੀਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ 'ਜੁਗਾੜ ਪੁਰਜ਼ਾ' ਮਸ਼ੀਨ ਨਾਲ ਜੋੜਿਆ ਅਤੇ ਇੱਕ ਮੋਬਾਈਲ ਫੋਨ ਤੋਂ ਮੈਸਜ ਭੇਜ ਕੇ ਨਤੀਜੇ ਬਦਲ ਕੇ ਦਿਖਾਏ। ਚੋਣ ਕਮਿਸ਼ਨ ਨੇ ਦਾਅਵਾ ਸਿਰੇ ਤੋਂ ਰੱਦ ਕਰ ਦਿੱਤਾ ਤੇ ਕਿਹਾ ਕਿ ਮਸ਼ੀਨ ਤੱਕ ਪਹੁੰਚਣਾ ਅਤੇ ਫਿਰ ਉਸ ਵਿਚ ਕੋਈ ਜੁਗਾੜ ਫਿੱਟ ਕਰਨਾ ਬਹੁਤ ਮੁਸ਼ਕਿਲ ਹੋਵੇਗਾ।​Evm Govt seal

ਮੈਸਾਚਿਊਸਿਟਸ ਇਨਸਟੀਚੀਊਟ ਆਫ਼ ਟੈਕਨੌਲੋਜੀ ਦਾ ਮੰਨਣਾ ਹੈ ਕਿ ਹਜ਼ਾਰਾਂ ਮਸ਼ੀਨਾਂ ਨੂੰ ਇਕੱਠੀਆਂ ਹੈਕ ਕਰਨਾ ਬਹੁਤ ਜ਼ਿਆਦਾ ਮਹਿੰਗਾ ਪਵੇਗਾ। ਜਿਸ ਵਿਚ ਮਸ਼ੀਨ ਬਣਾਉਣ ਵਾਲਿਆਂ ਤੇ ਚੋਣ ਮਸ਼ੀਨਰੀ ਦੀ ਮਿਲੀਭੁਗਤ ਜ਼ਰੂਰੀ ਹੋਵੇਗੀ। ਭਾਵ ਭਾਰਤ ਦਾ ਚੋਣ ਕਮਿਸ਼ਨ— ਇੱਕ ਬਹੁਤ ਹੀ ਉੱਚ ਦਰਜੇ ਦਾ ਅੰਟੀਨਾ ਜੋ ਕਿਸੇ ਨੂੰ ਨਜ਼ਰ ਨਾ ਆਵੇ, ਉਸ ਦਾ ਇਸਤੇਮਾਲ ਕਰੇ।

ਮਸ਼ੀਨ ਨੂੰ ਰੇਡੀਓ ਜ਼ਰੀਏ ਹੈਕ ਕਰਨ ਲਈ ਮਸ਼ੀਨ ਵਿਚ ਇੱਕ ਸਰਕਟ ਵਾਲਾ ਰਸੀਵਰ-ਅੰਟੀਨਾ ਲਗਿਆ ਹੋਣਾ ਚਾਹੀਦਾ ਹੈ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਮਸ਼ੀਨਾਂ ਵਿਚ ਕੋਈ ਸਰਕਟ ਹੀ ਨਹੀਂ ਹੈ। ਥੋੜ੍ਹੇ ਸ਼ਬਦਾਂ ਵਿਚ ਕਈ ਮਸ਼ੀਨਾਂ ਇਕੱਠੀਆਂ ਹੈਕ ਕਰਨਾ ਲਗਪਗ ਅਸੰਭਵ ਹੈ। ਲਗਪਗ 33 ਦੇਸਾਂ ਵਿੱਚ ਕਿਸੇ ਨਾ ਕਿਸੇ ਰੂਪ ਵਿਚ ਇਲੈਕਟਰੌਨਿਕ ਵੋਟਿੰਗ ਹੁੰਦੀ ਹੈ। ਉਨ੍ਹਾਂ ਵਿਚ ਵੀ ਕਦੇ ਨਾ ਕਦੇ ਮਸ਼ੀਨਾਂ ’ਤੇ ਅਜਿਹੇ ਸਵਾਲ ਉੱਠਦੇ ਰਹੇ ਹਨ।

ਵੈਨੇਜ਼ੂਏਲਾ ਵਿਚ ਹੋਈਆਂ 2017 ਦੀਆਂ ਰਾਸ਼ਟਰਪਤੀ ਚੋਣਾਂ ਵਿਚ, ਦਾਅਵਾ ਕੀਤਾ ਗਿਆ ਕਿ ਵੋਟਾਂ ਦੇ ਟਰਨਆਊਟ ਵਿਚ 10 ਲੱਖ ਵੋਟਾਂ ਵਧਾ ਦਿੱਤੀਆਂ ਗਈਆਂ। ਇਸ ਦਾਅਵੇ ਨੂੰ ਸਰਕਾਰ ਨੇ ਖਾਰਜ ਕਰ ਦਿੱਤਾ। ਅਰਜਨਟੀਨਾ ਦੇ ਸਿਆਸੀ ਦਲਾਂ ਨੇ ਵੀ ਉਸੇ ਸਾਲ ਲੁਕਵੀਂ-ਵੋਟ ਅਤੇ ਨਤੀਜਿਆਂ ਵਿਚ ਹੇਰਾਫੇਰੀ ਬਾਰੇ ਆਪਣੇ ਖ਼ਦਸ਼ੇ ਜ਼ਾਹਰ ਕੀਤੇ ਅਤੇ ਈ-ਵੋਟਿੰਗ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ।

ਇਰਾਕ ਵਿਚ ਸਾਲ 2018 ਦੀਆਂ ਆਮ ਚੋਣਾਂ ਵਿਚ ਵੀ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਗੜਬੜੀ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਕੁਝ ਵੋਟਾਂ ਦੀ ਗਿਣਤੀ ਦੋਬਾਰਾ ਕੀਤੀ ਗਈ। ਪਿਛਲੇ ਦਸੰਬਰ ਵਿਚ ਮਸ਼ੀਨਾਂ ਬਾਰੇ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵਿਵਾਦ ਹੋਇਆ ਕਿ ਮਸ਼ੀਨਾਂ ਦੀ ਢੁਕਵੀਂ ਜਾਂਚ-ਪਰਖ ਨਹੀਂ ਸੀ ਕੀਤੀ ਗਈ।

ਅਮਰੀਕਾ ਵਿਚ ਲਗਪਗ 15 ਸਾਲ ਪਹਿਲਾਂ ਇਲੈਕਟਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਹੋਈ। ਉੱਥੇ ਇਸ ਸਮੇਂ ਲਗਪਗ 35,000 ਵੋਟਿੰਗ ਮਸ਼ੀਨਾਂ ਹਨ। ਸਵਾਲ ਉਠਦੇ ਰਹੇ ਹਨ ਕਿ ਵੋਟ ਪਰਚੀਆਂ ਤੋਂ ਬਿਨਾਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸਹੀ ਨਹੀਂ ਹੈ। ਨਤੀਜਿਆਂ ਨੂੰ ਟੈਲੀ ਕਰਨ ਅਤੇ ਵੋਟਿੰਗ ਮਸ਼ੀਨਾਂ ਨੂੰ ਪ੍ਰੋਗਰਾਮ ਕਰਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਦੇ ਰਿਮੋਟ ਕੰਟਰੋਲ ਹੋਣ ਦੀ ਗੱਲ ਸਾਹਮਣੇ ਆਈ ਸੀ ਜਿਨ੍ਹਾਂ ਨਾਲ ਸਿਸਟਮ ਐਡਮਨਿਸਟਰੇਟਰ ਇਨ੍ਹਾਂ ਮਸ਼ੀਨਾਂ ਨੂੰ ਕੰਟਰੋਲ ਕਰ ਸਕਦੇ ਸਨ।

ਯੂਨੀਵਰਸਿਟੀ ਆਫ ਸਾਊਥ ਕੈਰੋਲਾਈਨਾ ਦੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਈ-ਵੋਟਿੰਗ ਪ੍ਰਣਾਲੀਆਂ ਦਾ ਅਧਿਐਨ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, "ਮੇਰੀ ਰਾਇ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ ਸਾਨੂੰ ਤਕਨੀਕ ਨੂੰ ਪ੍ਰਕਿਰਿਆ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਸਾਫ਼ਟਵੇਅਰ ਨੂੰ ਪੂਰੀ ਤਰ੍ਹਾਂ ਸਹੀ ਕਰਨਾ ਬਹੁਤ ਮੁਸ਼ਕਿਲ ਹੈ। ਅਤੇ ਵੋਟਰ ਨੂੰ ਗੁਪਤ ਰੱਖ ਕੇ ਲਈਆਂ ਵੋਟਾਂ ਵਿਚ ਕਿਸੇ ਤਰੀਕੇ ਨਾਲ ਇਹ ਪੱਕਾ ਨਹੀਂ ਕੀਤਾ ਜਾ ਸਕਦਾ ਕਿ ਸਭ ਠੀਕ-ਠਾਕ ਹੋਇਆ ਸੀ।​ Electoral code of conduct

ਫਿਰ ਵੀ ਭਾਰਤ ਵਿਚ ਚੋਣਾਂ ਨੂੰ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਵਾਲੇ ਪਾਸੇ ਕੀਤੇ ਜਾ ਰਹੇ ਯਤਨ ਹੋ ਰਹੇ ਹਨ। ਪੰਜ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਾਰੀਆਂ ਮਸ਼ੀਨਾਂ ਨਾਲ ਪ੍ਰਿੰਟਰ ਜੋੜੇ ਜਾਣ ਜਿਨ੍ਹਾਂ ਨਾਲ ਵੋਟਰ ਦੀ ਤਸਦੀਕ ਹੋ ਸਕੇ। ਜਦੋਂ ਵੋਟ ਪਾਈ ਜਾਂਦੀ ਹੈ ਤਾਂ ਇੱਕ 'ਪੇਪਰ ਟਰਾਇਲ' ਛਪਦੀ ਹੈ ਜਿਸ ਉੱਪਰ ਕਿ ਸੀਰੀਅਲ ਨੰਬਰ, ਉਮੀਦਵਾਰ ਦਾ ਨਾਮ ਅਤੇ ਚੋਣ ਨਿਸ਼ਾਨ ਹੁੰਦਾ ਹੈ। ਇਹ ਨਾਮ ਅਤੇ ਚੋਣ ਨਿਸ਼ਾਨ 7 ਸਕਿੰਟਾਂ ਲਈ ਰੌਸ਼ਨ ਹੁੰਦੇ ਹਨ। ਉਸ ਤੋਂ ਬਾਅਦ ਉਹ ਪਰਚੀ ਆਪਣੇ ਆਪ ਕੱਟੀ ਜਾਂਦੀ ਹੈ ਅਤੇ ਇੱਕ ਸੀਲ ਬੰਦ ਪੇਟੀ ਵਿਚ ਜਾ ਡਿਗਦੀ ਹੈ।

ਚੋਣ ਕਮਿਸ਼ਨ ਨੇ ਇਨ੍ਹਾਂ ਪਰਚੀਆਂ ਨੂੰ ਮਸ਼ੀਨ ਵਿਚ ਪਈਆਂ ਵੋਟਾਂ ਨਾਲ ਮਿਲਾਉਣ ਦਾ ਫੈਸਲਾ ਲਿਆ ਹੈ। ਅਜਿਹਾ ਘੱਟੋ-ਘੱਟ ਇੱਕ ਹਲਕੇ ਦੇ 5 ਫੀਸਦੀ ਪੋਲਿੰਗ ਬੂਥਾਂ ਉੱਪਰ ਕੀਤਾ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਾਰੇ ਹਲਕੇ ਵਿਚ ਇਹ ਮਿਲਾਨ ਕਰਨ ਵਿਚ ਬਹੁਤ ਜ਼ਿਆਦਾ ਸਮਾਂ ਲੱਗੇਗਾ ਤੇ ਇਹ ਖ਼ਰਚੀਲਾ ਹੋਵੇਗਾ। ਵਿਗਿਆਨੀਆਂ ਨੇ 'ਖ਼ਤਰਾ ਘਟਾਉਣ ਵਾਲੇ ਔਡਿਟਾਂ ਦੇ ਬਦਲ' ਸੁਝਾਏ ਹਨ ਜਿਨ੍ਹਾਂ ਨਾਲ 'ਭਾਰਤ ਦੇ ਚੋਣ ਨਤੀਜਿਆਂ ਦੀ ਭਰੋਸੇਯੋਗਤਾ ਵਧਾਈ' ਜਾ ਸਕੇ।

ਫਿਲਹਾਲ ਸਾਬਕਾ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਦਾ ਮੰਨਣਾ ਹੈ ਕਿ ਇਸ ਪੇਪਰ ਟਰਾਇਲ ਨਾਲ ਵੋਟਰਾਂ ਤੇ ਸਿਆਸੀ ਪਾਰਟੀਆਂ ਦੇ ਸ਼ੱਕ-ਸ਼ੁਭੇ ਸ਼ਾਂਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਲ 2015 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਪੇਪਰ ਟਰਾਇਲਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿਚ ਲਗਪਗ 1500 ਮਸ਼ੀਨਾਂ ਨਾਲ ਇਨ੍ਹਾਂ ਪੇਪਰ ਟਰਾਇਲਾਂ ਦਾ ਮਿਲਾਨ ਕੀਤਾ ਗਿਆ ਅਤੇ "ਇੱਕ ਵੀ ਮਿਸ ਮੈੱਚ ਸਾਹਮਣੇ ਨਹੀਂ ਆਇਆ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement