Himachal Weather Update: ਹਿਮਾਚਲ ਦੇ ਕਾਂਗੜਾ-ਬੱਦੀ ਵਿੱਚ ਪੈ ਰਿਹਾ ਭਾਰੀ ਮੀਂਹ, 2 NH ਸਮੇਤ 517 ਸੜਕਾਂ ਬੰਦ
Published : Sep 18, 2025, 9:50 am IST
Updated : Sep 18, 2025, 9:50 am IST
SHARE ARTICLE
Himachal Weather Update news
Himachal Weather Update news

Himachal Weather Update: ਇਸ ਸਾਲ ਦੇ ਮਾਨਸੂਨ ਨੇ ਮਚਾਈ ਭਾਰੀ ਤਬਾਹੀ

Himachal Weather Update news:  ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਭਾਰੀ ਮੀਂਹ ਪਿਆ। ਖਾਸ ਕਰਕੇ ਕਾਂਗੜਾ ਅਤੇ ਸੋਲਨ ਦੇ ਬੱਦੀ ਭਾਰੀ ਮੀਂਹ ਪੈ ਰਿਹਾ ਹੈ। ਸ਼ਿਮਲਾ ਵਿੱਚ ਵੀ ਅੱਜ ਸਵੇਰ ਤੋਂ ਹੀ ਮੌਸਮ ਖ਼ਰਾਬ ਰਿਹਾ ਹੈ। ਹਾਲਾਂਕਿ, ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਤੋਂ ਮਾਨਸੂਨ ਕਮਜ਼ੋਰ ਹੋ ਜਾਵੇਗਾ।

23 ਸਤੰਬਰ ਤੱਕ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਇਸ ਸਮੇਂ ਦੌਰਾਨ, ਦੂਰ-ਦੁਰਾਡੇ ਥਾਵਾਂ 'ਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ। ਹੁਣ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਹੋ ਜਾਵੇਗਾ। ਇਸ ਮਾਨਸੂਨ ਸੀਜ਼ਨ (1 ਜੂਨ ਤੋਂ 17 ਸਤੰਬਰ) ਵਿੱਚ ਆਮ ਨਾਲੋਂ 46 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ, ਅਤੇ ਸਤੰਬਰ ਵਿੱਚ ਆਮ ਨਾਲੋਂ 136 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ। ਸ਼ਿਮਲਾ ਵਿੱਚ ਆਮ ਨਾਲੋਂ 108 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ ਅਤੇ ਕੁੱਲੂ ਵਿੱਚ ਆਮ ਨਾਲੋਂ 107 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ।

ਇਸੇ ਤਰ੍ਹਾਂ ਕੁੱਲੂ ਵਿੱਚ ਸਤੰਬਰ ਵਿੱਚ ਆਮ ਨਾਲੋਂ 277% ਵੱਧ ਬਾਰਿਸ਼ ਹੋਈ। ਬਿਲਾਸਪੁਰ ਵਿੱਚ 247% ਵੱਧ ਬਾਰਿਸ਼ ਹੋਈ, ਹਮੀਰਪੁਰ ਵਿੱਚ 242%, ਮੰਡੀ ਵਿੱਚ 212%, ਸ਼ਿਮਲਾ ਵਿੱਚ 236% ਅਤੇ ਸੋਲਨ ਜ਼ਿਲ੍ਹੇ ਵਿੱਚ ਆਮ ਨਾਲੋਂ 231% ਵੱਧ ਬਾਰਿਸ਼ ਹੋਈ। ਇਸ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ, ਜਿਸ ਨਾਲ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ।
 

"(For more news apart from “Himachal Weather Update news , ” stay tuned to Rozana Spokesman.)


 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement