
ਇਟਲੀ ਦੇ 6 ਕਰੋੜ ਲੋਕ ਘਰਾਂ ਵਿਚ ਬੰਦ
ਨਵੀਂ ਦਿੱਲੀ- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ ਸੋਮਵਾਰ ਤੱਕ 109 ਦੇਸ਼ਾਂ ਵਿਚ ਫੈਲ ਗਿਆ। ਚੀਨ ਤੋਂ ਬਾਅਦ ਇਟਲੀ ਵਿਚ ਲੌਕਡਾਊਨ ਵਾਲੇ ਹਾਲਾਤ ਬਣ ਗਏ ਹਨ। ਪੂਰੇ ਇਟਲੀ ਵਿਚ ਲੋਕਾਂ ਨੂੰ ਘਰਾਂ ਤੋਂ ਕੱਢਣ 'ਤੇ ਪਾਬੰਦੀ ਹੈ। ਉਧਰ ਚੀਨ ਵਿਚ ਅਜਿਹੇ ਲੋਕਾਂ ਦਾ ਅੰਕੜਾ 4 ਕਰੋੜ 60 ਲੱਖ ਤੋਂ ਜ਼ਿਆਦਾ ਹੈ।
File
ਇਸ ਤਰ੍ਹਾਂ ਦੁਨੀਆ ਭਰ ਵਿਚ ਕਰੀਬ 10 ਕਰੋੜ ਤੋਂ ਜ਼ਿਆਦਾ ਲੋਕ ਆਈਸੋਲੇਟ ਹੋ ਗਏ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 700 ਤੌਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਕੋਰੋਨਾ ਵਾਇਰਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਐਤਵਾਰ ਨੂੰ ਓਰੇਗਨ ਸਟੇਟ ਵਿਚ ਐਮਰਜੰਸੀ ਲਗਾ ਦਿੱਤੀ ਗਈ।
File
ਕੈਲੀਫੋਰਨੀਆ ਅਤੇ ਨਿਊਯਾਰਕ ਸਟੇਟ ਵਿਚ ਪਹਿਲਾਂ ਤੋਂ ਹੀ ਐਮਰਜੰਸੀ ਲੱਗੀ ਹੋਈ ਹੈ। ਦੋਵੇਂ ਸੂਬਿਆਂ ਦੇ 6 ਕਰੋੜ ਲੋਕ ਸੰਕਟ ਵਿਚ ਹਨ। ਹਾਲਾਂਕਿ ਇੱਥੇ ਅਜੇ ਤੱਕ ਲੌਕਡਾਊਨ ਵਾਲੇ ਹਾਲਾਤ ਨਹੀਂ ਹਨ। ਈਰਾਨ ਵਿਚ ਵੀ ਅਜਿਹੇ ਹੀ ਹਾਲਾਤ ਹਨ। ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1 ਲੱਖ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
File
ਜਦ ਕਿ 20 ਦੇਸ਼ਾਂ ਵਿਚ 3800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੰਕੀ ਹੈ। ਚੀਨ ਤੋਂ ਬਾਅਦ ਇਟਲੀ ਵਿਚ ਸਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਇਟਲੀ ਦੀ ਸਰਕਾਰ ਮੁਤਾਬਕ ਰੋਮ ਦੇ ਸੈਰ ਸਪਾਟੇ 'ਤੇ ਕੋਰੋਨਾ ਵਾਇਰਸ ਦਾ ਕਾਫੀ ਅਸਰ ਪਿਆ ਹੈ। ਮਾਰਚ ਦੇ ਲਈ ਇੱਥੇ ਹੋਟਲ ਅਤੇ ਟਰੈਵਲ ਏਜੰਸੀ ਦੀ 90 ਫ਼ੀਸਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਆਸਟ੍ਰੇਲੀਆ ਵਿਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
File
ਦੂਜੇ ਪਾਸੇ, ਕੋਰੋਨਾ ਵਾਇਰਸ ਦੇ ਫੈਲਣ ਦਾ ਅਸਰ ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ। ਇਸ ਵਾਇਰਸ ਕਾਰਨ ਹੰਗਾਮਾ ਹੋ ਰਿਹਾ ਹੈ, ਇਸ ਲਈ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਹੈ। ਲਾਗ ਨੂੰ ਰੋਕਣ ਲਈ, ਸਰਕਾਰ ਨੇ 1.5 ਕਰੋੜ ਦੀ ਆਬਾਦੀ ਵਾਲੇ ਉੱਤਰੀ ਇਟਲੀ ਵਿਚ ਆਵਾਜਾਈ ਨੂੰ ਰੋਕ ਦਿੱਤਾ ਹੈ। ਇਟਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 366 ਤੱਕ ਪਹੁੰਚ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।