ਸ਼ੇਅਰ ਬਾਜ਼ਾਰ ‘ਤੇ ਵੀ ਪਿਆ ਕੋਰੋਨਾ ਵਾਇਰਸ ਦਾ ਅਸਰ, ਨਿਵੇਸ਼ਕਾਂ ਦੇ ਡੁੱਬੇ 5 ਲੱਖ ਕਰੋੜ
Published : Mar 9, 2020, 6:16 pm IST
Updated : Mar 9, 2020, 6:48 pm IST
SHARE ARTICLE
File
File

ਸੈਂਸੈਕਸ 2342 ਅੰਕ ਡਿੱਗ ਗਿਆ

ਮੁੰਬਈ- ਬੰਬੇ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ ਸੋਮਵਾਰ ਨੂੰ ਕਰੋਨਾ ਵਾਇਰਸ ਦੀ ਤਬਾਹੀ ਕਾਰਨ 1,941.67 ਅੰਕ ਹੇਠਾਂ ਡਿੱਗ ਕੇ 35,634.95 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਨਿਫਟੀ 538 ਅੰਕ ਖਿਸਕ ਕੇ 10,451.45 ਦੇ ਪੱਧਰ' ਤੇ ਬੰਦ ਹੋਇਆ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿਚ, ਇਹ ਇਕ ਦਿਨ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ ਦੱਸਿਆ ਜਾਂਦਾ ਹੈ। ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਵਾਲੀ ਹਾਲਤ ਬਣੀ ਹੋਈ ਹੈ।

FileFile

ਕੋਰੋਨਾ ਵਾਇਰਸ ਦੇ ਕਾਬੂ ’ਚ ਨਾ ਆਉਣ ਕਾਰਨ ਆਰਥਿਕ ਅਨਿਸ਼ਚਤਤਾ ਵਾਲਾ ਮਾਹੌਲ ਹੈ ਤੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਬਾਜ਼ਾਰ ’ਚ ਭਾਰੀ ਬਿਕਵਾਲੀ ਵੇਖਣ ਨੂੰ ਮਿਲ ਰਹੀ ਹੈ। ਯੈੱਸ ਬੈਂਕ ਦੇ ਵਧਦੇ ਸੰਕਟ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰ ਸ਼ੁਰੂਆਤ ਨੇ ਵੀ ਨਿਵੇਸ਼ਕਾਂ ਦਾ ਮਨੋਬਲ ਡੇਗਿਆ। ਦੁਪਹਿਰ ਡੇਢ ਵਜੇ ਬੌਂਬੇ ਸਟਾਕ ਐਕਸਚੇਂਜ ਭਾਵ BSE ਦਾ ਸੈਂਸੈਕਸ 2437 ਅੰਕ ਭਾਵ 6.52 ਫ਼ੀ ਸਦੀ ਡਿੱਗ ਕੇ 35,126 ’ਤੇ ਆ ਗਿਆ। ਨਿਫ਼ਟੀ ’ਚ ਵੀ 667 ਅੰਕਾਂ ਭਾਵ 6 ਫ਼ੀ ਸਦੀ ਦੀ ਗਿਰਾਵਟ ਹੋਈ ਤੇ ਇਹ 10,322 ਦੇ ਪੱਧਰ ’ਤੇ ਆ ਗਿਆ।

FileFile

ਇੰਝ ਅੱਜ ਨਿਫ਼ਟੀ ਸਾਲ ਭਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਸ਼ੇਅਰ ਬਾਜ਼ਾਰ ’ਚ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਭਾਰੀ ਗਿਰਾਵਟ ਦੇ ਚੱਲਦਿਆਂ ਨਿਵੇਸ਼ਕਾਂ ਦੇ ਲਗਭਗ 5 ਲੱਖ ਕਰੋੜ ਰੁਪਏ ਡੁੱਬ ਗਏ ਹਨ। BSE ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅੰਤ ’ਚ 1,44,31,224.41 ਕਰੋੜ ਰੁਪਏ ਸੀ, ਜੋ ਡਿੱਗ ਕੇ 1,39,39,640.96 ਰੁਪਏ ਰਹਿ ਗਿਆ। ਕਾਰੋਬਾਰੀਆਂ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਚੱਲਦਿਆਂ ਮੁੱਖ ਅਰਥ–ਵਿਵਸਥਾਵਾਂ ’ਚ ਮੰਦੀ ਦਾ ਖ਼ਦਸ਼ਾ ਡੂੰਘਾ ਹੋਣ ਕਾਰਨ ਸ਼ੇਅਰ ਬਾਜ਼ਾਰ ’ਚ ਨਾਂਹ–ਪੱਖੀ ਰੁਖ਼ ਹੈ।

FileFile

ਸੈਂਸੈਕਸ ਦੇ ਸਾਰੇ ਸ਼ੇਅਰ ਘਾਟੇ ’ਚ ਚੱਲ ਰਹੇ ਹਨ। ONGC, ਰਿਲਾਇੰਸ, ਇੰਡਸ–ਇੰਡ ਬੈਂਕ, ਟਾਟਾ ਸਟੀਲ, L&T, ICICI ਬੈਂਕ ਅਤੇ ਇੰਫ਼ੋਸਿਸ ਦੇ ਸ਼ੇਅਰ ਡਿੱਗੇ ਹਨ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਕੁੱਲ ਆਧਾਰ ਉੱਤੇ ਵਿਦੇਸ਼ੀ ਸੰਸਕਾਗਤ ਨਿਵੇਸ਼ਕਾਂ ਨੇ 3,594.84 ਕਰੋੜ ਰੁਪਏ ਦੀ ਇਕਵਿਟੀ ਵੇਚੀ, ਜਦ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,543.78 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ। ਕਾਰੋਬਾਰੀਆਂ ਨੇ ਦੱਸਿਆ ਕਿ ਤੇਲ–ਕੀਮਤਾਂ ’ਚ ਭਾਰੀ ਗਿਰਾਵਟ ਤੇ ਵਿਸ਼ਵ ਪੱਧਰ ਉੱਤੇ ਅਨਿਸ਼ਚਤਤਾ ਦੇ ਮਾਹੌਲ ਨੂੰ ਵੇਖਿਦਿਆਂ ਘਰੇਲੂ ਬਾਜ਼ਾਰ ’ਚ ਨਿਵੇਸ਼ਕ ਚੌਕਸ ਰੁਖ਼ ਅਪਣਾ ਰਹੇ ਹਨ।

FileFile

ਉਨ੍ਹਾਂ ਕਿਹਾ ਕਿ ਵਿਦੇਸ਼ੀ ਫ਼ੰਡਾਂ ਦੇ ਬਾਹਰ ਜਾਣ ਨਾਲ ਬਾਜ਼ਾਰ ਦੀ ਧਾਰਨਾ ਉੱਤੇ ਨਾਂਹ–ਪੱਖੀ ਅਸਰ ਪਿਆ। ਯੈੱਸ ਬੈਂਕ ਦੇ ਸੰਕਟ ਕਾਰਨ ਬੈਂਕਿੰਗ ਖੇਤਰ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement