ਪੁਲਵਾਮਾ ਕਾਂਡ ਦੁਹਰਾਉਣ ਦੀ ਸਾਜਸ਼ ਨਾਕਾਮ, ਲਸ਼ਕਰ ਤੇ ਜੈਸ਼ ਨਾਲ ਜੁੜੇ 7 ਅਤਿਵਾਦੀ ਗਿ੍ਰਫ਼ਤਾਰ
Published : Mar 10, 2021, 11:04 pm IST
Updated : Mar 10, 2021, 11:04 pm IST
SHARE ARTICLE
Army
Army

ਦਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰ ਇਲਾਕੇ ’ਚ ਸਰਗਰਮ ਲਸ਼ਕਰ ਤੇ ਜੈਸ਼ ਦੇ ਜਿਨ੍ਹਾਂ ਸੱਤ ਅਤਿਵਾਦੀਆਂ ਨੂੰ ਫੜਿਆ ਗਿਆ ਹੈ,

ਸ੍ਰੀਨਗਰ : ਪੁਲਿਸ ਨੇ ਦਖਣੀ ਕਸ਼ਮੀਰ ’ਚ ਅਤਿਵਾਦੀਆਂ ਵਲੋਂ ਇਕ ਵਾਰ ਫਿਰ 14 ਫ਼ਰਵਰੀ 2019 ਦੇ ਪੁਲਵਾਮਾ ਕਾਂਡ ਦੁਹਰਾਉਣ ਦੀ ਰਚੀ ਜਾ ਰਹੀ ਸਾਜਸ਼ ਨੂੰ ਬੁਧਵਾਰ ਨੂੰ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਕ ਫ਼ੌਜੀ ਕਾਫ਼ਲੇ ਤੋਂ ਇਲਾਵਾ ਮਿਊਂਸੀਪਲ ਕਮੇਟੀ ਪਾਂਪੋਰ ਦੀ ਇਮਾਰਤ ਉਡਾਉਣ ਦੀ ਸਾਜਸ਼ ਰਚ ਰਹੇ ਇਕ ਆਤਮਘਾਤੀ ਸਮੇਤ ਸੱਤ ਨਵੇਂ ਅਤਿਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਲਸ਼ਕਰ ਤੇ ਜੈਸ਼ ਨਾਲ ਜੁੜੇ ਇਨ੍ਹਾਂ ਅਤਿਵਾਦੀਆਂ ਕੋਲੋਂ ਦੋ ਸ਼ਕਤੀਸ਼ਾਲੀ ਆਈਈਡੀ ਤੇ ਵਾਹਨ ਬੰਬ ਲਈ ਤਿਆਰ ਕੀਤੀ ਜਾ ਰਹੀ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਇਹ ਦਾਅਵਾ ਆਈਜੀਪੀ ਕਸ਼ਮੀਰ ਰੇਂਜ ਵਿਜੈ ਕੁਮਾਰ ਨੇ ਕੀਤਾ ਹੈ।

Indian ArmyIndian Armyਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਦਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰ ਇਲਾਕੇ ’ਚ ਸਰਗਰਮ ਲਸ਼ਕਰ ਤੇ ਜੈਸ਼ ਦੇ ਜਿਨ੍ਹਾਂ ਸੱਤ ਅਤਿਵਾਦੀਆਂ ਨੂੰ ਫੜਿਆ ਗਿਆ ਹੈ, ਉਨ੍ਹਾਂ ਵਿਚੋਂ ਇਕ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ। ਉਨ੍ਹਾਂ ਦਸਿਆ ਕਿ ਸਾਨੂੰ ਅਪਣੇ ਸੂਤਰਾਂ ਤੋਂ ਪਤਾ ਚਲਿਆ ਸੀ ਕਿ ਪਾਂਪੋਰ ’ਚ ਜੈਸ਼-ਏ-ਮੁਹੰਮਦ ਨੇ ਕੁੱਝ ਨਵੇਂ ਲੜਕਿਆਂ ਨੂੰ ਭਰਤੀ ਕੀਤਾ ਹੈ।

ArmyArmyਇਹ 14 ਫ਼ਰਵਰੀ 2019 ਦੀ ਤਰ੍ਹਾਂ ਦੀ ਕੋਈ ਵੱਡਾ ਬੰਬ ਧਮਾਕਾ ਕਰਨ ਦੀ ਸਾਜਸ਼ ਦੀ ਤਿਆਰੀ ਕਰ ਰਹੇ ਹਨ। ਅਸੀਂ ਸਾਰੇ ਸ਼ੱਕੀ ਤੱਤਾਂ ਦੀ ਨਿਗਰਾਨੀ ਸ਼ੁਰੂ ਕੀਤੀ ਤੇ ਸਾਹਿਲ ਨਜੀਰ ਨਾਂ ਦੇ ਇਕ ਨੌਜਵਾਨ ਨੂੰ ਫੜ ਲਿਆ। ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸਾਹਿਲ ਪਾਂਪੋਰ ’ਚ ਰਹਿੰਦਾ ਹੈ। ਉਹ ਇੰਟਰਨੈੱਟ ਮੀਡੀਆ ਜਰੀਏ ਜੇਹਾਦੀ ਤੱਤਾਂ ਨਾਲ ਸੰਪਰਕ ’ਚ ਅਤਿਵਾਦੀ ਸੰਗਠਨ ਦਾ ਹਿੱਸਾ ਬਣਿਆ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement