
ਪੁਲਿਸ ਅਤੇ ਕੰਪਨੀ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ
ਬੰਗਲੌਰੂ : ਅੱਜ ਦੌੜਭਰੀ ਜ਼ਿੰਦਗੀ ਵਿਚ ਬਣਿਆ-ਬਣਾਇਆ ਖਾਣਾ ਆਰਡਰ 'ਤੇ ਮੰਗਵਾ ਕੇ ਖਾਣ ਦਾ ਰਿਵਾਜ਼ ਪ੍ਰਚੱਲਤ ਹੋ ਗਿਆ ਹੈ। ਜ਼ਿਆਦਾਤਰ ਕੰਮਕਾਜੀ ਲੋਕ ਅਜਿਹਾ ਖਾਣਾ ਹੀ ਇਸਤੇਮਾਲ ਕਰਦੇ ਹਨ। ਇਸ ਖਾਣੇ ਦਾ ਆਰਡਰ ਦੇਣ ਅਤੇ ਇਸ ਦੀ ਪਹੁੰਚ ਦਾ ਸਮਾਂ ਨਿਸਚਿਤ ਹੁੰਦਾ ਹੈ ਅਤੇ ਲੇਟ ਹੋਣ ਦੀ ਸੂਰਤ ਵਿਚ ਗ੍ਰਾਹਕ ਨੂੰ ਇਸ ਆਰਡਰ ਰੱਦ ਕਰਨ ਦਾ ਅਧਿਕਾਰ ਹੁੰਦੀ ਹੈ। ਇਕ ਔਰਤ ਨੂੰ ਆਪਣਾ ਇਹ ਅਧਿਕਾਰ ਵਰਤਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਆਰਡਰ ਭੁਗਤਾਣ ਆਏ ਡਿਲਿਵਰੀ ਬੁਆਏ ਨੇ ਉਸ ਦੇ ਚਿਹਰੇ 'ਤੇ ਹਮਲਾ ਕਰ ਲਹੂ ਲੁਹਾਣ ਕਰ ਦਿੱਤਾ।
Food order canceled
ਪੀੜਤਾ ਮੁਤਾਬਕ ਉਸ ਨੇ ਆਨਲਾਈਨ ਭੋਜਨ ਮੁਹੱਈਆ ਕਰਵਾਉਣ ਵਾਲੇ ਪ੍ਰਸਿੱਧ ਐਪ ਜਮੈਟੋ ਜ਼ਰੀਏ ਖਾਣਾ ਮੰਗਵਾਉਣ ਲਈ ਆਰਡਰ ਕੀਤਾ ਸੀ। ਪਰ ਆਰਡਰ ਵਿਚ ਦੇਰੀ ਹੋਣ ਕਾਰਨ ਉਸ ਨੇ ਇਹ ਆਰਡਰ ਕੈਂਸਲ ਕਰ ਦਿੱਤਾ। ਔਰਤ ਮੁਤਾਬਕ ਉਹ ਆਰਡਰ ਕੈਂਸਲ ਕਰਨ ਲਈ ਕੰਪਨੀ ਨਾਲ ਗੱਲ ਹੀ ਕਰ ਰਹੀ ਸੀ ਕਿ ਉਸੇ ਵਕਤ ਡਿਲਿਵਰੀ ਬੁਆਏ ਆ ਗਿਆ। ਜਦੋਂ ਔਰਤ ਨੇ ਆਰਡਰ ਲੈਣ ਤੋਂ ਇਨਕਾਰ ਕੀਤਾ ਤਾਂ ਗੁੱਸੇ ਵਿਚ ਆਏ ਡਿਲਿਵਰੀ ਬੁਆਏ ਨੇ ਔਰਤ ਦੇ ਚਿਹਰੇ 'ਤੇ ਪੰਚ ਮਾਰ ਦਿੱਤਾ ਜਿਸ ਨਾਲ ਔਰਤ ਦੀਆਂ ਨੱਕਾਂ ਵਿਚੋਂ ਖੂਨ ਵਗਣਾ ਸ਼ੁਰੂ ਹੋ ਗਿਆ।
Food order canceled
ਪੀੜਤਾਂ ਨੇ ਇਸ ਦੀ ਵੀਡੀਉ ਬਣਾ ਕੇ ਘਟਨਾ ਦੀ ਜਾਣਕਾਰੀ ਲੋਕਾਂ ਨਾ ਸਾਝੀ ਕੀਤੀ ਜੋ ਬਾਅਦ ਵਿਚ ਵਾਇਰਲ ਹੋ ਗਈ। ਵੀਡੀਉ ਵਿਚ ਔਰਤ ਘਟਨਾ ਦੀ ਪੂਰੀ ਜਾਣਕਾਰੀ ਬਿਆਨ ਕਰ ਰਹੀ ਹੈ। ਔਰਤ ਮੁਤਾਬਕ ਉਸ ਨੇ ਖਾਣੇ ਦਾ ਆਰਡਰ ਦਿੱਤੀ ਸੀ ਜੋ ਤੈਅ ਸਮੇਂ ਅੰਦਰ ਨਹੀਂ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਕਸਟਮ ਕੇਅਰ 'ਤੇ ਫੋਨ ਕਰ ਕੇ ਆਰਡਰ ਕੈਂਸਲ ਕਰ ਦਿੱਤਾ। ਔਰਤ ਮੁਤਾਬਕ ਜਿਸ ਵਕਤ ਉਹ ਆਰਡਰ ਕੈਂਸਲ ਕਰਨ ਸਬੰਧੀ ਗੱਲ ਕਰ ਰਹੀ ਸੀ ਤਾਂ ਡਿਲਵਰੀ ਬੁਆਏ ਵੀ ਪਹੁੰਚ ਗਿਆ।
Food order canceled
ਔਰਤ ਮੁਤਾਬਕ ਉਸ ਨੇ ਅੱਧਾ ਦਰਵਾਜ਼ਾ ਖੋਲ੍ਹ ਕੇ ਜਿਉ ਹੀ ਖਾਣਾ ਲੈਣ ਤੋਂ ਇਨਕਾਰ ਕੀਤਾ ਤਾਂ ਡਿਲਿਵਰੀ ਬੁਆਏ ਗੁੱਸੇ ਵਿਚ ਅੰਦਰ ਆ ਗਿਆ ਅਤੇ ਖਾਣਾ ਇਕ ਪਾਸੇ ਰੱਖ ਦਿੱਤਾ। ਜਦੋਂ ਔਰਤ ਨੇ ਉਸ ਦਾ ਇਸ ਤਰ੍ਹਾਂ ਅੰਦਰ ਆਉਣ 'ਤੇ ਵਿਰੋਧ ਕੀਤਾ ਤਾਂ ਡਿਲਿਵਰੀ ਬੁਆਏ ਨੇ ਚੀਕਦਿਆਂ ਕਿਹਾ ਕਿ ਕੀ ਉਹ ਉਸਦਾ ਨੌਕਰ ਹੈ ਅਤੇ ਇਕ ਮੁੱਕਾ ਉਸ ਦੇ ਨੱਕ 'ਤੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
Food order canceled
ਔਰਤ ਮੁਤਾਬਕ ਉਸ ਨੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਇਆ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਸਬੰਧਤ ਕੰਪਨੀ ਨੇ ਔਰਤ ਤੋਂ ਘਟਨਾ ਲਈ ਮੁਆਫੀ ਮੰਗਦਿਆਂ ਉਸ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਦਾ ਭਰੋਸਾ ਦਿੰਦੇ ਹਨ। ਕੰਪਨੀ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ।