
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਕਿਹਾ...
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਕਿਹਾ ਕਿ ਸਾਡੀ ਸਰਕਾਰ ਰਾਮ ਰਾਜ ਦੀ ਧਾਰਨਾ ਤੋਂ ਪ੍ਰੇਰਣਾ ਲੈ ਕੇ ਹੀ ਕੰਮ ਕਰ ਰਹੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਰਾਮ ਸਾਡੇ ਸਭ ਦੇ ਪਿਆਰੇ ਹਨ। ਉਹ ਅਯੋਧਿਆ ਦੇ ਰਾਜਾ ਸਨ, ਉਨ੍ਹਾਂ ਦੇ ਸਾਸ਼ਨ ਕਾਲ ਵਿਚ ਸਭ ਚੰਗਾ ਸੀ, ਸਭ ਸੁਖੀ ਸਨ, ਹਰ ਸਹੂਲਤ ਸੀ, ਉਸਨੂੰ ਰਾਮ ਰਾਜ ਕਿਹਾ ਗਿਆ ਹੈ।
Arvind Kejriwal
ਰਾਮ ਰਾਜ ਇਕ ਧਾਰਨਾ ਹੈ, ਉਹ ਭਗਵਾਨ ਹਨ, ਅਸੀਂ ਉਨ੍ਹਾਂ ਨਾਲ ਤੁਲਨਾ ਤੱਕ ਨਹੀਂ ਕਰ ਸਕਦੇ ਪਰ ਪ੍ਰੇਰਨਾ ਲੈ ਕੇ ਅਸੀਂ ਜੇ ਇਕ ਸਾਰਥਕ ਕੋਸ਼ਿਸ਼ ਵੀ ਕਰ ਸਕੀਏ ਤਾਂ ਸਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ। ਸੀਐਮ ਕੇਜਰੀਵਾਲ ਨੇ ਵਿਧਾਨ ਸਭਾ ਵਿਚ ਕਿਹਾ ਕਿ ਉਸ ਧਾਰਨਾ ਨੂੰ ਲੈ ਕੇ ਅਸੀਂ ਦਿੱਲੀ ਵਿਚ ਕੰਮ ਕਰ ਰਹੇ ਹਾਂ।
Arvind Kejriwal
ਉਨ੍ਹਾਂ ਨੇ ਅਪਣੀ ਸਰਕਾਰ ਦੇ 10 ਕੰਮ ਵੀ ਦੱਸੇ:-
1. ਦਿੱਲੀ ਵਿਚ ਕੋਈ ਭੁੱਖ ਨਾ ਸੋਏ ਇਸਦੇ ਲਈ ਵੱਖ-ਵੱਖ ਯੋਜਨਾਵਾਂ ਬਣਾ ਰਹੀ ਹੈ ਸਰਕਾਰ
2. ਹਰ ਬੱਚੇ ਨੂੰ ਚਾਹੇ ਗਰੀਬ ਦਾ ਬੱਚਾ ਕਿਉਂ ਨਾ ਹੋਵੇ ਉਸਨੂੰ ਚੰਗੀ ਸਿੱਖਿਆ ਮਿਲਣੀ ਚਾਹੀਦੀ ਹੈ, ਇਕ ਬਰਾਬਰ ਪੜ੍ਹਨ ਦੇ ਮੌਕੇ ਅਸੀਂ ਹਰ ਇੱਕ ਬੱਚੇ ਨੂੰ ਦੇ ਰਹੇ ਹਾਂ।
3. ਕੋਈ ਬੀਮਾਰ ਹੋ ਜਾਵੇ ਚਾਹੇ ਅਮੀਰ ਹੋਵੇ ਜਾਂ ਗਰੀਬ ਉਸਨੂੰ ਸਭਤੋਂ ਚੰਗਾ ਇਲਾਜ਼ ਮਿਲਣਾ ਚਾਹੀਦੈ, ਅਸੀਂ ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ।
4. ਕੋਈ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਉਸਦੇ ਘਰ ਵਿਚ ਹਨੇਰਾ ਨਾ ਹੋਵੇ, 200 ਯੂਨਿਟ ਬਿਜਲੀ ਅਸੀਂ ਮੁਆਫ਼ ਕੀਤੇ। ਦਿੱਲੀ ਦੁਨੀਆ ਦਾ ਇਕੱਲਾ ਅਜਿਹਾ ਰਾਜ ਹੈ ਜਿੱਥੇ 200 ਯੂਨਿਟ ਬਿਜਲੀ ਫਰੀ ਮਿਲਦੀ ਹੈ ਅਮੀਰ ਨੂੰ ਵੀ ਗਰੀਬ ਨੂੰ ਵੀ।
5. ਸਭ ਨੂੰ ਪਾਣੀ ਮਿਲਣਾ ਚਾਹੀਦਾ ਹੈ, ਚਾਹੇ ਅਮੀਰ ਹੋਵੇ ਜਾਂ ਗਰੀਬ।
6. ਰੁਜ਼ਗਾਰ ਸਭਨੂੰ ਮਿਲਣਾ ਚਾਹੀਦੈ, ਅਸੀਂ ਹਰ ਯਤਨ ਕਰ ਰਹੇ ਹਾਂ, ਸਾਫ਼ ਨੀਅਤ ਨਾਲ ਕੋਸ਼ਿਸ਼ ਕਰ ਰਹੇ ਹਾਂ।
7. ਮਕਾਨ ਹਰ ਵਿਅਕਤੀ ਦੇ ਸਿਰ ਉਤੇ ਛੱਤ ਹੋਣੀ ਚਾਹੀਦੀ ਹੈ।
8. ਮਹਿਲਾਵਾਂ ਦੀ ਸੁਰੱਖਿਆ ਪੁਲਿਸ ਸਾਡੇ ਕੋਲ ਨਹੀਂ ਹੈ ਪਰ ਇਸਦਾ ਰੋਣਾ ਰੋਣ ਨਾਲ ਕੋਈ ਫਾਇਦਾ ਨਹੀਂ ਹੈ ਜਿਨ੍ਹਾਂ ਦਾ ਕੰਮ ਹੈ ਉਹ ਕਰਨ। ਸਾਡਾ ਕੰਮ ਸੀ ਸੀਸੀਟੀਵੀ ਲਗਾਉਣਾ, ਬੱਸਾਂ ਵਿਚ ਯਾਤਰਾ ਫਰੀ ਕਰਨਾ ਮਾਰਸ਼ਲ ਲਗਾਉਣਾ।
9. ਬਜ਼ੁਰਗਾਂ ਨੂੰ ਤੀਰਥ ਯਾਤਰਵਾਂ ਕਰਾਈਆਂ। ਇਹ ਉਨ੍ਹਾਂ ਦਾ ਆਖਰੀ ਫ਼ੇਜ਼ ਹੈ, ਜ਼ਿੰਦਗੀ ਸਾਡੇ ਧਰਮ ਗ੍ਰੰਥਾਂ ਵਿਚ ਲਿਖਿਆ ਹੈ ਕਿ ਅਯੋਧਿਆ ਵਿਚ ਮੰਦਰ ਬਣ ਜਾਵੇ ਤਾਂ ਸਾਡੇ ਬਜ਼ੁਰਗਾਂ ਨੂੰ ਮੰਦਰ ਦੇ ਦਰਸ਼ਨ ਕਰਾਉਣ ਜਾਵਾਂਗੇ।
10. ਆਮ ਆਦਮੀ ਪਾਰਟੀ ਵਿਚ ਸਾਰੇ ਬਰਾਬਰ ਹਨ। ਕਿਸੇ ਵੀ ਧਰਮ ਜਾਤੀ ਦੇ ਹੋਣ, ਸ਼੍ਰੀ ਰਾਮ ਨੇ ਭੀਲਨੀ ਦੇ ਜੁੱਠੇ ਬੇਰ ਖਾਏ ਸਨ। ਉਨ੍ਹਾਂ ਦੇ ਰਾਜ ਵਿਚ ਕਿਸੇ ਨਾਲ ਵੀ ਭੇਦ ਨਹੀਂ ਸੀ। ਸਾਡੀ ਇਹ ਕੋਸ਼ਿਸ਼ ਹੈ ਕਿ ਸਾਰੇ ਇੱਕ ਦੂਜੇ ਦਾ ਆਦਰ ਸਾਡੀ ਸਰਕਾਰ ਵਿਚ ਕਰਨ।