ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਹੋਈ ਜ਼ਖ਼ਮੀ, ਕਿਹਾ ਕਾਰ ਵਿਚ ਬੈਠਦੇ ਵਕਤ ਮਾਰਿਆ ਧੱਕਾi
Published : Mar 10, 2021, 8:27 pm IST
Updated : Mar 10, 2021, 8:32 pm IST
SHARE ARTICLE
Mamta banerjee
Mamta banerjee

ਕਿਹਾ, ਲੋਕਲ ਪੁਲਿਸ ਦੀ ਗੈਰਮੌਜੂਦਗੀ 'ਚ ਵਾਪਰੀ ਘਟਨਾ, ਪੈਰ 'ਤੇ ਲੱਗੀ ਸੱਟ

ਕੋਲਕਾਤਾ : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭੇਦਭਰੀ ਹਾਲਤ ਵਿਚ ਜ਼ਖਮੀ ਹੋ ਗਏ ਹਨ। ਮੁਢਲੀਆਂ ਰਿਪੋਰਟਾਂ ਮੁਤਾਬਕ ਭਾਵੇਂ ਉਨ੍ਹਾਂ ਦੇ ਕਾਰ ਵਿਚ ਬੈਠਣ ਵਕਤ ਡਿੱਗਣ ਤੋਂ ਇਲਾਵਾ ਪੈਰ ਕੁਚਲੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਪਰ ਇਸ ਦਰਮਿਆਨ ਮੁੱਖ ਮੰਤਰੀ ਨੇ ਖੁਦ ਦੇ ਜ਼ਖਮੀ ਹੋਣ ਨੂੰ ਸਾਜ਼ਸ਼ ਕਰਾਰ ਦਿੰਦਿਆਂ ਕਾਰ ਵਿਚ ਬੈਠਣ ਵਕਤ ਭੀੜ ਵਿਚੋਂ ਕਿਸੇ ਵੱਲੋਂ ਪੈਰ ਕੁਚਲਣ ਦੀ ਕੋਸ਼ਿਸ਼ ਦੀ ਗੱਲ ਕਹੀ ਗਈ ਹੈ।

Mamta banerjeeMamta banerjee

ਸੂਤਰਾਂ ਮੁਤਾਬਕ ਮਮਤਾ ਦੇ ਪੈਰ 'ਤੇ ਸੱਟ ਲੱਗੀ ਹੈ। ਮਮਤਾ ਬੈਨਰਜੀ ਦਾ ਉਨ੍ਹਾਂ ਦੇ ਚੋਣ ਹਲਕੇ ਨੰਦੀ ਗ੍ਰਾਮ ਵਿਚ ਰਾਤ ਗੁਜਾਰਨ ਦਾ ਪ੍ਰੋਗਰਾਮ ਸੀ ਪਰ ਹਾਦਸੇ ਤੋਂ ਬਾਅਦ ਫਿਲਹਾਲ ਉਹ ਕੋਲਕਾਤਾ ਪਰਤ ਆਏ ਹਨ। ਸਾਹਮਣੇ ਆਏ ਕੁੱਝ ਵੀਡੀਉ ਕਲਿਪਾਂ ਵਿਚ ਸਕਿਊਰਟੀ ਸਟਾਫ ਮਮਤਾ ਬੈਨਰਜੀ ਨੂੰ ਸੰਭਾਲ ਕੇ ਕਾਰ ਦੀ ਪਿਛਲੀ ਸੀਟ 'ਤੇ ਬਿਠਾਉਂਦੇ ਵਿਖਾਈ ਦੇ ਰਹੇ ਹਨ। ਮਮਤਾ ਬੈਨਰਜੀ ਨੇ  ਪੈਰ ਕੁਚਲਣ ਦਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨਾਲ ਇਹ ਸਭ ਸਾਜਿਸ਼ ਤਹਿਤ ਹੋਇਆ ਹੈ ਅਤੇ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। 

Mamta banerjeeMamta banerjee

ਕਾਬਲੇਗੌਰ ਹੈ ਕਿ ਮਮਤਾ ਬੈਨਰਜੀ ਨੇ ਇਸ ਵਾਰ ਨੰਦੀਗਰਾਮ ਤੋਂ ਵਿਧਾਨ ਸਭਾ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਪਣੇ ਪੁਰਾਣੇ ਸਹਿਯੋਗੀ ਅਤੇ ਮੌਜੂਦਾ ਚੋਣਾਂ ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਸ਼ੁਭੇਂਦਰ ਅਧਿਕਾਰੀ ਨਾਲ ਹੈ। ਭਾਜਪਾ ਉਮੀਦਵਾਰ ਨੇ ਸਾਲ 2016 ਦੀਆਂ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਨੰਦੀਗਰਾਮ ਸੀਟ ਜਿੱਤੀ ਸੀ।

Mamta banerjeeMamta banerjee

ਚੋਣ ਪ੍ਰਚਾਰ ਦੌਰਾਨ ਹੁਣ ਭਾਜਪਾ ਉਮੀਦਵਾਰ ਦੇ ਸਮਰਥਕ ਮਮਤਾ ਨੂੰ ਨੰਦੀਗਰਾਮ ਤੋਂ ਬਾਹਰ ਦਾ ਉਮੀਦਵਾਰ ਦੱਸ ਰਹੇ ਹਨ ਜਦਕਿ ਸ਼ੁਭੇਂਦਰ ਨੂੰ ਧਰਤੀ ਪੁੱਤਰ ਦੱਸਿਆ ਜਾ ਰਿਹਾ ਹੈ। ਭਾਜਪਾ ਵੱਲੋਂ ਪੱਛਮੀ ਬੰਗਾਲ ਚੋਣਾਂ ਨੂੰ ਮੁੱਛ ਦਾ ਸਵਾਲ ਬਣਾ ਕੇ ਲੜਿਆ ਜਾ ਰਹੇ ਹੈ ਅਤੇ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਪੂਰੀ ਤਾਕਤ ਝੋਕੀ ਹੋਈ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement