
ਸੰਸਦ ’ਚ ਕਿਸਾਨਾਂ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪਾਸ ਹੋਏ ਬਿੱਲ
ਨਵੀਂ ਦਿੱਲੀ: ਵਿਵਾਦਾਂ ਨਾਲ ਘਿਰੇ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ’ਤੇ ਕਾਂਗਰਸ ਦੀ ਅਗਵਾਈ ’ਚ ਵਿਰੋਧੀ ਧਿਰ ਨੇ ਸੰਸਦ ’ਚ ਭਾਰੀ ਹੰਗਾਮਾ ਕੀਤਾ ਜਿਸ ਨਾਲ ਬੁਧਵਾਰ ਨੂੰ ਵੀ ਦੋਨਾਂ ਸਦਨਾਂ ’ਚ ਰੇੜਕਾ ਜਾਰੀ ਰਿਹਾ। ਹੰਗਾਮੇ ਕਾਰਨ ਲੋਕਸਭਾ ਅਤੇ ਰਾਜਸਭਾ ਨੂੰ ਦੋ-ਦੋ ਵਾਰ ਲਈ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ। ਹਾਲਾਂਕਿ ਹੰਗਾਮੇ ਦੌਰਾਨ ਸਰਕਾਰ ਦੋਨਾਂ ਸਦਨਾਂ ’ਚ ਇਕ-ਇਕ ਬਿੱਲ ਨੂੰ ਪਾਸ ਕਰਾਉਣ ’ਚ ਸਫ਼ਲ ਰਹੀ।
Loksabha Election ਲੋਕਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ‘‘ਅਸੀਂ ਦੇਸ਼ ਦੇ ਕਿਸਾਨਾਂ ਦਾ ਹਾਲ ਜਾਹਰ ਕਰਨਾ ਚਾਹੁੰਦੇ ਹਾਂ। ਦੇਸ਼ਭਰ ’ਚ ਲੱਖਾਂ ਦੀ ਗਿਣਤੀ ’ਚ ਕਿਸਾਨ ਪ੍ਰੇਸ਼ਾਨ ਹਨ। ਇਸ ’ਤੇ ਧਿਆਨ ਦਿਤਾ ਜਾਣਾ ਚਾਹਦੀ।’’ਚੌਧਰੀ ਨੇ ਕਿਹਾ, ‘‘ਦਿੱਲੀ ਦੀ ਸਰਹੱਦ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਖ਼ਬਰਾਂ ਆ ਰਹੀਆਂ ਹਨ, ਅਜਿਹੀ ਹਾਲਤ ਵਿਚ ਅਸੀਂ ਕਿਵੇਂ ਚੁੱਪ ਰਹੀ ਸਕਦੇ ਹਾਂ?’’ ਕਾਂਗਰਸ ਸਮੇਤ ਕੁੱਝ ਹਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਕੰਮ ਮੁਲਤਵੀ ਕਰਨ ਦੇ ਨੋਟਿਸ ਦਾ ਮੁੱਦਾ ਚੁੱਕਿਆ।
loksabhaਕਾਂਗਰਸ ਮੈਂਬਰਾਂ ਦੇ ਸ਼ੋਰ ਸ਼ਰਾਬੇ ’ਤੇ ਲੋਕਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ‘‘ਤੁਹਾਡੇ ਕੰਮ ਮੁਲਤਵੀ ਕਰਨ ਦੇ ਮੇਤ ’ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਫਿਰ ਵੀ ਹੰਗਾਮਾ ਕੀਤਾ ਜਾ ਰਿਹਾ ਹੈ। ਕੀ ਤੁਸੀਂ ਭਵਿੱਖ ਦੇ ਬੁਲਾਰੇ ਹੋ? ਉਨ੍ਹਾਂ ਕਿਹ, ‘‘ਮੁਲਾਇਮ ਸਿੰਘ ਯਾਦਵ ਸਾਹਿਮ, ਇਨ੍ਹਾਂ ਲੋਕਾਂ ਨੂੰ ਸਮਝਾਉ। ਉਨ੍ਹਾਂ ਕਿਹਾ ਕਿ ਤੁਸੀਂ ਬਿਨਾਂ ਵਿਸ਼ੇ ਦੇ ਰੋਜ਼ ਰੁਕਾਵਟ ਪੈਦਾ ਕਰਦੇ ਹੋ। ਇਹ ਗ਼ਲਤ ਗੱਲ ਹੈ।’’ ਕਾਂਗਰਸ ਅਤੇ ਤਿ੍ਰਣਮੁਲ ਕਾਂਗਰਸ ਦੇ ਮੈਂਬਰ ਸਪੀਕਰ ਦੇ ਨੇਹੜੇ ਪਹੁੰਚ ਕੇ ਨਾਹਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ‘ਕਾਲੇ ਕਾਨੂੰਨ ਵਾਪਸ ਲਉ’ ਅਤੇ ਪ੍ਰਧਾਨ ਮੰਤਰੀ ਜਵਾਬ ਦਉ’ ਨਾਹਰੇ ਲਗਾਏ।
farmer protestਬਿਰਲਾ ਨੇ ਕਿਹਾ, ‘‘ਤੁਹਾਨੂੰ ਜਨਤਾ ਨੇ ਚਰਚਾ ਅਤੇ ਸੰਵਾਦ ਲਈ ਸਦਨ ਭੇਜਿਆ ਹੈ, ਪਰ ਤੁਸੀਂ ਰੋਜ਼ ਨਾਹਰੇਬਾਜ਼ੀ ਕਰਦੇ ਹੋ ਅਤੇ ਗ਼ਲਤ ਵਿਵਹਾਰ ਕਰਦੇ ਹੋ, ਤੁਹਾਡਾ ਤਰੀਕਾ ਗ਼ਲਤ ਹੈ, ਸਾਨੂੰ ਸੰਸਦ ਦੀ ਇੰਜ਼ਤ ਕਰਨੀ ਚਾਹੀਦੀ ਹੈ।’’ ਹੰਗਾਮੇ ਦੌਰਾਨ ਸਦਨ ਨੇ ਅਣਅਧਿਕਾਰਿਤ ਕਲੋਨਆਂ ਨੂੰ ਰੈਗੁਲਰ ਕਰਨ ਨਾਲ ਸਬੰਧਿਤ ‘ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਕਾਨੂੰਨ (ਵਿਸ਼ੇਸ਼ ਵਿਵਸਥਾ) ਦੂਜਾ (ਸੋਧ) ਐਕਟ-2021’ ਨੂੰ ਮਨਜ਼ੂਰੀ ਦੇ ਦਿਤੀ। ਸਭਾਪਤੀ ਮਿਨਾਕਸ਼ੀ ਲੇਖੀ ਨੇ ਹੰਗਾਮੇ ਦਰਮਿਆਨ ਰੇਲ ਮੰਤਰਾਲੇ ਨਾਲ ਜੁੜੀ ਗ੍ਰਾਂਟ ਦੀ ਮੰਗਾਂ ਬਾਰੇ ਚਰਚਾ ਸ਼ੁਰੂ ਕੀਤੀ ਪਰ ਕਾਂਗਰਸ ਦੇ ਹੰਗਾਮੇ ਕਾਰਨ ਇਹ ਚਰਚਾ ਅੱਗੇ ਨਹੀਂ ਵੱਧ ਸਕੀ।