ਬਟਨ ’ਤੇ ਲੱਗਿਆ ਹੈ ਬਲੂਟੁੱਥ ਨੈਨੋ ਡਿਵਾਈਸ
ਨਵੀਂ ਦਿੱਲੀ: ਔਰਤਾਂ ਨਾਲ ਹੋਣ ਵਾਲੀ ਛੇੜਛਾੜ ਤੋਂ ਉਹਨਾਂ ਦੀ ਰੱਖਿਆ ਕਰਨ ਲਈ ਦਿੱਲੀ ਦੀਆਂ ਦੋ ਵਿਦਿਆਰਥਣਾਂ ਨੇ ਸੇਫਟੀ ਜੀਨਸ ਤਿਆਰ ਕੀਤੀ ਹੈ। ਇਹ ਜੀਨਸ ਮੇਰਠ ਦੀ ਨੂੰਹ ਅਤੇ ਦਿੱਲੀ ਦੇ ਮੈਕਸਫੋਰਟ ਸਕੂਲ ਦੀ ਪ੍ਰਿੰਸੀਪਲ ਪ੍ਰਿਯੰਕਾ ਭਟਕੋਟੀ ਦੀ ਅਗਵਾਈ ਵਿਚ ਬਲੂਟੁੱਥ ਨੈਨੋ ਡਿਵਾਈਸ ਤਕਨੀਕ ਨਾਲ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਾਬਕਾ CM ਦਿਗਵਿਜੇ ਸਿੰਘ ਦੀ ਕਾਰ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਹਾਲਤ ਨਾਜ਼ੁਕ
ਇਸ ਜੀਨਸ ਦੇ ਪਿੱਛੇ ਇਕ ਯੋਜਨਾ ਇਹ ਹੈ ਕਿ ਜੇਕਰ ਲੜਕੀਆਂ ਨੂੰ ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਔਰਤਾਂ ਆਪਣੀ ਜੀਨਸ 'ਤੇ ਲੱਗੇ ਬਟਨ ਦੀ ਮਦਦ ਨਾਲ ਆਪਣੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਸੂਚਨਾ ਭੇਜ ਸਕਣਗੀਆਂ। ਪ੍ਰਿਯੰਕਾ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਕੰਪਨੀਆਂ ਜਾਂ ਸਰਕਾਰ ਤੋਂ ਸਹਿਯੋਗ ਮਿਲਦਾ ਹੈ ਤਾਂ ਉਹ ਔਰਤਾਂ ਦੀ ਸੁਰੱਖਿਆ ਲਈ ਆਪਣਾ ਉਤਪਾਦ ਬਾਜ਼ਾਰ 'ਚ ਲਿਆ ਸਕਦੇ ਹਨ।
ਇਹ ਵੀ ਪੜ੍ਹੋ: ਕਦੋਂ ਕੀਤੀ ਜਾਵੇ ਚਾਰੇ ਦੀ ਮੁੱਖ ਫ਼ਸਲ ਜੁਆਰ ਦੀ ਬਿਜਾਈ? ਜਾਣੋ ਵਿਧੀ ਅਤੇ ਵੇਰਵਾ
ਪ੍ਰਿਯੰਕਾ ਦਿੱਲੀ ਮੈਕਸਫੋਰਟ ਸਕੂਲ ਦੀ ਪ੍ਰਿੰਸੀਪਲ ਹੈ। ਪ੍ਰਿਯੰਕਾ ਦੇ ਮਾਰਗਦਰਸ਼ਨ 'ਚ ਉਹਨਾਂ ਦੇ ਸਕੂਲ ਦੀਆਂ ਦੋ ਵਿਦਿਆਰਥਣਾਂ ਕਸ਼ਿਸ਼ ਅਤੇ ਰਿਦਿਮਾ ਦਿਆਲ ਨੇ ਮਿਲ ਕੇ ਇਹ ਸੇਫਟੀ ਜੀਨਸ ਤਿਆਰ ਕੀਤੀ ਹੈ। ਇਸ ਨੂੰ ਵਿਮੈਂਸ ਸੇਫਟੀ ਐਂਟੀ ਰੇਪ ਬਲੂਟੁੱਥ ਜੀਨਸ ਮੰਨਿਆ ਗਿਆ ਹੈ। ਜੀਨਸ ਦੇ ਬਟਨ ਨਾਲ ਬਲੂਟੁੱਥ ਨੈਨੋ ਡਿਵਾਈਸ ਜੁੜੀ ਹੋਈ ਹੈ। ਜੋ ਕਿ ਇਕ ਬਟਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਬਲੂਟੁੱਥ ਡਿਵਾਈਸ ਨੂੰ ਆਪਣੇ ਮੋਬਾਈਲ ਫੋਨ ਨਾਲ ਕਨੈਕਟ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਚਮੜੀ ਰੋਗਾਂ ਦੇ ਮਾਹਰ ਹਿੰਦੂ ਡਾਕਟਰ ਧਰਮ ਦੇਵ ਰਾਠੀ ਦਾ ਬੇਰਹਿਮੀ ਨਾਲ ਕਤਲ
ਜਦੋਂ ਵੀ ਕੋਈ ਮੁਸੀਬਤ ਵਿਚ ਹੋਵੇ ਤਾਂ ਤੁਰੰਤ ਜੀਨਸ ਦੇ ਬਟਨ ਨੂੰ ਛੂਹੋ। ਬਟਨ ਨੂੰ ਛੂਹਦੇ ਹੀ ਬਲੂਟੁੱਥ ਐਕਟੀਵੇਟ ਹੋ ਜਾਵੇਗਾ। ਇਹ ਬਲੂਟੁੱਥ ਤੁਹਾਡੇ ਮੋਬਾਈਲ ਫੋਨ ਤੋਂ ਤੁਹਾਡੀ ਲੋਕੇਸ਼ਨ ਅਤੇ 3 ਨੰਬਰਾਂ 'ਤੇ ਅਲਰਟ ਭੇਜੇਗਾ। ਜਿਵੇਂ ਹੀ ਇਹ ਚੇਤਾਵਨੀ ਜਾਂਦੀ ਹੈ ਤੁਹਾਡੇ ਜਾਣਕਾਰਾਂ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸੇ ਮੁਸੀਬਤ ਵਿਚ ਹੋ। ਉਹ ਤੁਹਾਡਾ ਟਿਕਾਣਾ ਪਤਾ ਕਰਨਗੇ ਅਤੇ ਆਸਾਨੀ ਨਾਲ ਤੁਹਾਨੂੰ ਲੱਭ ਸਕਣਗੇ।
ਇਹ ਵੀ ਪੜ੍ਹੋ: ਢਿੱਡ ਵਿਚ ਗੈਸ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਪ੍ਰਿਯੰਕਾ ਦਾ ਕਹਿਣਾ ਹੈ ਕਿ ਇਹ ਸਮਾਰਟ ਜੀਨਸ ਸੇਫਟੀ ਯੰਤਰ ਕੁੜੀਆਂ ਅਤੇ ਔਰਤਾਂ ਲਈ ਬਹੁਤ ਫਾਇਦੇਮੰਦ ਹੈ । ਤੁਸੀਂ ਇਸਨੂੰ ਸ਼ਿਫਟ ਵੀ ਕਰ ਸਕਦੇ ਹੋ। ਤੁਸੀਂ ਜੀਨਸ ਧੋਣ ਵੇਲੇ ਵੀ ਇਸ ਡਿਵਾਈਸ ਨੂੰ ਹਟਾ ਸਕਦੇ ਹੋ। ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਇਸ ਡਿਵਾਈਸ ਨੂੰ ਇਕ ਘੰਟੇ ਤੱਕ ਚਾਰਜ ਕਰਨ 'ਤੇ ਇਹ 7 ਦਿਨਾਂ ਤੱਕ ਆਰਾਮ ਨਾਲ ਫੁੱਲ ਟਾਈਮ ਬੈਟਰੀ ਬੈਕਅਪ ਦਿੰਦਾ ਹੈ।
                    
                