
ਪੁਲਿਸ ਨੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਜ਼ਬਤ ਕੀਤੀ ਸਾਬਕਾ CM ਦੀ ਕਾਰ
ਰਾਜਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੀ ਕਾਰ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਬਾਈਕ ਤੋਂ ਉੱਛਲ ਕੇ ਖੰਭੇ ਨਾਲ ਬੁਰੀ ਤਰ੍ਹਾਂ ਨਾਲ ਟਕਰਾ ਗਿਆ। ਜ਼ਖ਼ਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਲਈ ਜ਼ਿਲ੍ਹੇ ਦੇ ਜ਼ੀਰਾਪੁਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਭੋਪਾਲ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਅਸੈਂਬਲੀ ਦਾ ਇਜਲਾਸ, ਗੰਭੀਰ ਚਰਚਾ ਲਈ ਜਾਂ ਜ਼ਬਾਨ ਦੀ ਉੱਲੀ ਲਾਹੁਣ ਲਈ ਹੀ?
ਦਿਗਵਿਜੇ ਸਿੰਘ ਵੀ ਜ਼ਖਮੀ ਨੌਜਵਾਨਾਂ ਦਾ ਹਾਲ-ਚਾਲ ਪੁੱਛਣ ਲਈ ਜ਼ੀਰਾਪੁਰ ਹਸਪਤਾਲ ਪੁੱਜੇ ਸਨ। ਜਿੱਥੋਂ ਨੌਜਵਾਨ ਨੂੰ ਬਿਹਤਰ ਇਲਾਜ ਲਈ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰਕਾਸ਼ ਪੁਰੋਹਿਤ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਪੁਰੋਹਿਤ ਦੇ ਪਿੰਡ ਕੋਡਕਿਆ ਪਹੁੰਚੇ ਸਨ ਅਤੇ ਉਨ੍ਹਾਂ 'ਤੇ ਦੁੱਖ ਪ੍ਰਗਟ ਕੀਤਾ ਸੀ। ਉਥੋਂ ਮ੍ਰਿਤਕ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹ ਵਾਪਸ ਰਾਜਗੜ੍ਹ ਵੱਲ ਆ ਰਹੇ ਸਨ ਤਾਂ ਜ਼ੀਰਾਪੁਰ ਦੀ ਅਧਿਆਪਕ ਕਲੋਨੀ ਨੇੜੇ ਮੋਟਰਸਾਈਕਲ ਸਵਾਰ ਬਬਲੂ ਆਪਣੇ ਪਿਤਾ ਮੰਗੀਲਾਲ ਬਾਗੜੀ (25) ਨਾਲ ਜਾ ਰਿਹਾ ਸੀ ਕਿ ਦਿਗਵਿਜੇ ਸਿੰਘ ਦੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਬਲੂ ਬਾਈਕ ਤੋਂ ਹੇਠਾਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਚਮੜੀ ਰੋਗਾਂ ਦੇ ਮਾਹਰ ਹਿੰਦੂ ਡਾਕਟਰ ਧਰਮ ਦੇਵ ਰਾਠੀ ਦਾ ਬੇਰਹਿਮੀ ਨਾਲ ਕਤਲ
ਸਾਬਕਾ ਵਿਧਾਇਕ ਪੁਰਸ਼ੋਤਮ ਡਾਂਗੀ ਦੀ ਗੱਡੀ ਜਦੋਂ ਮੌਕੇ 'ਤੇ ਪਹੁੰਚੀ ਤਾਂ ਡਾਂਗੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਖਮੀ ਨੂੰ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਕੇ ਜ਼ੀਰਾਪੁਰ ਹਸਪਤਾਲ ਪਹੁੰਚਾਇਆ। ਬਾਅਦ 'ਚ ਦਿਗਵਿਜੇ ਸਿੰਘ ਵੀ ਹਸਪਤਾਲ ਪਹੁੰਚੇ।ਉਨ੍ਹਾਂ ਹਸਪਤਾਲ 'ਚ ਮੌਜੂਦ ਡਾਕਟਰਾਂ ਤੋਂ ਜ਼ਖਮੀ ਨੌਜਵਾਨਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਦੇਣ ਲਈ ਕਿਹਾ। ਦਿਗਵਿਜੇ ਸਿੰਘ ਨੇ ਮੰਗ ਕੀਤੀ ਕਿ ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਭੋਪਾਲ ਰੈਫਰ ਕੀਤਾ ਜਾਵੇ ਤਾਂ ਜੋ ਸੀਟੀ ਸਕੈਨ ਕਰਵਾ ਕੇ ਉਸ ਦਾ ਵਧੀਆ ਇਲਾਜ ਹੋ ਸਕੇ।ਨੌਜਵਾਨ ਨੂੰ ਭੋਪਾਲ ਰੈਫਰ ਕੀਤਾ ਗਿਆ ਹੈ। ਦਿਗਵਿਜੇ ਸਿੰਘ ਨੇ ਖੁਦ ਉਨ੍ਹਾਂ ਨੂੰ ਭੋਪਾਲ 'ਚ ਭਰਤੀ ਕਰਵਾਉਣ ਲਈ ਨਿੱਜੀ ਹਸਪਤਾਲ 'ਚ ਪ੍ਰਬੰਧ ਕੀਤੇ ਹਨ।
ਉਧਰ ਹਾਦਸੇ ਤੋਂ ਬਾਅਦ ਪੀੜਤ ਦੀ ਸ਼ਿਕਾਇਤ 'ਤੇ ਜ਼ੀਰਾਪੁਰ ਪੁਲਿਸ ਨੇ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਦੋਸ਼ 'ਚ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੀ ਕਾਰ ਨੂੰ ਜ਼ਬਤ ਕਰ ਕੇ ਥਾਣੇ 'ਚ ਖੜ੍ਹੀ ਕਰ ਦਿੱਤਾ ਹੈ। ਦਿਗਵਿਜੇ ਸਿੰਘ ਇੱਕ ਹੋਰ ਕਾਰ ਵਿੱਚ ਰਾਜਗੜ੍ਹ ਜ਼ਿਲ੍ਹੇ ਦੇ ਪ੍ਰੋਗਰਾਮਾਂ ਨੂੰ ਪੂਰਾ ਕਰਕੇ ਭੋਪਾਲ ਲਈ ਰਵਾਨਾ ਹੋਏ।