ਕੇਰਲ ਦੇ ਮੰਦਰਾਂ 'ਚ ਪਟਾਕੇ ਚਲਾਉਣ 'ਤੇ ਪਾਬੰਦੀ
Published : Apr 10, 2018, 1:42 pm IST
Updated : Apr 10, 2018, 1:42 pm IST
SHARE ARTICLE
kerla mandir banned fireworkes
kerla mandir banned fireworkes

ਕੇਰਲ ਸਰਕਾਰ ਨੇ ਸੂਬੇ ਵਿਚਲੇ ਮੰਦਰਾਂ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੰਦਰਾਂ ਵਿਚ ਹੁਣ ਕਿਸੇ ਵੀ ਮੌਕੇ 'ਤੇ...

ਨਵੀਂ ਦਿੱਲੀ : ਕੇਰਲ ਸਰਕਾਰ ਨੇ ਸੂਬੇ ਵਿਚਲੇ ਮੰਦਰਾਂ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੰਦਰਾਂ ਵਿਚ ਹੁਣ ਕਿਸੇ ਵੀ ਮੌਕੇ 'ਤੇ ਪਟਾਕੇ ਨਹੀਂ ਚਲਾਏ ਜਾਣਗੇ। ਦਸ ਦਈਏ ਸੂਬਾ ਸਰਕਾਰ ਨੇ ਇਹ ਫ਼ੈਸਲਾ ਪਟਾਕਿਆਂ ਕਾਰਨ ਹੋਣ ਵਾਲੇ ਸੰਭਾਵੀ ਹਾਦਸਿਆਂ ਨੂੰ ਰੋਕਣ ਦੇ ਮੱਦੇਨਜ਼ਰ ਲਿਆ ਗਿਆ ਹੈ। ਦਸ ਦਈਏ ਕਿ ਸਾਲ 2016 ਵਿਚ ਕੇਰਲ ਦੇ ਇਕ ਹਿੰਦੂ ਮੰਦਰ ਵਿਚ ਆਤਿਸ਼ਬਾਜ਼ੀ ਦੌਰਾਨ 114 ਲੋਕਾਂ ਦੀ ਮੌਤ ਹੋ ਗਈ ਸੀ।  

kerla mandirkerla mandir

ਪੁਤਰੀਂਗਲ ਦੇਵੀ ਮੰਦਰ ਦੇ ਸਕੱਤਰ ਜੇ. ਮੁਰਲੀਧਰਨ ਨੇ ਕਿਹਾ ਕਿ ਇਹ ਆਤਿਸ਼ਬਾਜ਼ੀ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਤੇ ਇਸ 'ਤੇ ਸੂਬਾ ਸਰਕਾਰ ਵਲੋਂ ਫ਼ੈਸਲਾ ਕੀਤਾ ਜਾਵੇਗਾ। ਮੰਦਰ ਕੰਪਲੈਕਸ ਵਿਚ 10 ਅਪ੍ਰੈਲ 2016 ਨੂੰ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਅਤੇ ਪਰਵਾਰਕ ਮੈਂਬਰ ਮੰਗਲਵਾਰ ਨੂੰ ਸੋਗ ਮਨਾਉਣ ਲਈ ਸ਼ਾਮ ਨੂੰ ਦੀਵੇ ਜਲਾਉਣਗੇ। 

kerla mandirkerla mandir

ਮੰਦਰ ਅਧਿਕਾਰੀਆਂ ਨੇ ਅਗਲੇ ਸਾਲ ਤੋਂ ਸਾਲਾਨਾ ਮਹਾਉਤਸਵ ਦੁਬਾਰਾ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਦਸਣਯੋਗ ਹੈ ਕਿ ਸਾਲ 2016 ਵਿਚ 114 ਮੌਤਾਂ ਹੋਣ ਦੇ ਨਾਲ-ਨਾਲ 350 ਲੋਕ ਜ਼ਖ਼ਮੀ ਵੀ ਹੋਏ ਸਨ, ਜਦਕਿ ਧਮਾਕੇ ਅਤੇ ਉਡਦੇ ਹੋਏ ਮਲਬੇ ਕਾਰਨ 150 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ।

kerla mandirkerla mandir

ਮੁਰਲੀਧਰਨ ਨੇ ਕਿਹਾ ਕਿ ਇਸ ਮਾਮਲੇ ਵਿਚ ਕੁਲ 41 ਲੋਕ ਗ੍ਰਿਫ਼ਤਾਰ ਕੀਤੇ ਗਏ ਸਨ, ਜਿਸ ਵਿਚ ਮੰਦਰ ਅਧਿਕਾਰੀ ਵੀ ਸ਼ਾਮਲ ਸਨ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement