
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬਿਹਾਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੋਤੀਹਾਰੀ ਪਹੁੰਚ ਕੇ ਜਿੱਥੇ ਉਨ੍ਹਾਂ ਮਹਾਤਮਾਂ ਗਾਂਧੀ ਦੀ ਮੂਰਤੀ 'ਤੇ ਫੁੱਲ ਭੇਟ...
ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬਿਹਾਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੋਤੀਹਾਰੀ ਪਹੁੰਚ ਕੇ ਜਿੱਥੇ ਉਨ੍ਹਾਂ ਮਹਾਤਮਾਂ ਗਾਂਧੀ ਦੀ ਮੂਰਤੀ 'ਤੇ ਫੁੱਲ ਭੇਟ ਕੀਤੇ, ਉਥੇ ਹੀ ਉਨ੍ਹਾਂ ਨੇ ਬਿਹਾਰ ਵਿਚ ਕਈ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿਚੋਂ ਉਨ੍ਹਾਂ ਨੇ ਕਈਆਂ ਦਾ ਨੀਂਹ ਪੱਥਰ ਰੱਖਿਆ ਅਤੇ ਕਈਆਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੋਤੀਹਾਰੀ ਵਿਚ ਸੱਤਿਆਗ੍ਰਹਿ ਤੋਂ ਸਵੱਛਗ੍ਰਹਿ ਨੂੰ ਸੰਬੋਧਨ ਕਰਦਿਆਂ ਆਖਿਆ ਕਿ 100 ਸਾਲ ਪੁਰਾਣਾ ਇਤਿਹਾਸ ਅੱਜ ਇਕ ਵਾਰ ਫਿਰ ਤੋਂ ਖ਼ੁਦ ਨੂੰ ਦੁਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੱਛਗ੍ਰਹਿ ਕਰੋੜਾਂ ਲੋਕਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।
pm modi in madhepura bihar
ਉਨ੍ਹਾਂ ਕਿਹਾ ਕਿ ਜੈਪ੍ਰਕਾਸ਼ ਨਰਾਇਣ ਨੇ ਇਸੇ ਧਰਤੀ ਤੋਂ ਖੜ੍ਹਾ ਹੋ ਕੇ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਸੀ। ਸਵੱਛਤਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਇਕ ਹਫ਼ਤੇ ਵਿਚ ਅੱਠ ਲੱਖ ਪਖ਼ਾਨੇ ਬਣੇ। ਬਿਹਾਰ ਵਿਚ ਸਵੱਛਤਾ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਬਿਹਾਰ ਇਕਲੌਤਾ ਅਜਿਹਾ ਸੂਬਾ ਸੀ, ਜਿੱਥੇ 50 ਫ਼ੀ ਸਦ ਤੋਂ ਘੱਟ ਸਵੱਛਤਾ ਸੀ। ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਗ਼ੁਲਾਮ ਸੀ ਤਾਂ ਬਿਹਾਰ ਨੇ ਗਾਂਧੀ ਜੀ ਨੂੰ ਮਹਾਤਮਾ ਅਤੇ ਬਾਪੂ ਬਣਾਇਆ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਦੀ ਅਗਵਾਈ ਵਿਚ ਬਿਹਾਰ ਨੇ ਜੋ ਕੰਮ ਕੀਤੇ ਦਿਨਾਂ ਵਿਚ ਕਰ ਕੇ ਦਿਖਾਏ ਹਨ, ਉਸ ਨੇ ਸਾਰਿਆਂ ਦਾ ਹੌਂਸਲਾ ਵਧਾਇਆ ਹੈ।
ਇਸ ਮੌਕੇ ਉਨ੍ਹਾਂ ਆਖਿਆ ਕਿ ਜੋ ਲੋਕ ਕਹਿੰਦੇ ਹਨ ਕਿ ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਨਹੀਂ, ਉਹ ਇੱਥੇ ਆ ਕੇ ਦੇਖ ਸਕਦੇ ਹਨ ਕਿ ਕਿਵੇਂ 100 ਸਾਲ ਪਹਿਲਾਂ ਦਾ ਇਤਿਹਾਸ ਅੱਜ ਫਿ਼ਰ ਪ੍ਰਤੱਖ ਰੂਪ ਨਾਲ ਸਾਡੇ ਸਾਹਮਣੇ ਖੜ੍ਹਾ ਹੈ। ਉਨ੍ਹਾਂ ਆਖਿਆ ਕਿ ਚੰਪਾਰਣ ਦੀ ਇਸ ਪਵਿੱਤਰ ਧਰਤੀ 'ਤੇ ਜਨ ਅੰਦੋਲਨ ਦੀ ਅਜਿਹੀ ਹੀ ਤਸਵੀਰ 100 ਸਾਲ ਪਹਿਲਾਂ ਦੁਨੀਆਂ ਨੇ ਦੇਖੀ ਸੀ ਅਤੇ ਅੱਜ ਇਕ ਵਾਰ ਫਿ਼ਰ ਦੇਖ ਰਹੀ ਹੈ। ਪੀਐਮ ਨੇ ਕਿਹਾ ਕਿ ਮੇਰੇ ਸਾਹਮਣੇ ਜੋ ਸਵੱਛਤਾ ਅੰਦੋਲਨਕਾਰੀ ਬੈਠੇ ਹਨ, ਉਨ੍ਹਾਂ ਵਿਚ ਬਾਪੂ ਗਾਂਧੀ ਦਾ ਅੰਸ਼ ਮੌਜੂਦ ਹੈ, ਮੈਂ ਇਨ੍ਹਾਂ ਨੂੰ ਨਮਸ਼ਕਾਰ ਕਰਦਾ ਹਾਂ। ਮੋਦੀ ਨੇ ਕਿਹਾ ਕਿ ਪਿਛਲੇ 100 ਸਾਲਾਂ ਵਿਚ ਭਾਰਤ ਦੀਆਂ ਤਿੰਨ ਵੱਡੀਆਂ ਕਸੌਟੀਆਂ ਸਮੇਂ ਬਿਹਾਰ ਨੇ ਦੇਸ਼ ਨੂੰ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ
pm modi in madhepura bihar
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਮਧੇਪੁਰਾ ਦੇ ਰੇਲ ਇੰਜਣ ਕਾਰਖ਼ਾਨੇ ਵਿਚ ਬਣੇ ਦੇਸ਼ ਦੇ ਪਹਿਲੇ 12 ਹਜ਼ਾਰ ਹਾਰਸ ਪਾਵਰ (ਐਚਪੀ) ਦੇ ਬਿਜਲੀ ਨਾਲ ਚੱਲਣ ਵਾਲੇ ਰੇਲ ਇੰਜਣ ਨੂੰ ਹਰੀ ਝੰਡੀ ਦਿਖਾਈ। ਦਸ ਦਈਏ ਕਿ ਲਗਭਗ 250 ਏਕੜ 'ਚ ਫੈਲੇ ਇਸ ਕਾਰਖ਼ਾਨੇ ਦਾ ਨੀਂਹ ਪੱਥਰ ਸਾਲ 2007 ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰਖਿਆ ਸੀ।
pm modi in madhepura bihar
ਪ੍ਰਧਾਨ ਮੰਤਰੀ ਨੇ ਸਾਫ਼ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਅੰਮ੍ਰਿਤ ਯੋਜਨਾ ਤਹਿਤ ਲਗਭਗ 100 ਕਰੋੜ ਰੁਪਏ ਦੀ ਲਾਗਤ ਸਨਾਲ ਵਾਟਰ ਸਪਲਾਈ ਯੋਜਨਾ ਦਾ ਨੀਂਹ ਪੱਥਰ ਰਖਿਆ। ਇਸ ਦਾ ਸਿੱਧਾ ਲਾਭ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲੇਗਾ। ਪੀਐਮ ਨੇ ਕਿਹਾ ਕਿ ਘਰ ਜਾਂ ਫੈਕਟਰੀ ਦੇ ਗੰਦੇ ਪਾਣੀ ਨੂੰ ਗੰਗਾ ਵਿਚ ਜਾਣ ਤੋਂ ਰੋਕਣ ਲਈ ਬਿਹਾਰ ਵਿਚ ਹੁਣ ਤਕ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ 11 ਪ੍ਰੋਜੈਕਟਾਂ ਦੀ ਮਨਜ਼ੂਰੀ ਦਿਤੀ ਜਾ ਚੁਕੀ ਹੈ। ਇਸ ਰਾਸ਼ੀ ਨਾਲ 1100 ਕਿਲੋਮੀਟਰ ਤੋਂ ਵੀ ਲੰਬੀ ਸੀਵਰੇਜ਼ ਲਾਈਨ ਵਿਛਾਉਣ ਦੀ ਯੋਜਨਾ ਹੈ।
pm modi in madhepura bihar
ਇਸ ਮੌਕੇ ਪੀਐਮ ਮੋਦੀ ਨੇ ਕਟਿਹਾਰ ਤੋਂ ਨਵੀਂ ਦਿੱਲੀ ਵਿਚਕਾਰ ਹਫ਼ਤੇ ਵਿਚ ਦੋ ਵਾਰ ਚੱਲਣ ਵਾਲੀ 'ਹਮਸਫ਼ਰ ਐਕਸਪ੍ਰੈੱਸ' ਰੇਲ ਨੂੰ ਹਰੀ ਝੰਡੀ ਦਿਖਾਈ। ਮੋਤਿਹਾਰੀ-ਮੁਜ਼ੱਫ਼ਰਪੁਰ ਰੇਲ ਲਾਈਨ ਦੇ ਬਿਜਲੀਕਰਨ ਕੰਮ ਅਤੇ ਮੁਜ਼ੱਫ਼ਰਪੁਰ-ਨਰਕਟੀਆਗੰਜ ਰੇਲਵੇ ਪੱਟੜੀ ਦੇ ਦੋਹਰੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ।