
ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਸੀਏਐਮਪੀਏ ਫੰਡ ਦੀ ਵਰਤੋਂ ਨਾ ਕਰਨ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਸੀਏਐਮਪੀਏ ਫੰਡ ਦੀ ਵਰਤੋਂ ਨਾ ਕਰਨ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਅਸੀਂ ਕਾਰਜਪਾਲਿਕਾ 'ਤੇ ਭਰੋਸਾ ਕੀਤਾ ਸੀ ਪਰ ਇਹ ਭਰੋਸਾ ਹੁਣ ਜਾਂਦਾ ਰਿਹਾ ਹੈ।
supreme court
ਆਲਮ ਇਹ ਹੈ ਕਿ ਫ਼ੰਡ ਤਾਂ ਮੌਜੂਦ ਹਨ ਪਰ ਕਾਰਜਪਾਲਿਕਾ ਨੇ ਇਸ ਦੀ ਵਰਤੋਂ ਲਈ ਕੋਈ ਕਦਮ ਨਹੀਂ ਉਠਾਇਆ। ਅਦਾਲਤ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਇਹ ਫ਼ੰਡ ਇਕ ਲੱਖ ਕਰੋੜ ਹੈ।
supreme court
ਅਦਾਲਤ ਨੇ ਐਮਓਈਐਫ ਨੂੰ ਦਸਣ ਲਈ ਕਿਹਾ ਕਿ ਕਿੰਨਾ ਫ਼ੰਡ ਜਮ੍ਹਾਂ ਹੋਇਆ ਅਤੇ ਕਿੰਨਾ ਖ਼ਰਚ ਹੋਇਆ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ। ਇਹ ਫ਼ੰਡ ਮਾਈਨਸ ਅਤੇ ਉਦਯੋਗਿਕ ਇਕਾਈਆਂ ਤੋਂ ਵਣ ਅਤੇ ਵਾਤਾਵਰਣ ਲਹੀ ਸੈਸ ਜ਼ਰੀਏ ਇਕੱਠਾ ਕੀਤਾ ਜਾਂਦਾ ਹੈ।