
50 ਫੋਨ ਲਾਈਨਾਂ, ਕਈ ਸਕ੍ਰੀਨ, ਟਾਪ ਸਿਵਿਲ ਅਧਿਕਾਰੀਆਂ ਨੂੰ 10 ਘੰਟੇ ਦੀ ਸ਼ਿਫਟ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੰਗ ਵਿਚ ਹਰ ਕੋਈ ਅਪਣੇ-ਅਪਣੇ ਤਰੀਕੇ ਨਾਲ ਯੋਗਦਾਨ ਦੇ ਰਿਹਾ ਹੈ ਪਰ ਇਸ ਸਮੇਂ ਇਹ ਕੇਂਦਰ ਸਰਕਾਰ ਲਈ ਸਭ ਤੋਂ ਵੱਡੀ ਪ੍ਰੀਖਿਆ ਦੀ ਘੜੀ ਹੈ ਕਿ ਕਿਸ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਕੇਂਦਰ ਦੇ ਉੱਚ ਅਧਿਕਾਰੀ ਆਏ ਦਿਨ ਮੀਟਿੰਗਾਂ ਕਰ ਰਹੇ ਹਨ। ਗ੍ਰਹਿ ਵਿਭਾਗ ਦੇਸ਼ ਦੀ ਹਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ।
Coronavirus
50 ਫੋਨ ਲਾਈਨਾਂ, ਕਈ ਸਕ੍ਰੀਨ, ਟਾਪ ਸਿਵਿਲ ਅਧਿਕਾਰੀਆਂ ਨੂੰ 10 ਘੰਟੇ ਦੀ ਸ਼ਿਫਟ ਅਤੇ ਰਾਜ ਮੰਤਰੀਆਂ ਲਈ 12 ਘੰਟੇ ਦੀ ਸ਼ਿਫਟ ਲਗਾਈ ਗਈ ਹੈ। ਕੋਰੋਨਾ ਖਿਲਾਫ ਇਸ ਤਰ੍ਹਾਂ ਗ੍ਰਹਿ ਵਿਭਾਗ ਕੰਮ ਕਰ ਰਹੇ ਹਨ। ਕਈ ਮੰਤਰੀ ਤਾਂ ਅਪਣੇ-ਅਪਣੇ ਦਫ਼ਤਰਾਂ ਵਿਚ ਹੀ ਸੌਂਦੇ ਹਨ। ਮੋਦੀ ਸਰਕਾਰ ਨੇ ਨਾਰਥ ਬਲਾਕ ਵਿਚ ਕੇਂਦਰੀ ਗ੍ਰਹਿ ਵਿਭਾਗ ਦੇ ਦਫ਼ਤਰ ਨੂੰ Covid-19 ਖਿਲਾਫ ਯੁੱਧ ਖੇਤਰ ਵਿਚ ਬਦਲ ਦਿੱਤਾ ਹੈ।
Coronavirus
ਸਰਕਾਰੀ ਸੂਤਰਾਂ ਮੁਤਾਬਕ ਦੇਸ਼ ਵਿਚ ਕੋਰੋਨਾ ਨਾਲ ਜੁੜੀ ਹਰ ਜਾਣਕਾਰੀ ਤੇ ਨਜ਼ਰ ਰੱਖਣ ਲਈ ਭਵਨ ਵਿਚ ਚਾਰ ਨਿਯੰਤਰਣ ਰੂਮ ਸਥਾਪਿਤ ਕੀਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਪਣੇ ਘਰ ਤੋਂ ਇਹਨਾਂ ਚਾਰਾਂ ਕੰਟਰੋਲ ਰੂਮਾਂ ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਅਮਿਤ ਸ਼ਾਹ ਰੋਜ਼ ਵੀਡੀਉ ਕਾਨਫਰੰਸਿੰਗ ਦੁਆਰਾ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ।
Coronavirus
ਜੁਨੀਅਰ ਮੰਤਰੀ ਜੀ ਕਿਸ਼ਨ ਰੇਡੀ ਅਤੇ ਨਿਤਿਆਨੰਦ ਰਾਏ ਨਾਰਥ ਬਲਾਕ ਵਿਚ ਹੀ ਰਾਤ ਬਿਤਾਉਂਦੇ ਹਨ ਅਤੇ ਸਾਰਾ ਕੰਮ ਦੇਖਦੇ ਹਨ। ਜੀ ਕਿਸ਼ਨ ਰੇਡੀ 12 ਘੰਟੇ ਦੀ ਸ਼ਿਫਟ ਲਗਾ ਰਹੇ ਹਨ ਅਤੇ ਰਾਤ ਨੂੰ ਵੀ ਦਫ਼ਤਰ ਵਿਚ ਹੀ ਆਰਾਮ ਕਰਦੇ ਹਨ। ਇਕ ਆਫ਼ਿਸ ਵਿਚ ਰੇਡੀ ਹੁੰਦੇ ਹਨ ਅਤੇ ਦੂਜੇ ਵਿਚ ਨਿਤਿਆਨੰਦ ਰਾਏ। ਮੰਤਰੀਆਂ ਤੋਂ ਇਲਾਵਾ ਸੰਯੁਕਤ ਪੱਧਰ ਦੇ ਅਧਿਕਾਰੀ ਵੀ ਬਿਨਾਂ ਕਿਸੇ ਬ੍ਰੇਕ ਦੇ ਅੱਠ ਘੰਟੇ ਦੇ ਰੋਸਟਰ ਤੇ ਕੰਮ ਕਰ ਰਹੇ ਹਨ।
Amit Shah
ਇਸ ਤੋਂ ਇਲਾਵਾ ਪੀਐਮ ਮੋਦੀ ਵੀ ਰਾਤ ਨੂੰ 2-3 ਵਜੇ ਤਕ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹਨ। ਉਹ ਸਿਹਤ ਅਧਿਕਾਰੀਆਂ ਨਾਲ ਵੀ ਸੰਪਰਕ ਵਿਚ ਹਨ ਅਤੇ ਉਹਨਾਂ ਤੋਂ ਪਲ-ਪਲ ਦੀ ਖ਼ਬਰ ਲਈ ਜਾ ਰਹੀ ਹੈ। ਕੋਰੋਨਾ ਵਾਇਰਸ ਤੇ ਨਜ਼ਰ ਰੱਖਣ ਲਈ ਦੋ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਇਕ ਟੀਮ ਵਿਚ ਵਿਸ਼ੇਸ਼ ਹੈ ਜਿਸ ਵਿਚ ਸਿਹਤ ਵਿਭਾਗ ਅਤੇ ਸਾਰੇ ਰਾਜ ਸਿਹਤ ਵਿਭਾਗਾਂ ਤੋਂ ਸਾਰਾ ਕੋਵਿਡ-19 ਨਾਲ ਸਬੰਧਿਤ ਡੇਟਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
PM Narendra Modi
ਉੱਥੇ ਹੀ ਦੂਜੀ ਟੀਮ ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਹੀ ਸਮੱਸਿਆ ਨਾਲ ਨਿਪਟਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲੀ ਟੀਮ ਕੋਰੋਨਾ ਤੇ ਪਾਈ-ਚਾਰਟ, ਗ੍ਰਾਫ ਅਤੇ ਤੁਲਨਾਤਮਕ ਸਮਾਂ ਸੀਮਾ ਦੇ ਰੂਪ ਵਿਚ ਅੰਕੜੇ ਇਕੱਠੇ ਕਰਦੀ ਹੈ ਜੋ ਕਿ ਦੁਨੀਆਭਰ ਵਿਚ ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਦਿਖਾਉਂਦੀ ਹੈ ਅਤੇ ਭਾਰਤ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੰਦੀ ਹੈ।
Amit Shah
ਡੇਟਾ ਨੂੰ ਜੋੜ ਕੇ ਫਿਰ ਇਹ ਦੇਖਿਆ ਜਾਂਦਾ ਹੈ ਕਿ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਕੀ ਸਥਿਤੀ ਹੈ। ਚੀਨ, ਅਮਰੀਕਾ, ਇਟਲੀ ਸਪੇਨ ਵਰਗੇ ਦੇਸ਼ਾਂ ਦੀ ਤੁਲਨਾ ਵਿਚ ਕਿਹੜੇ ਹਫ਼ਤੇ ਭਾਰਤ ਵਿਚ ਕਿੰਨੇ ਪੀੜਤ ਮਾਮਲੇ ਸਾਹਮਣੇ ਆਏ ਅਤੇ ਕਿੰਨੀਆਂ ਮੌਤਾਂ ਹੋਈਆਂ।
CORONA VIRUS
ਉੱਥੇ ਹੀ ਦੂਜੀ ਟੀਮ ਜੋ ਕਿ ਰਾਜਾਂ ਦੀਆਂ ਸਮੱਸਿਆਵਾਂ ਤੇ ਕੰਮ ਕਰਦੀ ਹੈ, ਬਾਰੇ ਸੂਤਰਾਂ ਨੇ ਦਸਿਆ ਕਿ ਕਈ ਰਾਜਾਂ ਤੋਂ ਉਹਨਾਂ ਨੂੰ ਕਈ ਸਮੱਸਿਆਵਾਂ ਨੂੰ ਲੈ ਕੇ ਫੋਨ ਆਉਂਦੇ ਹਨ ਜਿਵੇਂ ਕਿ ਲਾਕਡਾਊਨ ਨੂੰ ਲੈ ਕੇ ਜਾਂ ਫਿਰ ਸਿਹਤ ਸੇਵਾਵਾਂ ਬਾਰੇ। ਉਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਵੇ, ਇਸ ਤੇ ਚਰਚਾ ਕੀਤੀ ਜਾਂਦੀ ਹੈ। ਖਾਸ ਕਰ ਕੇ ਉਹਨਾਂ ਰਾਜਾਂ ਬਾਰੇ ਜਿੱਥੇ ਆਬਾਦੀ ਜ਼ਿਆਦਾ ਹੋਵੇ ਜਾਂ ਜਿੱਥੇ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹੋਣ।
ਦੂਜੀ ਟੀਮ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ ਕਿਉਂ ਕਿ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ। ਸਿਹਤ ਸਲਾਹ, ਜਾਣਕਾਰੀ, ਮਿਆਰੀ ਓਪਰੇਟਿੰਗ ਵਿਧੀ, ਤਾਲਾਬੰਦੀ ਬਾਰੇ ਦਿਸ਼ਾ ਨਿਰਦੇਸ਼, ਕੋਰੋਨਾ ਬਾਰੇ ਕੋਈ ਤਾਜ਼ਾ ਜਾਣਕਾਰੀ, ਸਿੱਖਿਆ, ਕਿਰਤ, ਹੁਨਰ ਵਿਕਾਸ ਅਤੇ ਹੋਰ ਸਾਰੇ ਮੰਤਰਾਲੇ ਨੌਰਥ ਬਲਾਕ ਦੇ ਕੰਟਰੋਲ ਰੂਮ ਤੋਂ ਕੀਤੇ ਜਾ ਰਹੇ ਹਨ ਅਤੇ ਸਾਰੇ ਅਧਿਕਾਰੀ ਉਥੇ ਹੀ ਰਹਿ ਕੇ ਕੰਮ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।