
ਰਾਹਤ ਲਈ ਗਰਮ ਮੌਸਮ ਇਕ ਕਾਰਨ ਹੋ ਸਕਦਾ ਹੈ ਪਰ ਹੋਰ ਉਪਾਅ ਬੇਹੱਦ ਜ਼ਰੂਰੀ
ਨਵੀਂ ਦਿੱਲੀ, 10 ਅਪ੍ਰੈਲ: ਭਾਰਤ ਵਿਚ ਗਰਮੀ ਦੇ ਮੌਸਮ ਦੀ ਦਸਤਕ ਤੋਂ ਬੇਸ਼ੱਕ ਉਮੀਦਾਂ ਹੋਣ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਅਸਰ ਘੱਟ ਜਾਵੇਗਾ ਪਰ ਮਾਹਰਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ ਪ੍ਰਤੀ ਇਸ ਮਹਾਮਾਰੀ ਦੀ ਸੰਵੇਦਨਸ਼ੀਲਤਾ ਨੂੰ ਸਾਬਤ ਕਰਨ ਲਈ ਹਾਲੇ ਕੋਈ ਪੱਕਾ ਸਬੂਤ ਜਾਂ ਪ੍ਰਮਾਣ ਮੌਜੂਦ ਨਹੀਂ।
ਕੌਮੀ ਵਿਗਿਆਨ ਅਕਾਦਮੀ ਦੀ ਰੀਪੋਰਟ ਮੁਤਾਬਕ ਤਾਜ਼ਾ ਅਧਿਐਨ ਵਿਚ ਨਿਸ਼ਚੇ ਹੀ ਲੈਬ ਵਿਚ ਵੱਧ ਤਾਪਮਾਨ ਅਤੇ ਨਮੀ ਦੇ ਪੱਧਰ ਅਤੇ ਇਸ ਵਾਇਰਸ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਘਟਣ ਵਿਚਾਲੇ ਸਬੰਧ ਵਿਖਾਇਆ ਗਿਆ ਹੈ। ਰੀਪੋਰਟ ਮੁਤਾਬਕ ਵਾਤਾਵਰਣ ਵਿਚਲੇ ਤਾਪਮਾਨ, ਨਮੀ ਅਤੇ ਕਿਸੇ ਵਿਅਕਤੀ ਦੇ ਸਰੀਰ ਦੇ ਬਾਹਰ ਵਾਇਰਸ ਦੇ ਜਿਊਂਦਾ ਰਹਿਣ ਤੋਂ ਇਲਾਵਾ ਹੋਰ ਕਈ ਕਾਰਨ ਹਨ ਜਿਹੜੇ 'ਅਸਲ ਦੁਨੀਆਂ' ਵਿਚ ਮਨੁੱਖਾਂ ਵਿਚ ਲਾਗ ਦੀ ਦਰ ਨੂੰ ਪ੍ਰਭਾਵਤ ਅਤੇ ਤੈਅ ਕਰਦੇ ਹਨ।
TEMPRATURE
ਮਾਹਰ ਇਹ ਵੀ ਕਹਿੰਦੇ ਹਨ ਕਿ ਇਸ ਬੀਮਾਰੀ ਦਾ ਅਸਰ ਘਟਣ ਪਿੱਛੇ ਗਰਮ ਮੌਸਮ ਇਕ ਕਾਰਨ ਹੋ ਸਕਦਾ ਹੈ ਪਰ ਵਾਰ ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਬਹੁਤ ਜ਼ਰੂਰੀ ਹਨ। ਇਕੱਲਾ ਲਾਕਡਾਊਨ ਵੀ ਕੁੱਝ ਨਹੀਂ ਕਰ ਸਕੇਗਾ ਜੇ ਇਹ ਉਪਾਅ ਨਹੀਂ ਕੀਤੇ ਜਾਂਦੇ। ਮਾਹਰਾਂ ਮੁਤਾਬਕ ਹੁਣ ਤਕ ਦਾ ਲੈਬ ਡੇਟਾ ਦਰਸਾਉਂਦਾ ਹੈ ਕਿ ਜ਼ਿਆਦਾ ਤਾਪਮਾਨ ਅਤੇ ਤਾਪਮਾਨ ਸੰਵੇਦਨਸ਼ੀਲਤਾ ਵਿਚ ਫ਼ਰਕ ਸਬੰਧੀ ਇਸ ਵਾਇਰਸ ਦੇ ਜਿਊਂਦਾ ਰਹਿਣ ਦੀ ਸੰਭਾਵਨਾ ਘੱਟ ਹੁੰਦੀ ਹੈ ਹਾਲਾਂਕਿ ਇਹ ਸਤ੍ਹਾ ਦੇ ਕੰਮ ਕਰਨ 'ਤੇ ਨਿਰਭਰ ਕਰਦਾ ਹੈ ਜਿਸ 'ਤੇ ਵਾਇਰਸ ਨੂੰ ਰਖਿਆ ਗਿਆ। ਮਾਹਰਾਂ ਮੁਤਾਬਕ ਆਸਟਰੇਲੀਆ ਅਤੇ ਇਰਾਨ ਦੇ ਕੁੱਝ ਇਲਾਕਿਆਂ ਵਿਚ ਚੀਨ ਮੁਕਾਬਲੇ ਵੱਧ ਤਾਪਮਾਨ ਹੈ ਪਰ ਫਿਰ ਵੀ ਉਥੇ ਬੀਮਾਰੀ ਦੇ ਕਾਫ਼ੀ ਮਾਮਲੇ ਸਾਹਮਣੇ ਆਏ।
(ਏਜੰਸੀ)