
ਸਾਰੇ ਸੂਬਿਆਂ ਨੂੰ ਦਿਤੀਆਂ ਹਦਾਇਤਾਂ ਲਾਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਦੇ ਹੁਕਮ
ਨਵੀਂ ਦਿੱਲੀ, 10 ਅਪ੍ਰੈਲ: ਕੇਂਦਰ ਸਰਕਾਰ ਨੇ ਆਗਾਮੀ ਤਿਉਹਾਰਾਂ ਨੂੰ ਵੇਖਦਿਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ 21 ਦਿਨਾਂ ਦੇ ਲਾਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਅਤੇ ਕਿਸੇ ਵੀ ਸਮਾਜਕ ਜਾਂ ਧਾਰਮਕ ਜਲਸੇ ਜਾਂ ਜਲੂਸ ਦੀ ਆਗਿਆ ਨਾ ਦਿਤੀ ਜਾਵੇ। ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਦਿਤੇ ਸੁਨੇਹੇ ਵਿਚ ਇਹ ਵੀ ਕਿਹਾ ਕਿ ਕਿਸੇ ਇਤਰਾਜ਼ਯੋਗ ਸਮੱਗਰੀ ਦੇ ਪਸਾਰ ਨੂੰ ਰੋਕਣ ਲਈ ਸੋਸ਼ਲ ਮੀਡੀਆ 'ਤੇ ਢੁਕਵੀਂ ਚੌਕਸੀ ਰੱਖੀ ਜਾਣੀ ਚਾਹੀਦੀ ਹੈ।
ਅਪ੍ਰੈਲ ਮਹੀਨੇ ਵਿਚ ਆਉਣ ਵਾਲੇ ਤਿਉਹਾਰਾਂ ਨੂੰ ਵੇਖਦਿਆਂ ਸਾਰੇ ਰਾਜਾਂ ਨੂੰ ਨਿਰਦੇਸ਼ ਦਿਤਾ ਗਿਆ ਹੈ ਕਿ ਉਹ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਅਤੇ ਕਿਸੇ ਵੀ ਸਮਾਜਕ, ਧਾਰਮਕ ਜਲਸੇ ਜਾਂ ਜਲੂਸ ਦੀ ਆਗਿਆ ਨਾ ਦੇਣ। ਪ੍ਰੈਸ ਬਿਆਨ ਮੁਤਾਬਕ ਵੀਰਵਾਰ ਨੂੰ ਸ਼ਬ-ਏ-ਬਾਰਾਤ ਸੀ, ਸ਼ੁਕਰਵਾਰ ਨੂੰ ਗੁਡ ਫ਼ਰਾਈਡੇ ਸੀ। ਵਿਸਾਖੀ ਅਤੇ ਹੋਰ ਤਿਉਹਾਰ ਵੀ ਇਸੇ ਮਹੀਨੇ ਹਨ।
(ਏਜੰਸੀ)
ਵਿਕਾਸਸ਼ੀਲ ਮੁਲਕਾਂ ਵਿਚ ਹਾਲੇ ਹੋਰ ਮਾੜਾ ਸਮਾਂ
ਅੰਤਰਰਾਸ਼ਟਰੀ ਮੁਦਰਾ ਫ਼ੰਡ ਨੇ ਕਿਹਾ ਹੈ ਕਿ ਉਸ ਦੇ 180 ਵਿਚੋਂ 170 ਮੈਂਬਰ ਦੇਸ਼ ਇਸ ਸਾਲ ਪ੍ਰਤੀ ਵਿਅਕਤੀ ਆਮਦਨ ਵਿਚ ਘਾਟ ਦਾ ਸਾਹਮਣਾ ਕਰਨਗੇ। ਕੁੱਝ ਮਹੀਨੇ ਪਹਿਲਾਂ ਇਸ ਸੰਸਥਾ ਨੇ ਕਿਹਾ ਸੀ ਕਿ ਲਗਭਗ ਹੋਰ ਕੋਈ ਵਾਧੇ ਦਾ ਸਵਾਦ ਵੇਖੇਗਾ। ਸੰਸਥਾ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਯੇਵਾ ਨੇ ਕਿਹਾ, 'ਮਹਾਮੰਦੀ ਮਗਰੋਂ ਅਸੀਂ ਸੱਭ ਤੋਂ ਬੁਰੀ ਆਰਥਕ ਕਮੀ ਦਾ ਅਨੁਮਾਨ ਲਾ ਰਹੇ ਹਾਂ।' ਉਂਜ ਅਜਿਹਾ ਵੀ ਖ਼ਦਸ਼ਾ ਹੈ ਕਿ ਬਹੁਤੇ ਵਿਕਾਸਸ਼ੀਲ ਮੁਲਕਾਂ ਵਿਚ ਹਾਲੇ ਹੋਰ ਬੁਰਾ ਸਮਾਂ ਆਉਣਾ ਬਾਕੀ ਹੈ। ਭਾਰਤ ਵਿਚ ਵੀ ਅਜਿਹਾ ਡਰ ਹੈ ਜਿਥੇ ਕਰੋੜਾਂ ਗ਼ਰੀਬ ਲੋਕ ਤੇਜ਼ੀ ਨਾਲ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।