ਨੋਇਡਾ 'ਚ ਔਰਤ ਉੱਤੇ ਉਸਦੇ ਭਰਾਵਾਂ ਨੇ ਹੀ ਸੁੱਟਿਆ ਤੇਜ਼ਾਬ, ਗਈ ਅੱਖਾਂ ਦੀ ਰੋਸ਼ਨੀ
Published : May 10, 2019, 12:24 pm IST
Updated : May 10, 2019, 12:24 pm IST
SHARE ARTICLE
Acid Attack
Acid Attack

ਗ੍ਰੇਟਰ ਨੋਇਡਾ ‘ਚ ਵੀਰਵਾਰ ਨੂੰ ਤੇਜ਼ਾਬੀ ਹਮਲੇ ‘ਚ ਇੱਕ 22 ਸਾਲਾ ਔਰਤ ਨੇ ਆਪਣੀਆਂ...

ਨਵੀਂ ਦਿੱਲੀ :  ਗ੍ਰੇਟਰ ਨੋਇਡਾ ‘ਚ ਵੀਰਵਾਰ ਨੂੰ ਤੇਜ਼ਾਬੀ ਹਮਲੇ ‘ਚ ਇੱਕ 22 ਸਾਲਾ ਔਰਤ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਲਈ। ਇਸਦੇ ਲਈ ਔਰਤ ਨੇ ਆਪਣੇ ਦੋ ਭਰਾਵਾਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਭਿਆਨਕ ਹਮਲੇ ਤੋਂ ਕੁਝ ਮਿੰਟ ਬਾਅਦ ਪੀੜਿਤਾ ਨੂੰ ਪੁਲਿਸ ਨੇ ਲੋਹਾਰਾਲੀ ਟੋਲ ਪਲਾਜੇ ਦੇ ਨੇੜੇ ਜੀਟੀ ਰੋਡ ਤੋਂ ਬਚਾਇਆ ਤੇਜ਼ਾਬੀ ਹਮਲੇ ਨਾਲ ਪੀੜਿਤਾ ਦਾ ਚਿਹਰਾ ਅਤੇ ਗਲਾ ਝੁਲਸ ਗਿਆ ਹੈ। ਉਸਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚ ਗੰਭੀਰ ਹਾਲਤ ਵਿੱਚ ਭਰਤੀ ਕਰਾਇਆ ਗਿਆ ਹੈ।

Acid attackAcid attack

ਪੁਲਿਸ ਨੇ ਡਾਕਟਰਾਂ ਦੇ ਹਵਾਲੇ ਤੋਂ ਕਿਹਾ ਕਿ ਪੀੜਿਤਾ ਆਪਣੀਆਂ ਦੋਨਾਂ ਅੱਖਾਂ ਦੀ ਰੋਸ਼ਨੀ ਗੁਆ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਪੀੜਿਤ ਲੜਕੀ ਬੁਲੰਦ ਸ਼ਹਿਰ ਦੇ ਗੁਲਾਵਟੀ ਪਿੰਡ ਦੀ ਰਹਿਣ ਵਾਲੀ ਹੈ। ਉਸਨੇ ਆਪਣੇ ਭਰਾਵਾਂ ਦਾ ਨਾਮ ਹਮਲਾਵਰ  ਦੇ ਤੌਰ ‘ਤੇ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਦੋਨਾਂ ਦੋਸ਼ੀਆਂ ਦੇ ਖਿਲਾਫ਼ ਐਸਿਡ ਅਟੈਕ (Acid Attack) ਨਾਲ ਸਬੰਧਤ ਆਈਪੀਸੀ ਦੀ ਧਾਰਾ 326 ਅਤੇ ਹੱਤਿਆ ਕਰਨ ਦੀ ਕੋਸ਼ਿਸ਼ ਦੀ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

Acid Attack  Acid Attack

ਫਿਲਹਾਲ ਇਸ ਮਾਮਲੇ ‘ਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸ ਦਈਏ ਕਿ ਇਸ ਘਟਨਾ ਨਾਲ ਦੋ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਕਟਨੀ ਸਾਉਥ ਰੇਲਵੇ ਸਟੇਸ਼ਨ ‘ਤੇ ਅੰਬਿਕਾਪੁਰ-ਜਬਲਪੁਰ ਟ੍ਰੇਨ ਵਿੱਚ ਯਾਤਰਾ ਕਰ ਰਹੀ ਲੜਕੀ ‘ਤੇ ਇੱਕ ਅਣਪਛਾਤੇ ਵਿਅਕਤੀ ਐਸਿਡ ਸੁੱਟ ਕਰ ਫ਼ਰਾਰ ਹੋ ਗਿਆ। ਐਸਿਡ ਅਟੈਕ ਨਾਲ ਉੱਥੇ ਬੈਠੇ 3 ਹੋਰ ਲੋਕਾਂ ਉੱਤੇ ਵੀ ਅਸਰ ਹੋਇਆ ਹੈ, ਜਿਨ੍ਹਾਂ ਨੂੰ ਜਬਲਪੁਰ ‘ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ।

Acid AttackAcid Attack

ਪੀੜਤ ਦੇ ਨਾਲ ਉਸਦੀ ਮਾਂ ਉੱਤੇ ਵੀ ਐਸਿਡ ਦੇ ਛੀਟੇ ਪਏ ਹੈ ਪੁਲਿਸ ਨੇ ਸੂਚਨਾ ਮਿਲਦੇ ਹੀ ਪੀੜਿਤ ਨੂੰ ਜ਼ਿਲ੍ਹਾ ਪੁਲਿਸ ਨੇ ਹਸਪਤਾਲ ਵਿੱਚ ਭਰਤੀ ਕਰਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement