
ਆਈਐਨਐਸ ਜਹਾਜ਼ ਤੇ ਪਿਕਨਿਕ ਮਨਾਉਣ ਨਹੀਂ ਸਰਕਾਰੀ ਕੰਮ ਲਈ ਗਏ ਸਨ ਰਾਜੀਵ ਗਾਂਧੀ: ਐਲ ਰਾਮਦਾਸ
ਮੁੰਬਈ: ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਬੁੱਧਵਾਰ ਨੂੰ ਇਕ ਜਨਸਭਾ ਦੌਰਾਨ ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਇਕ ਹੋਰ ਅਰੋਪ ਲਗਾਇਆ ਸੀ। ਪੀਐਮ ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦੇ ਜਹਾਜ਼ ਪੋਤ ਆਈਐਨਐਸ ਦਾ ਇਸਤੇਮਾਲ ਪਰਵਾਰ ਨਾਲ ਛੁੱਟੀਆਂ ਮਨਾਉਣ ਲਈ ਕੀਤਾ ਸੀ। ਉਸ ਨੇ ਦਾਅਵਾ ਕੀਤਾ ਕਿ ਇਸ ਵਿਚ ਉਹਨਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ ਅਤੇ ਆਈਐਨਐਸ ਜਹਾਜ਼ ਦਾ ਇਸਤੇਮਾਲ ਟੈਕਸੀ ਦੀ ਤਰ੍ਹਾਂ ਕੀਤਾ ਗਿਆ ਸੀ।
Rajiv Gandhi
ਪੀਐਮ ਮੋਦੀ ਦੇ ਇਸ ਬਿਆਨ ਨੂੰ ਸਾਬਕਾ ਐਡਮਿਰਲ ਐਲ ਰਾਮਦਾਸ ਨੇ ਜੁਮਲਾ ਦਸਿਆ। ਸਾਬਕਾ ਜਲ ਸੈਨਾ ਮੁੱਖੀ ਐਲ ਰਾਮਦਾਸ ਨੇ ਪੀਐਮ ਮੋਦੀ ਦੇ ਇਸ ਬਿਆਨ ਨੂੰ ਜੁਮਲਾ ਦਸਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਈਐਨਐਸ ਤੇ ਸਰਕਾਰੀ ਕੰਮ ਲਈ ਗਏ ਸਨ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਆਈਐਨਐਸ ਵਿਰਾਟ ਤੇ ਕੌਮੀ ਖੇਡ ਇਨਾਮ ਵੰਡ ਵਿਚ ਗਏ ਸਨ। ਇਹ ਪ੍ਰਧਾਨ ਮੰਤਰੀ ਦਾ ਸਰਕਾਰੀ ਦੌਰਾ ਸੀ।
Narendra Modi
ਫ਼ੌਜ ਕਿਸੇ ਦੇ ਨਿਜੀ ਇਸਤੇਮਾਲ ਲਈ ਨਹੀਂ ਹੈ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਜਹਾਜ਼ ਦਾ ਇਸਤੇਮਾਲ ਅਪਣੇ ਨਿਜੀ ਹਿਤ ਲਈ ਕਰਕੇ ਇਸ ਦਾ ਅਪਮਾਨ ਕੀਤਾ ਹੈ। ਜਹਾਜ਼ ਸਮੁੰਦਰੀ ਸੀਮਾ ਰੱਖਿਆ ਲਈ ਤੈਨਾਤ ਕੀਤਾ ਗਿਆ ਸੀ ਪਰ ਇਸ ਦਾ ਮਾਰਗ ਬਦਲ ਕੇ ਗਾਂਧੀ ਪਰਵਾਰ ਨੂੰ ਲੈਣ ਲਈ ਭੇਜਿਆ ਗਿਆ ਜੋ ਕਿ ਸਹੀ ਨਹੀਂ ਸੀ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਿਚ ਰਾਜੀਵ ਗਾਂਧੀ ਦਾ ਸਹੁਰਾ ਪਰਵਾਰ ਵੀ ਸੀ।
INS
ਇਸ ਜਹਾਜ਼ ਦਾ ਇਸਤੇਮਾਲ ਇਕ ਟੈਕਸੀ ਤਰ੍ਹਾਂ ਕੀਤਾ ਗਿਆ, ਜੋ ਕਿ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਜਹਾਜ਼ ਦਾ ਇਸਤੇਮਾਲ ਇਸ ਕੰਮ ਲਈ ਵੀ ਕੀਤਾ ਜਾਵੇਗਾ। ਪੀਐਮ ਮੋਦੀ ਦੇ ਅਰੋਪਾਂ ਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੀ ਆਦਤ ਹੈ ਝੂਠ ਬੋਲਣਾ ਜਿਸ ਵਿਚ ਬੇਰੁਜ਼ਗਾਰੀ ਅਤੇ ਨੋਟਬੰਦੀ ਵਰਗੇ ਮੁੱਦਿਆਂ ਤੇ ਚੋਣਾਂ ਲੜਨ ਦੀ ਹਿੰਮਤ ਨਹੀਂ ਹੈ।
ਕਾਂਗਰਸ ਦੇ ਸਕੱਤਰ ਪਵਨ ਖੇੜਾ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਵਾਇਸ ਐਡਮਿਰਲ ਵਿਨੋਦ ਪਸਰੀਚਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਾਜੀਵ ਗਾਂਧੀ ਨੇ ਸਰਕਾਰੀ ਕੰਮ ਲਈ ਜਹਾਜ਼ ਦਾ ਇਸਤੇਮਾਲ ਕੀਤਾ ਸੀ ਨਾ ਕਿ ਕੋਈ ਛੁੱਟੀਆਂ ਮਨਾਉਣ ਲਈ। ਉਹਨਾਂ ਕੋਲ ਬੋਲਣ ਦੀ ਹਿੰਮਤ ਨਹੀਂ ਹੈ। ਉਹਨਾਂ ਕੋਲ ਗੱਲ ਬੋਲਣ ਲਈ ਅਪਣੀਆਂ ਉਪਲੱਬਧੀਆਂ ਨਹੀਂ ਹਨ। ਰਾਹੁਲ ਗਾਂਧੀ 6 ਮਹੀਨੇ ਤੋਂ ਉਹਨਾਂ ਨੇ ਰਾਫੇਲ ਸੌਦਾ, ਨੋਟਬੰਦੀ, ਬੇਰੁਜ਼ਗਾਰੀ ਤੇ ਬਹਿਸ ਕਰਨ ਦੀ ਚੁਣੌਤੀ ਦੇ ਰਹੇ ਹਨ।