
ਫ਼ੌਜ ਦੇ ਨਾਮ ਤੇ ਕੀਤੀ ਜਾ ਰਹੀ ਹੈ ਵੋਟਾਂ ਦੀ ਮੰਗ
ਬਿਸ਼ਾਨ ਪਿੰਡ ਨੇ ਫ਼ੌਜ ਨੂੰ ਨਾ ਸਿਰਫ਼ ਜਵਾਨ ਹੀ ਦਿੱਤੇ ਹਨ ਬਲਕਿ ਆਰਮੀ ਚੀਫ਼ ਵੀ ਦਿੱਤੇ ਹਨ। 2016 ਸਰਜੀਕਲ ਸਟ੍ਰਾਈਕ ਦੇ ਸਮੇਂ ਆਰਮੀ ਚੀਫ਼ ਰਹੇ ਦਲਬੀਰ ਸਿੰਘ ਸੁਹਾਗ ਇਸ ਪਿੰਡ ਦੇ ਹੀ ਹਨ। ਕਰੀਬ 3 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਲਗਭਗ ਹਰ ਘਰ ਵਿਚੋਂ ਕੋਈ ਨਾ ਕੋਈ ਮੈਂਬਰ ਭਾਰਤੀ ਫ਼ੌਜ ਵਿਚ ਕੰਮ ਕਰ ਚੁੱਕਾ ਹੈ ਅਤੇ ਕਰ ਵੀ ਰਿਹਾ ਹੈ।
Narender Modi
32 ਸਾਲ ਫ਼ੌਜ ਵਿਚ ਅਪਣੀ ਸੇਵਾ ਨਿਭਾਉਣ ਤੋਂ ਬਾਅਦ ਰਿਟਾਇਰ ਹੋਏ ਕੈਪਟਨ ਦਲ ਸਿੰਘ ਨੇ ਪੀਐਮ ਮੋਦੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫ਼ੌਜ ਕਿਸੇ ਪਾਰਟੀ ਦੀ ਨਹੀਂ ਹੁੰਦੀ। ਫ਼ੌਜ ਹਰ ਪਾਰਟੀ ਦੀ ਸਰਕਾਰ ਵਿਚ ਅਪਣਾ ਕੰਮ ਹਮੇਸ਼ਾ ਇਮਾਨਦਾਰੀ ਨਾਲ ਕਰਦੀ ਹੈ। ਅਜਿਹੇ ਵਿਚ ਪਾਕਿਸਤਾਨ ਤੇ ਹਮਲੇ ਦਾ ਮਾਮਲਾ ਹੋਵੇ ਜਾਂ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਦਾ। ਇਸ ਨੂੰ ਰਾਜਨੀਤਿਕ ਫਾਇਦੇ ਲਈ ਇਸਤੇਮਾਲ ਕਰਨਾ ਗ਼ਲਤ ਹੈ।
CRPF
ਪੀਐਮ ਮੋਦੀ ਦਾ ਇਹ ਕਹਿਣਾ ਹੈ ਕਿ ਨੌਜਵਾਨ ਅਪਣੀ ਪਹਿਲੀ ਵੋਟ ਪੁਲਵਾਮਾ ਸ਼ਹੀਦਾਂ ਦੇ ਨਾਮ ਤੇ ਦੇਣ ਇਹ ਬਹੁਤ ਹੀ ਗ਼ਲਤ ਹੈ। ਪਿੰਡ ਵਾਲੇ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਮੁੱਦੇ ਤੋਂ ਧਿਆਨ ਹਟਾਉਣ ਲਈ ਫ਼ੌਜ ਦੇ ਨਾਮ ਦਾ ਹਰ ਪਾਰਟੀ ਭਰਪੂਰ ਇਸਤੇਮਾਲ ਕਰ ਰਹੀ ਹੈ। ਵੋਟਾਂ ਦਾ ਇਸਤੇਮਾਲ ਮੁੱਦਿਆਂ ਤੇ ਹੋਣਾ ਚਾਹੀਦਾ ਹੈ। ਕਿਸਾਨਾਂ ਤੇ ਹੋਣਾ ਚਾਹੀਦਾ ਹੈ।
Voting
ਗਰੀਬਾਂ ਦੇ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਪਰ ਸਰਕਾਰ ਸਿਰਫ਼ ਫ਼ੌਜ ਤੇ ਰਾਜਨੀਤੀ ਕਰ ਰਹੀ ਹੈ। ਬਲਵਾਨ ਸਿੰਘ ਦੇ ਪਿਤਾ ਫ਼ੌਜ ਵਿਚ ਸਨ, ਬਲਵਾਨ ਆਪ ਵੀ ਫ਼ੌਜ ਵੀ ਰਹੇ ਅਤੇ ਹੁਣ ਉਹਨਾਂ ਦਾ ਪੁੱਤਰ ਵੀ ਫ਼ੌਜ ਵੀ ਸੇਵਾ ਨਿਭਾ ਰਿਹਾ ਹੈ। ਪਿੰਡ ਵਾਲਿਆਂ ਸਾਫ ਕਹਿਣਾ ਹੈ ਕਿ ਫ਼ੌਜ ਦੇ ਨਾਮ ਤੇ ਰਾਜਨੀਤੀ ਖੇਡਣਾ ਬਹੁਤ ਹੀ ਗ਼ਲਤ ਹੈ ਜਿਸ ਕਰਕੇ ਸਾਰਾ ਪਿੰਡ ਮੋਦੀ ਸਰਕਾਰ ਤੋਂ ਨਾਰਾਜ਼ ਹੈ।
ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਦੀਆਂ ਵੋਟਾਂ 12 ਮਈ ਨੂੰ ਪੈਣਗੀਆਂ। ਦਸ ਦਈਏ ਕਿ ਹੁੱਡਾ ਪਰਵਾਰ ਤੋਂ ਰੋਹਤਕ ਸੀਟ ਤੇ ਇਸ ਵਾਰ ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਚੋਣਾਂ ਲੜਨਗੇ। ਉਹਨਾਂ ਦੀ ਟੱਕਰ ਬੀਜੇਪੀ ਦੇ ਮੌਜੂਦਾ ਸਾਂਸਦ ਅਰਵਿੰਦ ਸ਼ਰਮਾ ਨਾਲ ਹੈ। ਜੇਜੇਪੀ ਉਮੀਦਵਾਰ ਪ੍ਰਦੀਪ ਦੇਸ਼ਵਾਲ ਵੀ ਮੈਦਾਨ ਵਿਚ ਹਨ।