
ਓਪਨ ਜਿਪਸੀ ਵਿਚ ਘਰ ਪਹੁੰਚੇ 62 ਸਾਲਾ ਏਐਸਆਈ
ਇੰਦੌਰ: ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ਨੀਵਾਰ ਨੂੰ 61 ਸਾਲ ਦੀ ਉਮਰ ਪਾਰ ਕਰ ਚੁੱਕੇ ਏਐਸਆਈ ਨੇ ਕੋਰੋਨਾ ਨੂੰ ਹਰਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਸਿਰਫ 13 ਦਿਨ ਬਾਅਦ ਹੀ ਘਰ ਪਰਤ ਆਏ। ਜਦੋਂ ਉਹ ਹਸਪਤਾਲ ਵਿਚੋਂ ਨਿਕਲੇ ਤਾਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
Photo
ਇਦੌਰ ਦੇ ਪੁਲਿਸ ਅਫ਼ਸਰ ਸਵਾਗਤ ਲਈ ਬੈਂਡ ਵਾਜਿਆਂ ਦੇ ਨਾਲ ਖੜ੍ਹੇ ਸੀ। ਏਐਸਆਈ ਭਗਵਤੀ ਸ਼ਰਣ ਸ਼ਰਮਾ ਦਾ ਪੁਲਿਸ ਨੇ ਬਹੁਤ ਵਧੀਆ ਸਵਾਗਤ ਕੀਤਾ। ਦਰਅਸਲ ਏਐਸਆਈ ਡਿਊਟੀ ਦੌਰਾਨ ਕੋਰੋਨਾ ਸੰਕਰਮਿਤ ਹੋ ਗਏ ਸਨ। 13 ਦਿਨਾਂ ਤੋਂ ਉਹ ਇਦੌਰ ਦੇ ਹਸਪਤਾਲ ਵਿਚ ਭਰਤੀ ਸਨ।
Photo
ਸ਼ਨੀਵਾਰ ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋਈ ਤਾਂ ਬਾਹਰ ਉਹਨਾਂ ਦੇ ਸਵਾਗਤ ਲਈ ਪੁਲਿਸ ਦੇ ਵੱਡੇ ਅਧਿਕਾਰੀ ਖੜ੍ਹੇ ਸਨ। ਇਸ ਦੇ ਨਾਲ ਹੀ ਉਹਨਾਂ ਨੂੰ ਓਪਨ ਜਿਪਸੀ ਵਿਚ ਘਰ ਭੇਜਿਆ ਗਿਆ। ਆਮ ਤੌਰ 'ਤੇ ਇਸ ਜਿਪਸੀ ਦੀ ਵਰਤੋਂ ਵੀਵੀਆਈਪੀ ਲੋਕਾਂ ਦੇ ਸਵਾਗਤ ਲਈ ਹੁੰਦੀ ਹੈ।
Photo
ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਰਾਸਤੇ ਵਿਚ ਉਹਨਾਂ ਦੇ ਸਾਥੀਆਂ ਨੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਦਰਅਸਲ ਮੱਧ ਪ੍ਰਦੇਸ਼ ਵਿਚ ਪੁਲਿਸ ਕਰਮਚਾਰੀ 62 ਸਾਲ ਦੀ ਉਮਰ ਵਿਚ ਸੇਵਾਮੁਕਤ ਹੁੰਦੇ ਹਨ। ਭਗਵਤੀ ਸ਼ਰਣ ਸ਼ਰਮਾ ਨਵੰਬਰ 2020 ਵਿਚ ਸੇਵਾ-ਮੁਕਤ ਹੋਣ ਵਾਲੇ ਹਨ।
Photo
26 ਅਪ੍ਰੈਲ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹਨਾਂ ਨੇ 13 ਦਿਨ ਵਿਚ ਹੀ ਕੋਰੋਨਾ ਵਾਇਰਸ ਦੀ ਜੰਗ ਜਿੱਤ ਲਈ। ਜਦੋਂ ਉਹ ਘਰ ਪਹੁੰਚੇ ਤਾਂ ਪਰਿਵਾਰ ਨੇ ਉਹਨਾਂ ਦੇ ਸਵਾਗਤ ਲਈ ਰੈੱਡ ਕਾਰਪੇਟ ਵਿਛਾਇਆ ਹੋਇਆ ਸੀ। ਇਸ ਦੇ ਨਾਲ ਹੀ ਉਹਨਾਂ ਦੇ ਮੁਹੱਲੇ ਦੇ ਲੋਕਾਂ ਨੇ ਸਵਾਗਤ ਵਿਚ ਆਤਿਸ਼ਬਾਜੀ ਵੀ ਕੀਤੀ।