ਮੌਤਾਂ ਦੇ ਅੰਕੜਿਆਂ ਤੇ ਵਿਵਾਦ, ਹਸਪਤਾਲਾਂ ਨੂੰ 24 ਘੰਟੇ 'ਚ ਦੇਣੀ ਹੋਵੇਗੀ ਡੈਥ ਸਮਰੀ : ਸਤਿੰਦਰ ਜੈਂਨ
Published : May 10, 2020, 4:49 pm IST
Updated : May 10, 2020, 4:49 pm IST
SHARE ARTICLE
Coronavirus
Coronavirus

ਹੁਣ ਸਾਰੇ ਹਸਪਤਾਲ ਇਹ ਮੌਤ ਸਮਰੀ ਭੇਜ ਦੇਣ ਇਸ ਤੋਂ ਬਾਅਦ ਅਗਲੇ 4-5 ਦਿਨਾਂ ਵਿਚ ਇਸ ਅੰਕੜਿਆਂ ਦੇ ਅਧਾਰ ਤੇ ਰਿਪੋਰਟ ਤਿਆਰ ਕੀਤੀ ਜਾਵੇਗੀ।

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਤੇ ਉਠ ਰਹੇ ਸਵਾਲਾਂ ਨੂੰ ਲੈ ਕੇ ਦਿੱਲੀ ਸਰਕਾਰ ਨੇ ਡੀਡੀਐੱਮਏ ਐਕਟ ਦੇ ਤਹਿਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ 24 ਘੰਟੇ ਦੇ ਵਿਚ ਜਿਹੜੀ ਵੀ ਮੌਤ ਹੁੰਦੀ ਹੈ ਉਸ ਸਬੰਧੀ ਜਾਣਕਾਰੀ ਸਰਕਾਰ ਨੂੰ ਭੇਜੀ ਜਾਵੇ।

CoronavirusCoronavirus

ਉਧਰ RML ਹਾਰਡਿੰਗ ਅਤੇ AIIMS ਹਸਪਤਾਲ ਵਿਚ ਮੌਤਾਂ ਦੇ ਜ਼ਿਆਦਾ ਅੰਕੜੇ ਅਤੇ ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਵਿਚ ਘੱਟ ਅੰਕੜੇ ਦਿਖਾਏ ਜਾਣ ਤੋਂ ਬਆਦ ਸਿਹਤ ਮੰਤਰੀ ਸਤਿੰਦਰ ਜੈਂਨ ਨੇ ਕਿਹਾ ਕਿ ਏਂਮਜ਼ ਦਾ ਝੱਜਰ ਵਾਲਾ ਮਾਮਲਾ ਹੋ ਸਕਦਾ ਹੈ, ਕਿਉਂਕਿ ਝੱਜਰ ਦਿੱਲੀ ਵਿਚ ਨਹੀਂ ਆਉਂਦਾ। ਉੱਥੇ ਹੀ ਕਈ ਹਸਪਤਾਲਾਂ ਨੇ 4 ਮੌਤਾਂ ਦੱਸ ਦਿੱਤੀਆਂ, ਪਰ ਡੈਥ ਸਮਰੀ ਨਹੀਂ ਭੇਜੀ, ਹਸਪਤਾਲ ਨੂੰ ਮੌਤ ਦੀ ਸਮਰੀ ਦੇਣਾ ਲਾਜ਼ਮੀ ਹੈ। ਸ਼ਨੀਵਾਰ ਨੂੰ  ਡੀਡੀਐਮਏ ਐਕਟ ਦੇ ਤਹਿਤ, ਅਸੀਂ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਨੂੰ ਆਦੇਸ਼ ਦਿੱਤੇ ਹਨ

CoronavirusCoronavirus

ਕਿ ਜੇ 24 ਘੰਟਿਆਂ ਦੇ ਅੰਦਰ ਮੌਤ ਹੋ ਜਾਂਦੀ ਹੈ, ਤਾਂ ਮੌਤ ਦੀ ਸਾਰਾਂਸ਼ ਅਤੇ ਸਾਰੀ ਜਾਣਕਾਰੀ ਦੇ ਨਾਲ ਇੱਕ ਰਿਪੋਰਟ ਭੇਜਣੀ ਹੋਵੇਗੀ। ਇਹ ਆਦੇਸ਼ ਇਸ ਲਈ ਜਾਰੀ ਕੀਤੇ ਗਏ ਸਨ ਕਿਉਂਕਿ ਹਸਪਤਾਲ ਮੌਤ ਦੀ ਸਮਰੀ ਨਹੀਂ ਦੇ ਰਹੇ ਸਨ। ਦੱਸ ਦੱਈਏ ਕਿ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਮੌਤਾਂ ਦੀ ਗਿਣਤੀ ਲੁਕਾਉਂਣਾ ਸੰਭਵ ਨਹੀਂ ਹੈ। ਸਾਰੇ ਰਾਜਾਂ ਵੱਲੋਂ ਆਪਣੀਆਂ ਡੈਥ ਕਮੇਟੀਆਂ ਬਣਾਈਆਂ ਹੋਈਆਂ ਹਨ।

coronavirus coronavirus

ਉਨ੍ਹਾਂ ਵੱਲੋਂ ਮੌਤਾਂ ਦੇ ਮਾਮਲਿਆਂ ਬਾਰੇ ਜਾਂਚ ਕੀਤੀ ਜਾਂਦੀ ਹੈ। ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕੇਵਲ ਇਕ ਸੰਖਿਆ ਨਹੀਂ ਭੇਜਣੀ ਹੈ ਸਗੋਂ ਪੂਰੀ ਡੈਥ ਸਮਰੀ ਭੇਜਣੀ ਹੈ। ਹੁਣ ਤੱਕ ਜ਼ਿਆਦਾਤਰ ਹਸਪਤਾਲਾਂ ਦੇ ਵੱਲੋਂ ਡੈਥ ਸਮਰੀ ਨਹੀਂ ਭੇਜੀ ਗਈ। ਹੁਣ ਸਾਰੇ ਹਸਪਤਾਲ ਇਹ ਮੌਤ ਸਮਰੀ ਭੇਜ ਦੇਣ ਇਸ ਤੋਂ ਬਾਅਦ ਅਗਲੇ 4-5 ਦਿਨਾਂ ਵਿਚ ਇਸ ਅੰਕੜਿਆਂ ਦੇ ਅਧਾਰ ਤੇ ਰਿਪੋਰਟ ਤਿਆਰ ਕੀਤੀ ਜਾਵੇਗੀ।

coronavirus coronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement