ਮੇਘਾਲਿਆ ‘ਚ ਜ਼ਹਿਰੀਲੇ ਮਸ਼ਰੂਮ ਕਾਰਨ 6 ਲੋਕਾਂ ਦੀ ਗਈ ਜਾਨ
Published : May 10, 2020, 11:49 am IST
Updated : May 10, 2020, 12:24 pm IST
SHARE ARTICLE
File
File

ਜ਼ਹਿਰੀਲੇ ਮਸ਼ਰੂਮ ਦੀ ਪਛਾਣ ਅਮਾਨਿਤਾ ਫੈਲੋਇਡਜ਼ ਵਜੋਂ ਕੀਤੀ ਗਈ ਹੈ

ਮੇਘਾਲਿਆ ਦੇ ਪੱਛਮੀ ਜੈਨਤੀਆ ਹਿਲਜ਼ ਜ਼ਿਲ੍ਹੇ ਦੇ ਸੁਦੂਰ ਪਿੰਡ ਵਿਚ 6 ਲੋਕਾਂ ਦੀ ਮੌਤ ਦਾ ਕਾਰਨ ਬਣੇ ਜ਼ਹਿਰੀਲੇ ਮਸ਼ਰੂਮ ਦੀ ਪਛਾਣ ਅਮਾਨਿਤਾ ਫੈਲੋਇਡਜ਼ ਵਜੋਂ ਕੀਤੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨੂੰ ਆਮ ਤੌਰ 'ਤੇ 'ਡੈਥ ਕੈਪ' ਮਸ਼ਰੂਮ ਕਿਹਾ ਜਾਂਦਾ ਹੈ। ਪਿਛਲੇ ਮਹੀਨੇ, ਅਮਲਾਰੇਮ ਸਿਵਲ ਸਬ-ਡਵੀਜ਼ਨ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨੇੜੇ ਸਥਿਤ ਲਾਮਿਨ ਪਿੰਡ ਦੇ ਛੇ ਲੋਕਾਂ ਦੀ ਮਸ਼ਰੂਮ ਖਾਣ ਤੋਂ ਬਾਅਦ ਮੌਤ ਹੋ ਗਈ ਸੀ।

FileFile

ਜਿਸ ਨੂੰ ਉਹ ਨੇੜਲੇ ਜੰਗਲ ਤੋਂ ਤੋੜ ਕੇ ਲੈ ਆਏ  ਸੀ। ਮ੍ਰਿਤਕਾਂ ਵਿਚ ਇਕ 14 ਸਾਲਾਂ ਲੜਕੀ ਵੀ ਸ਼ਾਮਲ ਸੀ। ਰਾਜ ਸਿਹਤ ਸੇਵਾਵਾਂ ਦੇ ਨਿਰਦੇਸ਼ਕ ਡਾ. ਅਮਨ ਵਰ ਨੇ ਦੱਸਿਆ ਕਿ ਇਸ ਜੰਗਲੀ ਮਸ਼ਰੂਮ ਦੀ ਪਛਾਣ ਅਮਿਨੀਤਾ ਫੈਲੋਇਡ ਵਜੋਂ ਹੋਈ ਹੈ ਜੋ ਸਿੱਧਾ ਜਿਗਰ ਨੂੰ ਨੁਕਸਾਨ ਪਹੁੰਚਾਉਂਦੀ ਹੈ।

FileFile

ਉਨ੍ਹਾਂ ਕਿਹਾ ਕਿ ਜ਼ਹਿਰੀਲੇ ਮਸ਼ਰੂਮ ਨੂੰ ਮੌਤ ਦਾ ਕਾਰਨ ਮੰਨਣ ਤੋਂ ਬਾਅਦ ਜਾਂਚ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਸ਼ਰੂਮ ਖਾਣ ਤੋਂ ਬਾਅਦ ਤਿੰਨ ਪਰਿਵਾਰਾਂ ਵਿਚੋਂ ਘੱਟੋ ਘੱਟ 18 ਲੋਕ ਬੀਮਾਰ ਹੋ ਗਏ। ਸੀਨੀਅਰ ਡਾਕਟਰ ਨੇ ਕਿਹਾ ਕਿ ਜ਼ਹਿਰੀਲੇ ਮਸ਼ਰੂਮ ਖਾਣ ਤੋਂ ਬਾਅਦ, ਉਲਟੀਆਂ, ਸਿਰਦਰਦ ਅਤੇ ਬੇਹੋਸ਼ੀ ਵਰਗੇ ਲੱਛਣ ਆਉਂਦੇ ਹਨ।

FileFile

ਉਸ ਨੇ ਕਿਹਾ ਕਿ ਗਰਭਵਤੀ ਔਰਤ ਸਮੇਤ ਹੋਰ ਬਹੁਤ ਸਾਰੇ ਬਿਮਾਰ ਹੋ ਗਏ ਸਨ ਅਤੇ ਉਹ ਘਰ ਵਾਪਸ ਚਲੇ ਗਏ ਸਨ। ਇਸ ਲਈ ਸੇਵਨ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਕਿਉਂਕਿ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦੀ ਕਿੰਨੀ ਮਾਤਰਾ ਦਾ ਸੇਵਨ ਕੀਤਾ ਹੈ। ਉਸ ਨੇ ਕਿਹਾ ਕਿ ਇਸ ਨਾਲ ਸਿਰਫ ਇਕ ਵਿਅਕਤੀ ਨੂੰ ਪ੍ਰਭਾਵਤ ਨਹੀਂ ਹੋਇਆ ਕਿਉਂਕਿ ਉਸ ਨੇ ਸ਼ਾਇਦ ਇਸਦਾ ਜ਼ਿਆਦਾ ਮਾਤਰਾ ਵਿਚ ਸੇਵਨ ਨਹੀਂ ਕੀਤਾ ਹੈ।

FileFile

ਡਾ. ਵਾਰ ਨੇ ਦੱਸਿਆ ਕਿ ਤਿੰਨ ਵਿਅਕਤੀ ਅਜੇ ਵੀ ਇਲਾਜ ਅਧੀਨ ਹਨ ਅਤੇ ਉਹ ਠੀਕ ਹੋ ਰਹੇ ਹਨ। ਦੋ ਵਿਅਕਤੀ ਉੱਤਰ ਪੂਰਬ ਦੀ ਇੰਦਰਾ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਸਾਇੰਸਜ਼ ਵਿਚ ਦਾਖਲ ਹਨ ਅਤੇ ਇਕ ਵਿਅਕਤੀ ਵੁੱਡਲੈਂਡ ਹਸਪਤਾਲ ਵਿਚ ਦਾਖਲ ਹੈ।

FileFile

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ, ਖ਼ਾਸਕਰ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜੰਗਲੀ ਮਸ਼ਰੂਮ ਨਾ ਖਾਣ ਦੀ ਅਪੀਲ ਕਰ ਸਕਦਾ ਹੈ, ਜਦਕਿ ਬਾਗਬਾਨੀ ਵਿਭਾਗ ਨੂੰ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Meghalaya, Shillong

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement