
ਚੌਸਾ ਦੇ ਵੀਡੀਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਲਗਭਗ 40 ਤੋਂ 45 ਲਾਸ਼ਾਂ ਹੋਣਗੀਆਂ, ਜਿਹੜੀਆਂ ਵੱਖ-ਵੱਖ ਜਗ੍ਹਾ ਤੋਂ ਵਹਿ ਕੇ ਮਹਾਦੇਵਾ ਘਾਟ ਤੱਕ ਆ ਗਈਆਂ ਹਨ।
ਬਕਸਰ - ਕੋਰੋਨਾ ਮਹਾਮਾਰੀ ਦੇ ਵਿਚਕਾਰ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਇੰਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਚੌਸਾ ਦੇ ਮਹਾਦੇਵਾ ਘਾਟ 'ਤੇ ਲਾਸ਼ਾ ਦਾ ਅੰਬਾਰ ਲੱਗਿਆ ਹੋਇਆ ਹੈ ਪਰ ਜ਼ਿਲ੍ਹਾ ਪ੍ਰਸਾਸ਼ਨ ਨੇ ਕਿਨਾਰਾ ਕਰਦੇ ਹੋਏ ਕਿਹਾ ਹੈ ਕਿ ਇਹ ਲਾਸ਼ਾ ਉੱਤਰ ਪ੍ਰਦੇਸ਼ ਦੀਆਂ ਹਨ ਜੋ ਵਹਿ ਕੇ ਇੱਧਰ ਆ ਗਈਆਂ ਹਨ। ਕੋਰੋਨਾ ਪੀਰੀਅਡ ਵਿਚ, ਬਕਸਰ ਜ਼ਿਲੇ ਵਿਚ ਚੌਸਾ ਦੇ ਕੋਲ ਸਥਿਤ ਮਹਾਦੇਵ ਘਾਟ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਕੇ ਹਰ ਕੋਈ ਪ੍ਰੇਸ਼ਾਨ ਹੋ ਰਿਹਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਚੌਸਾ ਦੇ ਵੀਡੀਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਲਗਭਗ 40 ਤੋਂ 45 ਲਾਸ਼ਾਂ ਹੋਣਗੀਆਂ, ਜਿਹੜੀਆਂ ਵੱਖ-ਵੱਖ ਜਗ੍ਹਾ ਤੋਂ ਵਹਿ ਕੇ ਮਹਾਦੇਵਾ ਘਾਟ ਤੱਕ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਲਾਸ਼ਾਂ ਸਾਡੀਆਂ ਨਹੀਂ ਹਨ। ਅਸੀਂ ਇਕ ਚੌਕੀਦਾਰ ਰੱਖਿਆ ਹੋਇਆ ਹੈ, ਜਿਸ ਦੀ ਨਿਗਰਾਨੀ ਹੇਠ ਲੋਕ ਲਾਸ਼ਾਂ ਸਾੜ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆ ਹਨ ਜੋ ਇੱਥੇ ਆ ਕੇ ਲੱਗ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਯੂ ਪੀ ਤੋਂ ਆ ਰਹੀਆਂ ਲਾਸ਼ਾਂ ਨੂੰ ਰੋਕਣ ਦਾ ਕੋਈ ਰਸਤਾ ਨਹੀਂ ਹੈ। ਅਜਿਹੀ ਸਥਿਤੀ ਵਿਚ, ਅਸੀਂ ਇਨ੍ਹਾਂ ਲਾਸ਼ਾਂ ਨੂੰ ਸਾੜਨ ਦੀ ਪ੍ਰਕਿਰਿਆ ਵਿਚ ਹਾਂ।
ਇਸ ਮਾਮਲੇ ਦੇ ਹੋਰ ਪਹਿਲੂਆਂ ਤੇ ਝਾਤ ਮਾਰੀਏ ਤਾਂ ਬਕਸਰ ਸਮੇਤ ਕਈ ਜ਼ਿਲ੍ਹਿਆਂ ਵਿਚ ਕੋਰੋਨਾ ਫੈਲ ਗਿਆ ਹੈ। ਪਾਵਨੀ ਨਿਵਾਸੀ ਨਰਿੰਦਰ ਕੁਮਾਰ ਮੌਰੀਆ ਦਾ ਕਹਿਣਾ ਹੈ ਕਿ ਚੌਸਾ ਘਾਟ ਦੀ ਹਾਲਤ ਕਾਫ਼ੀ ਤਰਸਯੋਗ ਹੈ। ਕੋਰੋਨਾ ਦੀ ਲਾਗ ਕਾਰਨ ਇੱਥੇ ਹਰ ਰੋਜ਼ 100 ਤੋਂ 200 ਲੋਕ ਆਉਂਦੇ ਹਨ ਅਤੇ ਲੱਕੜ ਦੀ ਘਾਟ ਕਾਰਨ ਲਾਸ਼ਾਂ ਨੂੰ ਗੰਗਾ ਵਿਚ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਕੋਰੋਨਾ ਦੀ ਲਾਗ ਫੈਲਣ ਦਾ ਡਰ ਹੈ ਜਦੋਂਕਿ ਪ੍ਰਸ਼ਾਸਨ ਕਿਸੇ ਦੀ ਮਦਦ ਨਹੀਂ ਕਰ ਰਿਹਾ।
ਹਾਲਾਂਕਿ, ਐਸਡੀਐਮ ਸਦਰ ਕੇ ਕੇ ਉਪਾਧਿਆਏ ਨੇ ਇਹ ਵੀ ਕਿਹਾ ਕਿ "ਇਹ ਉੱਤਰ ਪ੍ਰਦੇਸ਼ ਦੀਆਂ ਲਾਸ਼ਾਂ ਹੋ ਸਕਦੀਆਂ ਹਨ ਨਾ ਕਿ ਬਿਹਾਰ ਦੀਆਂ ਕਿਉਂਕਿ ਸਾਡੀ ਲਾਸ਼ਾਂ ਸਾੜਨ ਦੀ ਪਰੰਪਰਾ ਹੈ।" ਹਾਲਾਂਕਿ, ਲੋਕਾਂ ਦੇ ਸਿੱਧੇ ਦੋਸ਼ ਪ੍ਰਸ਼ਾਸ਼ਨ ਦੀ ਨਾਕਾਮੀ ਵੱਲ ਹਨ।