ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ: ਕਾਂਗਰਸ ਦਾ ਦਾਅਵਾ, “130 ਤੋਂ 150 ਸੀਟਾਂ 'ਤੇ ਹੋਵੇਗੀ ਜਿੱਤ”
Published : May 10, 2023, 1:06 pm IST
Updated : May 10, 2023, 1:11 pm IST
SHARE ARTICLE
Karnataka Assembly election
Karnataka Assembly election

ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ

 

ਬੰਗਲੌਰ: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਥੇ 224 ਸੀਟਾਂ ਤੋਂ 2614 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੇ ਹਨ। ਸਵੇਰੇ 11 ਵਜੇ ਤਕ 20.99 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਹਨ। ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਆਗੂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ: 2 ਕਰੋੜ ਰੁਪਏ ਦਾ ਗਲੋਬਲ ਨਰਸਿੰਗ ਐਵਾਰਡ, ਦੌੜ ’ਚ ਦੋ ਭਾਰਤੀ ਨਰਸਾਂ ਵੀ ਸ਼ਾਮਲ

ਅਭਿਨੇਤਾ ਪ੍ਰਕਾਸ਼ ਰਾਜ ਨੇ ਸ਼ਾਂਤੀਨਗਰ ਦੇ ਸੇਂਟ ਜੋਸੇਫ਼ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ 'ਤੇ ਅਪਣੀ ਵੋਟ ਭੁਗਤਾਈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਅਪਣੀ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰ ਵਿਚ ਹੁਚਰਾਯਾ ਸਵਾਮੀ ਮੰਦਰ ਅਤੇ ਰਾਘਵੇਂਦਰ ਸਵਾਮੀ ਮੱਠ ਦਾ ਦੌਰਾ ਕੀਤਾ। ਮੌਜੂਦਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹੁਬਲੀ ਦੇ ਹਨੂੰਮਾਨ ਮੰਦਰ ਅਤੇ ਕਾਵੇਰੀ ਦੇ ਗਾਇਤਰੀ ਮੰਦਰ ਵਿਚ ਪੂਜਾ ਕੀਤੀ।

FM Nirmala Sitharaman after casting her vote
FM Nirmala Sitharaman after casting her vote

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੰਗਲੌਰ ਦੇ ਵਿਜੇਨਗਰ ਵਿਚ ਇਕ ਪੋਲਿੰਗ ਬੂਥ 'ਤੇ ਅਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀ ਹਮੇਸ਼ਾ ਬਜਰੰਗ ਬਲੀ ਦੀ ਪੂਜਾ ਕਰਦੇ ਹਾਂ, ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹਾਂ ਪਰ ਕਾਂਗਰਸ ਚੋਣਾਂ ਦੌਰਾਨ ਹਨੂੰਮਾਨ ਭਗਤ ਬਣ ਜਾਂਦੀ ਹੈ। ਕਰਨਾਟਕ ਹਨੂੰਮਾਨ ਜੀ ਦਾ ਜਨਮ ਸਥਾਨ ਹੈ। ਇਥੇ ਆ ਕੇ ਕਾਂਗਰਸ ਅਪਣੇ ਚੋਣ ਮਨੋਰਥ ਪੱਤਰ 'ਚ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੀ ਹੈ। ਮੂਰਖਤਾ ਦੀ ਮਿਸਾਲ ਇਸ ਤੋਂ ਵੱਧ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ: ਲੌਰੀਅਸ ਸਪੋਰਟਸ ਐਵਾਰਡ ਸਮਾਰੋਹ: ਲਿਓਨਿਲ ਮੇਸੀ ਨੂੰ ਚੁਣਿਆ ਸਾਲ ਦਾ ਸਰਵੋਤਮ ਖਿਡਾਰੀ 

ਕਾਂਗਰਸ 130 ਤੋਂ 150 ਸੀਟਾਂ ਜਿੱਤੇਗੀ: ਸਿੱਧਰਮਈਆ

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸਿੱਧਾਰਮਈਆ ਨੇ ਮੈਸੂਰ ਦੇ ਵਰੁਣਾ 'ਚ ਕਿਹਾ ਕਿ ਕਰਨਾਟਕ ਦੇ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਲਗਦਾ ਹੈ ਕਿ ਕਾਂਗਰਸ 130 ਤੋਂ 150 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਲੋਕਾਂ ਵਿਚ ਭਾਜਪਾ ਸਰਕਾਰ ਪ੍ਰਤੀ ਰੋਸ ਹੈ।  ਉਧਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਜਗਦੀਸ਼ ਸ਼ੇਟਾਰ ਨੇ ਵੀ ਕਿਹਾ, “ਲੋਕਾਂ ਵਿਚ ਭਾਜਪਾ ਪ੍ਰਤੀ ਗੁੱਸਾ ਹੈ। ਮੈਂ ਕਈ ਵਾਰ ਕਿਹਾ ਹੈ ਕਿ ਜੇਕਰ ਕੋਈ ਸੰਗਠਨ ਸੰਵਿਧਾਨ ਦੇ ਵਿਰੁਧ ਹੈ ਤਾਂ ਕੇਂਦਰ ਸਰਕਾਰ ਉਸ 'ਤੇ ਪਾਬੰਦੀ ਲਗਾ ਸਕਦੀ ਹੈ, ਇਹ ਸ਼ਕਤੀ ਰਾਜ ਸਰਕਾਰ ਕੋਲ ਨਹੀਂ ਹੈ”।

Congress leader #Siddaramaiah casts his vote Congress leader Siddaramaiah casts his vote

ਇਸ ਵਾਰ ਮੈਂ ਰਿਕਾਰਡ ਫ਼ਰਕ ਨਾਲ ਜਿੱਤਾਂਗਾ: ਸੀਐਮ ਬੋਮਈ

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਮੈਂ ਵੋਟ ਪਾ ਕੇ ਲੋਕਤੰਤਰ ਪ੍ਰਤੀ ਅਪਣਾ ਫ਼ਰਜ਼ ਨਿਭਾਇਆ ਹੈ, ਇਸ ਵਾਰ ਮੈਂ ਰਿਕਾਰਡ ਫ਼ਰਕ ਨਾਲ ਜਿੱਤਾਂਗਾ ਅਤੇ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਇਹ ਵਿਕਾਸ ਅਤੇ ਨਕਾਰਾਤਮਕ ਮੁਹਿੰਮ ਵਿਚਕਾਰ ਲੜਾਈ ਹੈ। ਉਧਰ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕ ਭਾਜਪਾ ਨੂੰ ਵੋਟਸ ਦੇਣਗੇ ਅਤੇ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ।

Karnataka CM Basavaraj Bommai along with family votes in Shiggaon constituency  Karnataka CM Basavaraj Bommai along with family votes in Shiggaon constituency

ਇਹ ਵੀ ਪੜ੍ਹੋ: Donald Trump ਨੂੰ ਅਦਾਲਤ ਨੇ ਮਾਣਹਾਨੀ ਤੇ ਜਿਨਸੀ ਸ਼ੋਸ਼ਣ ਮਾਮਲੇ ‘ਚ ਕੀਤਾ ਦੋਸ਼ੀ ਕਰਾਰ, ਲਗਾਇਆ 50 ਲੱਖ ਡਾਲਰ (410 ਕਰੋੜ ਰੁਪਏ) ਜੁਰਮਾਨਾ

224 ਸੀਟਾਂ 'ਤੇ ਹੋ ਰਹੀਆਂ ਚੋਣਾਂ 'ਚ ਅੱਜ ਕਈ ਵੱਡੇ ਨੇਤਾਵਾਂ ਦੀ ਕਿਸਮਤ ਈਵੀਐਮ 'ਚ ਬੰਦ ਹੋ ਜਾਵੇਗੀ। ਵੋਟਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਚੋਣ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਜੇਡੀਐਸ ਵੀ ਇਸ ਚੋਣ ਵਿਚ ਭਾਜਪਾ ਅਤੇ ਕਾਂਗਰਸ ਨੂੰ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement