ਖ਼ਬਰਾਂ |

ਤਾਜ਼ਾ |

ਲੌਰੀਅਸ ਸਪੋਰਟਸ ਐਵਾਰਡ ਸਮਾਰੋਹ: ਲਿਓਨਿਲ ਮੇਸੀ ਨੂੰ ਚੁਣਿਆ ਸਾਲ ਦਾ ਸਰਵੋਤਮ ਖਿਡਾਰੀ 
Published : May 10, 2023, 12:49 pm IST
Updated : May 10, 2023, 12:49 pm IST
SHARE ARTICLE
Lionel Messi
Lionel Messi

ਮੇਸੀ ਨੇ ਇਸ ਤੋਂ ਪਹਿਲਾਂ 2020 'ਚ ਬ੍ਰਿਟੇਨ ਦੇ ਫਾਰਮੂਲਾ ਵਨ ਚੈਂਪੀਅਨ ਲੁਈਸ ਹੈਮਿਲਟਨ ਨਾਲ ਸਾਂਝੇ ਤੌਰ 'ਤੇ ਇਹ ਪੁਰਸਕਾਰ ਜਿੱਤਿਆ ਸੀ।

ਪੈਰਿਸ : ਅਰਜਨਟੀਨਾ ਦੇ ਫੁੱਟਬਾਲਰ ਅਤੇ 7 ਵਾਰ ਦੇ ਬੈਲਨ ਡੀ’ਓਰ ਜੇਤੂ ਲਿਓਨਿਲ ਮੇਸੀ ਨੂੰ ਲੌਰੀਅਸ ਸਪੋਰਟਸ ਐਵਾਰਡ ਸਮਾਰੋਹ ਵਿਚ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। 2022 ਫੀਫਾ ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਅਗਵਾਈ ਕਰਨ ਵਾਲੇ 35 ਸਾਲਾ ਖਿਡਾਰੀ ਨੂੰ ਸੋਮਵਾਰ ਨੂੰ ਚੋਟੀ ਦੇ ਈਵੈਂਟ ਵਿਚ ਉਸ ਦੇ ਪ੍ਰਦਰਸ਼ਨ ਲਈ ਪੁਰਸਕਾਰ ਦਿੱਤਾ ਗਿਆ। ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਵਿਚ ਅਰਜਨਟੀਨਾ ਨੇ ਫਰਾਂਸ ਨੂੰ ਸ਼ੂਟਆਊਟ ਵਿਚ ਹਰਾਇਆ। 

ਫਰਾਂਸ ਦੇ ਪ੍ਰਮੁੱਖ ਸਟ੍ਰਾਈਕਰ ਕੇਲੀਅਨ ਐਮਬਾਪੇ, ਸਪੇਨ ਦੇ ਰਾਫੇਲ ਨਡਾਲ ਅਤੇ ਦੋ ਵਾਰ ਦੇ ਫਾਰਮੂਲਾ-1 ਵਿਸ਼ਵ ਚੈਂਪੀਅਨ ਵਰਸਟੈਪੇਨ ਵੀ ਇਸ ਪੁਰਸਕਾਰ ਲਈ ਮੈਦਾਨ ਵਿੱਚ ਸਨ। ਇਸ ਸਮਾਰੋਹ ਵਿਚ ਅਰਜਨਟੀਨਾ ਨੂੰ ਸਾਲ ਦੀ ਸਰਵੋਤਮ ਟੀਮ ਚੁਣਿਆ ਗਿਆ। ਅਪਣੀ ਪਤਨੀ ਐਂਟੋਨੇਲਾ ਰੋਕੂਜ਼ੋ ਨਾਲ ਸਮਾਰੋਹ 'ਚ ਮੌਜੂਦ ਮੇਸੀ ਨੇ ਆਪਣੇ ਨਾਲ ਹੀ ਟੀਮ ਦਾ ਐਵਾਰਡ ਸਵੀਕਾਰ ਕੀਤਾ। ਮੇਸੀ ਨੇ ਇਸ ਤੋਂ ਪਹਿਲਾਂ 2020 'ਚ ਬ੍ਰਿਟੇਨ ਦੇ ਫਾਰਮੂਲਾ ਵਨ ਚੈਂਪੀਅਨ ਲੁਈਸ ਹੈਮਿਲਟਨ ਨਾਲ ਸਾਂਝੇ ਤੌਰ 'ਤੇ ਇਹ ਪੁਰਸਕਾਰ ਜਿੱਤਿਆ ਸੀ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement