
ਸਾਹਿਬਾਬਾਦ ਇਲਾਕੇ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ 'ਚ ਆਰੋਪੀ ਮਾਰਿਆ ਗਿਆ
Ghaziabad News: ਯੂਪੀ ਦੇ ਗਾਜ਼ੀਆਬਾਦ 'ਚ ਟਾਟਾ ਸਟੀਲ ਦੇ ਕਾਰੋਬਾਰੀ ਮੁਖੀ (Tata Steel business head) ਵਿਨੈ ਤਿਆਗੀ ਦੀ ਹੱਤਿਆ ਦਾ ਆਰੋਪੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ। ਚੈਕਿੰਗ ਦੌਰਾਨ ਜਦੋਂ ਪੁਲਸ ਨੇ ਬਾਈਕ ਸਵਾਰ ਬਦਮਾਸ਼ਾਂ ਨੂੰ ਰੋਕਿਆ ਤਾਂ ਆਰੋਪੀਆਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਆਰੋਪੀ ਦਕਸ਼ ਦਿੱਲੀ ਦੇ ਸੀਲਮਪੁਰ ਦਾ ਰਹਿਣ ਵਾਲਾ ਸੀ।
ਸਾਹਿਬਾਬਾਦ ਇਲਾਕੇ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ 'ਚ ਆਰੋਪੀ ਮਾਰਿਆ ਗਿਆ। ਹਾਲਾਂਕਿ ਆਰੋਪੀ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ। ਇਸ ਮੁਕਾਬਲੇ 'ਚ ਇਕ ਪੁਲਸ ਸਬ-ਇੰਸਪੈਕਟਰ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਸਬ-ਇੰਸਪੈਕਟਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਦਰਅਸਲ 'ਚ 3 ਮਈ ਦੀ ਰਾਤ ਨੂੰ ਸ਼ਾਲੀਮਾਰ ਗਾਰਡਨ ਥਾਣਾ ਖੇਤਰ 'ਚ ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਵਿਨੈ ਤਿਆਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮ ਦਕਸ਼ ਕੋਲੋਂ ਲੁੱਟਿਆ ਹੋਇਆ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। 3 ਮਈ ਦੀ ਰਾਤ ਨੂੰ ਲੁੱਟ ਦੀ ਵਾਰਦਾਤ ਤੋਂ ਬਾਅਦ ਦਕਸ਼ ਅਤੇ ਉਸ ਦੇ ਸਾਥੀਆਂ ਨੇ ਵਿਨੈ ਦਾ ਕਤਲ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਵਿਨੈ ਤਿਆਗੀ ਟਾਟਾ ਸਟੀਲ ਦੇ ਸੇਲਜ਼ ਹੈੱਡ ਸਨ ਅਤੇ ਉਹ ਮੈਟਰੋ ਰਾਹੀਂ ਆਉਂਦੇ ਸਨ। ਉਨ੍ਹਾਂ ਦੀ ਆਖਰੀ ਵਾਰ ਰਾਤ 11.30 ਵਜੇ ਆਪਣੀ ਪਤਨੀ ਨਾਲ ਗੱਲ ਹੋਈ ਸੀ।
ਜਦੋਂ ਉਹ ਘਰ ਨਹੀਂ ਪਹੁੰਚਿਆ ਅਤੇ ਉਸ ਦਾ ਮੋਬਾਈਲ ਬੰਦ ਸੀ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਸ਼ਾਲੀਮਾਰ ਗਾਰਡਨ ਇਲਾਕੇ ਵਿੱਚੋਂ ਮਿਲੀ। ਗਾਜ਼ੀਆਬਾਦ ਦੇ ਏਸੀਪੀ ਸ਼ਾਲੀਮਾਰ ਗਾਰਡਨ ਸਿਧਾਰਥ ਗੌਤਮ ਨੇ ਦੱਸਿਆ ਕਿ ਵਿਨੈ ਤਿਆਗੀ ਗਾਜ਼ੀਆਬਾਦ ਦੇ ਸਾਹਿਬਾਬਾਦ ਥਾਣਾ ਖੇਤਰ ਦੇ ਰਾਜੇਂਦਰ ਨਗਰ ਵਿੱਚ ਰਹਿੰਦਾ ਸੀ।