Sam Pitroda remark: ਸੈਮ ਪਿਤਰੋਦਾ ਦੀ ਟਿਪਣੀ ’ਤੇ ਭੜਕੇ ਰਾਬਰਟ ਵਾਡਰਾ, ‘ਪੜ੍ਹਿਆ-ਲਿਖਿਆ ਵਿਅਕਤੀ ਅਜਿਹੀ ਬਕਵਾਸ ਕਿਵੇਂ ਕਰ ਸਕਦਾ’
Published : May 10, 2024, 7:25 am IST
Updated : May 10, 2024, 7:25 am IST
SHARE ARTICLE
Robert Vadra on Sam Pitroda's 'racist' remark
Robert Vadra on Sam Pitroda's 'racist' remark

ਕਿਹਾ, ਇਕ ਗ਼ਲਤ ਬਿਆਨ ਕਾਰਨ ਭਾਜਪਾ ਨੂੰ ਬੇਲੋੜੇ ਮੁੱਦੇ ਉਠਾਉਣ ਦਾ ਮੌਕਾ ਮਿਲ ਜਾਂਦਾ ਹੈ

Sam Pitroda remark: ਸੈਮ ਪਿਤਰੋਦਾ ਦੇ ਨਸਲੀ ਬਿਆਨ ਨਾਲ ਘਮਾਸਾਨ ਮਚਿਆ ਹੋਇਆ ਹੈ। ਜਦੋਂ ਇਹ ਬਿਆਨ ਅੱਗ ਦੀ ਤਰ੍ਹਾਂ ਫੈਲਿਆ ਤਾਂ ਪਿਤਰੋਦਾ ਨੂੰ ਤੁਰਤ ਅਸਤੀਫ਼ਾ ਦੇਣਾ ਪਿਆ। ਹੁਣ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਸੈਮ ਪਿਤਰੋਦਾ ਦੀ ‘ਨਸਲਵਾਦੀ’ ਟਿੱਪਣੀ ਨੂੰ ਰੱਦ ਕਰ ਦਿਤਾ ਹੈ।

ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਇੰਨਾ ਪੜ੍ਹਿਆ -ਲਿਖਿਆ ਵਿਅਕਤੀ ਅਜਿਹੀਆਂ ਟਿਪਣੀਆਂ ਕਿਵੇਂ ਕਰ ਸਕਦਾ ਹੈ। ਵਾਡਰਾ ਨੇ ਇਹ ਵੀ ਕਿਹਾ ਕਿ ਉਹ ਓਵਰਸੀਜ਼ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਦੀ ਇਸ ਦਲੀਲ ਨਾਲ ਪੂਰੀ ਤਰ੍ਹਾਂ ਅਸਹਿਮਤ ਹਨ ਕਿ ਉਨ੍ਹਾਂ ਨੂੰ ਅਪਣੀਆਂ ਟਿਪਣੀਆਂ ਨਾਲ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਸੀ।

ਵਾਡਰਾ ਨੇ ਕਿਹਾ, “ਜਦੋਂ ਤੁਸੀਂ ਇਸ (ਗਾਂਧੀ) ਪ੍ਰਵਾਰ ਨਾਲ ਜੁੜੇ ਹੁੰਦੇ ਹੋ, ਤਾਂ ਵੱਡੀ ਤਾਕਤ ਦੇ ਨਾਲ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ, ਤੁਹਾਨੂੰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਸੈਮ ਪਿਤਰੋਦਾ ਦੀ ਗੱਲ ਨਾਲ ਮੈਂ ਅਸਹਿਮਤ ਹਾਂ। ਬਕਵਾਸ ਹੀ ਕੀਤੀ ਹੈ... ਕੋਈ ਪੜ੍ਹੇ-ਲਿਖੇ ਵਿਅਕਤੀ ਕਿਵੇਂ ਕੁੱਝ ਵੀ ਕਹਿ ਸਕਦਾ ਹੈ ਇਸ ਤਰ੍ਹਾਂ? ਉਹ ਰਾਜੀਵ ਗਾਂਧੀ ਦੇ ਬਹੁਤ ਕਰੀਬ ਸਨ, ਪਰ ਉਨ੍ਹਾਂ ਨੂੰ ਥੋੜਾ ਹੋਰ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਵਾਡਰਾ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਇਕ ਬਿਆਨ ਕਾਰਨ ਭਾਜਪਾ ਨੂੰ ਬੇਲੋੜੇ ਮੁੱਦੇ ਉਠਾਉਣ ਦਾ ਮੌਕਾ ਮਿਲ ਜਾਂਦਾ ਹੈ।

ਵਾਡਰਾ ਨੇ ਕਿਹਾ, “ਤੁਸੀਂ ਇਥੇ ਆਉਂਦੇ ਹੋ ਅਤੇ ਇਸ ਸਰਕਾਰ ਦੀਆਂ ਗ਼ਲਤੀਆਂ ਬਾਰੇ ਗੱਲ ਕਰਦੇ ਹੋ, ਕਮੀਆਂ ਵਲ ਧਿਆਨ ਦਿੰਦੇ ਹੋ। ਪਰ ਤੁਸੀਂ ਸੋਫੇ ’ਤੇ ਬੈਠ ਕੇ ਕੁਝ ਵੀ ਕਹਿ ਰਹੇ ਹੋ, ਜੋ ਕਿ ਪੂਰੀ ਤਰ੍ਹਾਂ ਬਕਵਾਸ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਉਹ ਸੇਵਾਮੁਕਤ ਹੋ ਗਏ ਹਨ। ਮੈਂ ਉਨ੍ਹਾਂ ਨੂੰ ਕੱਲ ਲਿਖਿਆ ਸੀ ਕਿ ਇਹ ਸਭ ਗ਼ਲਤ ਹੈ।’’

(For more Punjabi news apart from Robert Vadra on Sam Pitroda's 'racist' remark, stay tuned to Rozana Spokesman)

 

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement