
ਭਾਰਤੀ ਜੰਗਲਾਤ ਸੇਵਾ 'ਚ ਅਹੁਦਿਆਂ 'ਤੇ ਨਿਯੁਕਤੀ ਲਈ ਕੁੱਲ 147 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ
UPSC IFS 2023 Final Result : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ (IFS) 2023 ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਿਚ ਰਿਤਵਿਕਾ ਪਾਂਡੇ ਨੇ ਆਲ ਇੰਡੀਆ-1 ਰੈਂਕ ਹਾਸਲ ਕੀਤਾ ਹੈ। ਕਾਲੇ ਪ੍ਰਤੀਕਸ਼ਾ ਨਾਨਾਸਾਹਿਬ ਨੂੰ ਦੂਜਾ ਸਥਾਨ ਮਿਲਿਆ ਹੈ। ਜਦਕਿ ਸਵਾਸਤਿਕ ਯਾਦੂਵੰਸ਼ੀ ਦੇ ਪੰਡਿਤ ਸਰੀਨ ਸੰਜੇ ਨੇ ਤੀਜਾ ਸਥਾਨ ਹਾਸਲ ਕੀਤਾ। UPSC IFS 2023 ਦਾ ਨਤੀਜਾ ਅਧਿਕਾਰਤ ਵੈੱਬਸਾਈਟ https://upsc.gov.in/ 'ਤੇ ਜਾ ਕੇ ਦੇਖਿਆ ਜਾ ਸਕਦਾ ਹੈ। ਕਮਿਸ਼ਨ ਨੇ ਅੰਤਮ ਚੁਣੇ ਗਏ ਉਮੀਦਵਾਰਾਂ ਦੀ ਪੂਰੀ ਸੂਚੀ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ।
ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ 2023 ਲਈ ਇੰਟਰਵਿਊ 22 ਅਪ੍ਰੈਲ ਤੋਂ 1 ਮਈ 2024 ਤੱਕ ਆਯੋਜਿਤ ਕੀਤੀ ਗਈ ਸੀ। ਜਿਸ ਦੇ ਆਧਾਰ 'ਤੇ ਭਾਰਤੀ ਜੰਗਲਾਤ ਸੇਵਾ 'ਚ ਅਹੁਦਿਆਂ 'ਤੇ ਨਿਯੁਕਤੀ ਲਈ ਕੁੱਲ 147 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਵਿਚ 43 ਉਮੀਦਵਾਰ ਜਨਰਲ ਕੈਟਾਗਰੀ ਤੋਂ, 20 ਈਡਬਲਿਊਐਸ, 51 ਓਬੀਸੀ, 22 ਐਸਸੀ, 11 ਐਸਟੀ ਕੈਟਾਗਰੀ ਤੋਂ ਹਨ। ਹਾਲਾਂਕਿ ਭਾਰਤੀ ਜੰਗਲਾਤ ਸੇਵਾ 2023 ਵਿੱਚ ਕੁੱਲ 150 ਅਸਾਮੀਆਂ ਸਨ।