
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਨੂੰ ਲੈ ਕੇ ਜਿਸ ਤਰ੍ਹਾਂ ਕੁੱਝ ਦਿਨ ਪਹਿਲਾਂ ਇਕ ਚਿੱਠੀ ਸਾਹਮਣੇ ਆਈ ਸੀ, ਉਸ ਤੋਂ ਬਾਅਦ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਨੂੰ ਲੈ ਕੇ ਜਿਸ ਤਰ੍ਹਾਂ ਕੁੱਝ ਦਿਨ ਪਹਿਲਾਂ ਇਕ ਚਿੱਠੀ ਸਾਹਮਣੇ ਆਈ ਸੀ, ਉਸ ਤੋਂ ਬਾਅਦ ਲਗਾਤਾਰ ਇਸ ਚਿੱਠੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਇਸ ਚਿੱਠੀ ਦੇ ਸਾਹਮਣੇ ਆਉਣ ਤੋਂ ਬਅਦ ਜੇਐਨਯੂ ਦੀ ਸਾਬਕਾ ਉਪ ਪ੍ਰਧਾਨ ਸ਼ੇਹਲਾ ਰਸ਼ੀਦ ਨੇ ਅਜਿਹਾ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਉਹ ਚਰਚਾ ਵਿਚ ਆ ਗਈ ਹੈ।
Sheila Rashid and nitin gadkariਸ਼ੇਹਲਾ ਰਸ਼ੀਦ ਨੇ ਟਵੀਟ ਕਰਕੇ ਆਰਐਸਐਸ ਅਤੇ ਨਿਤਿਨ ਗਡਕਰੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਸ਼ੱਕ ਜਤਾਇਆ ਹੈ। ਸ਼ੇਹਲਾ ਰਸ਼ੀਦ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਜਿਹਾ ਲਗਦਾ ਹੈ ਕਿ ਆਰਐਸਐਸ ਅਤੇ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਮੋਦੀ ਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ ਅਤੇ ਉਸ ਤੋਂ ਬਾਅਦ ਇਹ ਲੋਕ ਮੁਸਲਿਮ ਅਤੇ ਕਮਿਊਨਿਸਟਾਂ 'ਤੇ ਇਸ ਦਾ ਦੋਸ਼ ਲਗਾਉਣਗੇ ਤਾਕਿ ਮੁਸਲਮਾਨਾਂ ਦੀ ਹੱਤਿਆ ਕੀਤੀ ਜਾ ਸਕੇ।
Sheila Rashidਦਸ ਦਈਏ ਕਿ ਸ਼ੇਹਲਾ ਰਸ਼ੀਦ ਭਾਜਪਾ ਅਤੇ ਮੋਦੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਨ ਲਈ ਜਾਣੀ ਜਾਂਦੀ ਹੈ, ਕਈ ਵਾਰ ਉਹ ਅਪਣੇ ਬਿਆਨ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਸ਼ੇਹਲਾ ਰਸ਼ੀਦ ਦੇ ਟਵੀਟ 'ਤੇ ਨਿਤਿਨ ਗਡਕਰੀ ਨੇ ਤਲਖ਼ ਟਿੱਪਣੀ ਕਰਦੇ ਹੋਏ ਟਵੀਟ ਕੀਤਾ ਕਿ ਅਜਿਹੇ ਤੱਤਾਂ ਦੇ ਵਿਰੁਧ ਮੈਂ ਕਾਨੂੰਨੀ ਕਾਰਵਾਈ ਕਰਾਂਗਾ, ਜਿਨ੍ਹਾਂ ਲੋਕਾਂ ਨੇ ਅਜ਼ੀਬੋ ਗ਼ਰੀਬ ਬਿਆਨ ਦਿਤਾ ਹੈ ਅਤੇ ਮੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦਾ ਸ਼ੱਕ ਜਤਾਇਆ ਹੈ।
mohan bhagwat and nitin gadkariਗਡਕਰੀ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਸ਼ੇਹਲਾ ਰਸ਼ੀਦ ਨੇ ਕਿਹਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਮੇਰੇ ਵਿਅੰਗਾਤਮਕ ਟਵੀਟ 'ਤੇ ਇੰਨਾ ਭੜਕ ਗਏ ਹਨ, ਸੋਚੋ ਉਮਰ ਖ਼ਾਲਿਦ ਅਤੇ ਉਸ ਦੇ ਪਿਤਾ 'ਤੇ ਕੀ ਗੁਜ਼ਰੀ ਹੋਵੇਗੀ, ਜਦੋਂ ਉਸ 'ਤੇ ਟੀਵੀ ਚੈਨਲਾਂ ਨੇ ਫ਼ਰਜ਼ੀ ਖ਼ਬਰ ਚਲਾਈ। ਕੀ ਗਡਕਰੀ ਚੈਨਲਾਂ 'ਤੇ ਕਾਰਵਾਈ ਕਰਨਗੇ?
narender modiਦਸ ਦਈਏ ਕਿ ਪੂਨੇ ਪੁਲਿਸ ਨੂੰ ਇਕ ਚਿੱਠੀ ਮਿਲੀ, ਜਿਸ ਵਿਚ ਪੀਐਮ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਸਬੂਤ ਮਿਲੇ ਸਨ। ਚਿੱਠੀ ਵਿਚ ਅੱਠ ਕਰੋੜ ਰੁਪਏ ਇਕੱਠੇ ਕਰਨ ਦੀ ਗੱਲ ਆਖੀ ਗਈ ਹੈ। ਐਮ-4 ਰਾਈਫ਼ਲ ਅਤੇ 4 ਲੱਖ ਕਾਰਤੂਸ ਖ਼ਰੀਦਣ ਦੀਆਂ ਗੱਲਾਂ ਵੀ ਚਿੱਠੀ ਵਿਚ ਆਖੀਆਂ ਗਈਆਂ ਹਨ। ਇਸ ਚਿੱਠੀ ਵਿਚ ਰਾਜੀਵ ਗਾਂਧੀ ਵਰਗੀ ਘਟਨਾ ਦੀ ਵੀ ਗੱਲ ਆਖੀ ਗਈ ਹੈ।
Sheila Rashidਪੀਐਮ ਮੋਦੀ ਦੀ ਹੱਤਿਆ ਦੀ ਸਾਜਿਸ਼ ਦੇ ਦੋਸ਼ ਵਿਚ ਪੂਨੇ ਪੁਲਿਸ ਨੇ ਬੁਧਵਾਰ ਨੂੰ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਇਨ੍ਹਾਂ ਪੰਜਾਂ ਦਾ ਸਬੰਧ ਪਾਬੰਦੀਸ਼ੁਦਾ ਸੀਪੀਆਈ-ਮਾਓਵਾਦੀ ਸੰਗਠਨ ਨਾਲ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਂ ਲੋਕਾਂ ਦੇ ਨਾਮ ਦਲਿਤ ਐਕਟੀਵਿਸਟ ਸੁਧੀਰ ਧਾਵਲੇ, ਵਕੀਲ ਸੁਰੇਂਦਰ ਗਡਲਿੰਗ, ਐਕਟੀਵਿਸਟ ਮਹੇਸ਼ ਰਾਊਤ, ਸ਼ੋਮਾ ਸੇਨ ਅਤੇ ਰੋਨਾ ਵਿਲਸਨ ਹਨ। ਪੁਲਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 'ਅਰਬਨ ਮਾਓਇਸਟ' ਦੇ ਸੀਨੀਅਰ ਨੇਤਾ ਹਨ।